Breaking News
Home / ਕੈਨੇਡਾ / ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਦੇ ਵਫਦ ਨੇ ਭਾਰਤੀ ਕੌਂਸਲੇਟ ਜਨਰਲ ਅਪੂਰਵਾ ਸ੍ਰੀਵਾਸਤਵਾ ਨਾਲ ਕਈ ਮਸਲੇ ਸਾਂਝੇ ਕੀਤੇ

ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਦੇ ਵਫਦ ਨੇ ਭਾਰਤੀ ਕੌਂਸਲੇਟ ਜਨਰਲ ਅਪੂਰਵਾ ਸ੍ਰੀਵਾਸਤਵਾ ਨਾਲ ਕਈ ਮਸਲੇ ਸਾਂਝੇ ਕੀਤੇ

ਟੋਰਾਂਟੋ/ਡਾ. ਝੰਡ : ਪਿਛਲੇ ਦਿਨੀਂ ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬ ਦੀ ਕਾਰਜਕਾਰਨੀ ਦੇ ਮੈਂਬਰਾਂ ਦਾ ਵਫ਼ਦ ਇਸ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਦੀ ਅਗਵਾਈ ਵਿਚ ਭਾਰਤੀ ਕੌਂਸਲੇਟ ਜਨਰਲ ਅਪੂਰਵਾ ਸ੍ਰੀਵਾਸਤਵਾ ਨੂੰ ਉਨ੍ਹਾਂ ਦੇ ਦਫ਼ਤਰ ਵਿਚ ਮਿਲਿਆ ਅਤੇ ਉਨ੍ਹਾਂ ਕਈ ਦਰਪੇਸ਼ ਮਸਲਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਸ ਮੀਟਿੰਗ ਵਿਚ ਉਨ੍ਹਾਂ ਤੋਂ ਇਲਾਵਾ ਉਨ੍ਹਾਂ ਦੇ ਸਹਿਯੋਗੀ ਡਿਪਟੀ ਕੌਂਸਲੇਟ ਦਵਿੰਦਰਪਾਲ ਸਿੰਘ, ਹੋਤੀ ਲਾਲ ਅਤੇ ਅਜੈ ਸ਼ਰਮਾ ਵੀ ਸ਼ਾਮਲ ਸਨ।
ਇਹ ਮੀਟਿੰਗ ਲੱਗਭੱਗ ਡੇਢ ਘੰਟਾ ਚੱਲੀ ਅਤੇ ਇਸ ਵਿਚ ਬਹੁਤ ਹੀ ਮਹੱਤਵਪੂਰਨ ਮਸਲਿਆਂ ਉੱਪਰ ਵਿਚਾਰ-ਵਟਾਂਦਰਾ ਹੋਇਆ। ਵਫ਼ਦ ਦੇ ਮੈਂਬਰਾਂ ਵੱਲੋਂ ਕੌਂਸਲੇਟ ਜਨਰਲ ਨੂੰ ਬੀ.ਐੱਲ.ਐੱਸ. ਸੈਂਟਰ, ਬਰੈਂਪਟਨ ਦੇ ਕਸਟੋਮਰ-ਕੇਅਰ ਦੇ ਕਰਮਚਾਰੀਆਂ ਦੇ ਮਾੜੇ ਵਤੀਰੇ ਬਾਰੇ ਜਾਣੂੰ ਕਰਵਾਇਆ ਗਿਆ ਜਿਸ ਦੇ ਬਾਰੇ ਉਨ੍ਹਾਂ ਨੇ ਮੰਨਿਆ ਕਿ ਅਜਿਹੀਆਂ ਕੁਝ ਸ਼ਿਕਾਇਤਾਂ ਪਹਿਲਾਂ ਵੀ ਉਨ੍ਹਾਂ ਨੂੰ ਪ੍ਰਾਪਤ ਹੋਈਆਂ ਹਨ ਅਤੇ ਉਨ੍ਹਾਂ ਨੇ ਵਫ਼ਦ ਨੂੰ ਅੱਗੋਂ ਲਈ ਸਰਵਿਸ ਵਿਚ ਸੁਧਾਰ ਕਰਨ ਦਾ ਭਰੋਸਾ ਦਿਵਾਇਆ। ਵਫ਼ਦ ਵੱਲੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਕੈਨੇਡੀਅਨ ਸਿਟੀਜ਼ਨਸ਼ਿਪ ਲੈਣ ਤੋਂ ਬਾਅਦ ਭਾਰਤੀ ਪਾਸਪੋਰਟ ਨੂੰ ਨਿਸ਼ਚਤ ਸਮੇਂ ਵਿਚ ਵਾਪਸ (ਸਰੈਂਡਰ) ਕਰਨ ਜਾਂ ਇਸ ਨੂੰ ਕੈਂਸਲ ਕਰਾਉਣ ਲਈ ਨਿਰਧਾਰਤ ਫ਼ੀਸ ਇਸ ਸਮੇਂ 243 ਡਾਲਰ ਹੈ ਅਤੇ ਇਸ ਦੇ ਨਾਲ ਕੁਝ ਸਰਵਿਸ ਚਾਰਜਿਜ਼ ਲਏ ਜਾਂਦੇ ਹਨ। ਇਸ ਤੋਂ ਇਲਾਵਾ ਕੈਂਸਲ ਹੋਇਆਂ ਪਾਸਪੋਰਟ ਕੋਰੀਅਰ ਰਾਹੀਂ ਮੰਗਵਾਉਣ ਲਈ ਕੋਰੀਅਰ ਚਾਰਜਿਜ਼ ਵੱਖਰੇ ਲਏ ਜਾਂਦੇ ਹਨ ਜੋ ਕਿ ਆਪਸ਼ਨਲ ਹੈ, ਕਿਉਂਕਿ ਇਹ ਕੈਂਸਲਡ ਪਾਸਪੋਰਟ ਨਿੱਜੀ ਤੌਰ ‘ઑਤੇ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ ਪਰ ਬੀ.ਐੱਲ.ਐੱਸ. ਵਾਲੇ ਹਰੇਕ ਕੋਲੋਂ ਹੀ 281 ਡਾਲਰ ਵਸੂਲ ਕਰ ਰਹੇ ਹਨ।
ਵਫ਼ਦ ਨੇ ਕੌਂਸਲੇਟ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਕਿ ਪਾਸਪੋਰਟ ਸਰੈਂਡਰ ਕਰਨ ਦੀ ਇਹ ਫ਼ੀਸ ਬਹੁਤ ਜ਼ਿਆਦਾ ਹੈ ਅਤੇ ਇਹ ਘੱਟ ਹੋਣੀ ਚਾਹੀਦੀ ਹੈ, ਕਿਉਂਕਿ ਪਾਸਪੋਰਟ ਬਨਾਉਣ ਜਾਂ ਨਵਿਆਉਣ ਦੀ ਫ਼ੀਸ ਕੇਵਲ 140 ਡਾਲਰ ਹੈ ਅਤੇ ਉਸ ਨੂੰ ਕੈਂਸਲ ਕਰਾਉਣ ਦੀ ਫ਼ੀਸ ਉਸ ਦੇ ਨਾਲੋਂ ਵਧੇਰੇ ਹੋਣ ਦੀ ਕੋਈ ਤੁੱਕ ਨਹੀਂ ਬਣਦੀ। ਇਸ ਉੱਪਰ ਕੌਂਸਲੇਟ ਜਨਰਲ ਦਾ ਕਹਿਣਾ ਸੀ ਕਿ ਪਾਸਪੋਰਟ ਕੈਂਸਲ ਕਰਾਉਣ ਲਈ ਜੇਕਰ ਇਹ ਫ਼ੀਸ 243 ਡਾਲਰ ਜਮ੍ਹਾ ਸਰਵਿਚ ਚਾਰਜਿਜ਼ ਤੋਂ ਵਧੇਰੇ ਲਈ ਜਾਂਦੀ ਹੈ ਤਾਂ ਇਹ ਉਨ੍ਹਾਂ ਦੇ ਨੋਟਿਸ ਵਿਚ ਲਿਆਂਦਾ ਜਾਵੇ ਅਤੇ ਉਹ ਪਾਸਪੋਰਟ ਕੈਂਸਲ ਕਰਾਉਣ ਦੀ ਫ਼ੀਸ ਘਟਾਉਣ ਬਾਰੇ ਵਿਚਾਰ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਬੀ.ਐੱਲ.ਐੱਸ. ਵੱਲੋਂ ਪਹਿਲਾਂ ਰਫ਼ਿਊਜੀ ਸਰਟੀਫ਼ੀਕੇਟ ਵੀ ਮੰਗਿਆ ਜਾਂਦਾ ਸੀ ਜਿਹੜਾ ਕਿ ਹੁਣ ਬੰਦ ਕਰ ਦਿੱਤਾ ਗਿਆ ਹੈ। ਜੇਕਰ ਹੁਣ ਵੀ ਇਸ ਸਰਟੀਫ਼ੀਕੇਟ ਦੀ ਮੰਗ ਕੀਤੀ ਜਾਂਦੀ ਹੈ ਤਾਂ ਇਹ ਮੰਗ ਗ਼ਲਤ ਹੋਵੇਗੀ।
ਅੰਤਰ-ਰਾਸਟਰੀ ਵਿਦਿਆਰਥੀਆਂ ਦੇ ਮੁੱਦੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਨ੍ਹਾਂ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਕੀਤੀ ਜਾਏਗੀ। ਇਸ ਦੌਰਾਨ ਐਸੋਸੀਏਸ਼ਨ ਵੱਲੋਂ ਕਾਲਜਾਂ ਦੀ ਸਥਿਤੀ/ਗਰੇਡੇਸ਼ਨ ਅਨੁਸਾਰ ਵਿਦਿਆਰਥੀਆਂ ਦੇ ਦਾਖ਼ਲੇ ਕਰਨ ਅਤੇ ਇਨ੍ਹਾਂ ਕਾਲਜਾਂ ਦੇ ਪ੍ਰਬੰਧ ਬਾਰੇ ਗੱਲ ਕਰਦਿਆਂ ਹੋਇਆਂ ਕੇਵਲ ਫ਼ੀਸਾਂ ਬਟੋਰਨ ਵਾਲੇ ਕਾਲਜਾਂ ਬਾਰੇ ਵੀ ਜ਼ਿਕਰ ਕੀਤਾ ਗਿਆ। ਇਹ ਵੀ ਮੰਗ ਕੀਤੀ ਗਈ ਕਿ ਕੈਨੇਡਾ ਦੀਆਂ ਸੁਥਰੀਆਂ ਕਦਰਾਂ-ਕੀਮਤਾਂ ਸਿੱਖਣ ਲਈ ਕੌਂਸਲੇਟ ਆਫ਼ਿਸ ਵੱਲੋਂ ਕੈਂਪਾਂ ਦਾ ਯੋਗ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਵਫ਼ਦ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਕੌਂਸਲੇਟ ਦੇ ਅਧਿਕਾਰੀ ਹਰ ਮਹੀਨੇ ਦੇ ਤੀਸਰੇ ਐਤਵਾਰ ਕਮਿਊਨਿਟੀ ਮੈਂਬਰਾਂ ਨੂੰ ਮਿਲਣਗੇ ਅਤੇ ਉਨ੍ਹਾਂ ਨਾਲ ਵਿਚਾਰ ਸਾਂਝੇ ਕਰਨਗੇ। ਐਸੋਸੀਏਸ਼ਨ ਵੱਲੋਂ ਵੀ ਭਰੋਸਾ ਦਿੱਤਾ ਗਿਆ ਕਿ ਉਹ ਅਧਿਕਾਰੀਆਂ ਨਾਲ ਹਰ ਤਰ੍ਹਾਂ ਦਾ ਸਹਿਯੋਗ ਕਰਨਗੇ। ਇਸ ਦੇ ਨਾਲ਼ ਹੀ ਦੱਸਿਆ ਗਿਆ ਕਿ ਈ-ਵੀਜ਼ਾ ਬਾਰੇ ਲਿਖਤੀ ਰੂਪ ਵਿਚ ਜਾਣਕਾਰੀ ਮਿਲ ਜਾਣ ਤੋਂ ਮਗਰੋਂ ਜਾਰੀ ਕੀਤੀ ਜਾਵੇਗੀ। ਬੀ.ਐੱਲ.ਐੱਸ. ਵਿਚ ਮੌਕੇ ‘ઑਤੇ ਫ਼ੋਟੋ ਖਿੱਚਣ ਲਈ ਕੇਵਲ 15 ਡਾਲਰ ਲਏ ਜਾਣਗੇ। ਓ.ਸੀ.ਆਈ. ਲੈਣ ਵਾਲਿਆਂ ਨੂੰ ਉਹ ਪਾਸਪੋਰਟ ਜਿਸ ਉੱਤੇ ਇਹ ਸਰਟੀਫ਼ੀਕੇਟ ਲਿਆ ਗਿਆ ਹੈ, ਸਫ਼ਰ ਸਮੇਂ ਆਪਣੇ ਨਾਲ ਨਾਲ ਰੱਖਣਾ ਪਵੇਗਾ। ਐਸੋਸੀਏਸ਼ਨ ਵੱਲੋਂ ਇਹ ਵੀ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਕਿ ਵੀਜ਼ਾ ਲੈਣ ਸਮੇਂ ਦਫ਼ਤਰ ਵੱਲੋਂ ਹਰੇਕ ਕੋਲੋਂ ਕੋਰੀਅਰ ਫ਼ੀਸ ਵਸੂਲ ਕੀਤੀ ਜਾਂਦੀ ਹੈ ਜਿਸ ਦੇ ਬਾਰੇ ਉਨ੍ਹਾਂ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਜੇਕਰ ਕੋਈ ਵਿਅੱਕਤੀ ਆਪਣਾ ਪਾਸਪੋਰਟ ਖ਼ੁਦ ਲੈਣ ਜਾਂਦਾ ਹੈ ਤਾਂ ਕੋਈ ਕੋਰੀਅਰ ਫ਼ੀਸ ਨਹੀਂ ਲੱਗੇਗੀ ਅਤੇ ਨਾਜਾਇਜ਼ ਲਈ ਗਈ ਇਹ ਕੋਰੀਅਰ ਫ਼ੀਸ ਵਾਪਸ ਲਈ ਜਾ ਸਕਦੀ ਹੈ। ਇਨ੍ਹਾਂ ਮੁੱਦਿਆਂ ਬਾਰੇ ਜਾਂ ਹੋਰ ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਇਨ੍ਹਾਂ ਸੱਜਣਾਂ ਨੂੰ ਉਨ੍ਹਾਂ ਦੇ ਸੈੱਲ ਨੰਬਰਾਂ ઑਤੇ ਸੰਪਰਕ ਕੀਤਾ ਜਾ ਸਕਦਾ ਹੈ। ਜੰਗੀਰ ਸਿੰਘ ਸੈਂਹਬੀ (416-409-0126), ਨਿਰਮਲ ਸਿੰਘ ਧਾਰਨੀ (416-670-5874), ਬਲਵਿੰਦਰ ਸਿੰਘ ਬਰਾੜ (647-262-4026), ਕਰਤਾਰ ਸਿੰਘ ਚਾਹਲ (647-854-8746), ਦੇਵ ਸੂਦ (416-553-0722),ਪ੍ਰੀਤਮ ਸਿੰਘ ਸਰਾਂ (416-833-0567)।

Check Also

ਵਿਰੋਧੀਆਂ ਦੇ ਮੁਕਾਬਲੇ ਨੌਂ ਅੰਕਾਂ ਨਾਲ ਅੱਗੇ ਚੱਲ ਰਹੀ ਹੈ ਫੋਰਡ ਦੀ ਪੀਸੀ ਪਾਰਟੀ

ਓਨਟਾਰੀਓ/ਬਿਊਰੋ ਨਿਊਜ਼ : ਬਸੰਤ ਵਿੱਚ ਹੋਣ ਵਾਲੀਆਂ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਭਾਵੇਂ ਅਜੇ ਕਾਫੀ ਸਮਾਂ ਪਿਆ …