ਸੰਗਰੂਰ ਥਾਣੇ ‘ਚ ਹੋਇਆ ਪ੍ਰੇਮ ਵਿਆਹ
ਸੰਗਰੂਰ : ਪਿਛਲੇ ਦਿਨੀਂ ਨਾਭਾ ਦੀ ਜੇਲ੍ਹ ਵਿਚ ਗੈਂਗਸਟਰਾਂ ਦੇ ਵਿਆਹ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਹੁਣ ਅਜਿਹਾ ਹੀ ਮਾਮਲਾ ਸੰਗਰੂਰ ਜ਼ਿਲ੍ਹੇ ਵਿਚ ਪੈਂਦੇ ਧੂਰੀ ਥਾਣੇ ਵਿਚ ਸਾਹਮਣੇ ਆਇਆ ਹੈ, ਜਿੱਥੇ ਇਕ ਪ੍ਰੇਮੀ ਜੋੜੇ ਦਾ ਵਿਆਹ ਪੁਲਿਸ ਵਲੋਂ ਥਾਣੇ ਵਿਚ ਹੀ ਹਾਰ ਪਾ ਕੇ ਕਰਵਾ ਦਿੱਤਾ ਗਿਆ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪਹਿਲਾਂ ਤਾਂ ਥਾਣਿਆਂ ਵਿਚ ਲੜਾਈਆਂ, ਕਲੇਸ਼ ਤੇ ਤਲਾਕ ਜਿਹੇ ਮਾਮਲੇ ਤਾਂ ਰੋਜ਼ ਆਉਂਦੇ ਹਨ ਪਰ ਹੁਣ ਥਾਣੇ ਵਿੱਚ ਵਿਆਹ ਦੀ ਰਸਮ ਹੋਵੇ ਤਾਂ ਕੁਝ ਅਨੌਖਾ ਜਿਹਾ ਲੱਗਦਾ ਹੈ। ਧਿਆਨ ਰਹੇ ਕਿ ਸਰਵੇਸ਼ ਤੇ ਜੋਤੀ ਪਿਛਲੇ ਤਿੰਨ ਸਾਲ ਤੋਂ ਇੱਕ-ਦੂਜੇ ਨੂੰ ਪਸੰਦ ਕਰਦੇ ਸਨ। ਦੋਵਾਂ ਦੀ ਮੁਲਾਕਾਤ ਸ਼ੋਸ਼ਲ ਮੀਡੀਆ ‘ਤੇ ਹੋਈ ਸੀ। ਦੋਵਾਂ ਦੇ ਘਰ ਵਾਲਿਆਂ ਨੂੰ ਅਜਿਹਾ ਮਨਜੂਰ ਨਹੀਂ ਸੀ। ਉਸ ਤੋਂ ਬਾਅਦ ਇਹ ਜੋੜਾ ਪੁਲਿਸ ਕੋਲ ਚਲਾ ਗਿਆ ਤੇ ਪੁਲਿਸ ਵਾਲਿਆਂ ਨੇ ਦੋਵਾਂ ਦੇ ਘਰਦਿਆਂ ਨੂੰ ਥਾਣੇ ਬੁਲਾ ਕੇ ਇਸ ਪ੍ਰੇਮੀ ਜੋੜੇ ਦਾ ਹਾਰ ਪਾ ਕੇ ਵਿਆਹ ਕਰਵਾ ਦਿੱਤਾ। ਇਸ ਤੋਂ ਬਾਅਦ ਜੋੜਾ ਵਿਆਹ ਦੀਆਂ ਬਾਕੀ ਰਸਮਾਂ ਲਈ ਗੁਰਦੁਆਰਾ ਸਾਹਿਬ ਵਿੱਚ ਗਿਆ ਜਿੱਥੇ ਉਨ੍ਹਾਂ ਨੇ ਅਨੰਦ ਕਾਰਜ ਕੀਤੇ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …