Breaking News
Home / ਕੈਨੇਡਾ / ਵੈਕਸੀਨੇਸ਼ਨ ਕਰਵਾ ਚੁੱਕੇ ਕੈਨੇਡੀਅਨ ਟਰੈਵਲਰਜ਼ ਨੂੰ ਨਿਯਮਾਂ ਵਿੱਚ ਢਿੱਲ

ਵੈਕਸੀਨੇਸ਼ਨ ਕਰਵਾ ਚੁੱਕੇ ਕੈਨੇਡੀਅਨ ਟਰੈਵਲਰਜ਼ ਨੂੰ ਨਿਯਮਾਂ ਵਿੱਚ ਢਿੱਲ

ਟੋਰਾਂਟੋ/ਬਿਊਰੋ ਨਿਊਜ਼ : ਟਰੈਵਲ ਸਬੰਧੀ 16 ਮਹੀਨਿਆਂ ਤੱਕ ਲਾਈਆਂ ਗਈਆਂ ਸਖ਼ਤ ਪਾਬੰਦੀਆਂ ਤੋਂ ਬਾਅਦ ਆਖਰਕਾਰ ਕੈਨੇਡਾ ਨੇ ਟਰੈਵਲ ਸਬੰਧੀ ਨਿਯਮਾਂ ਵਿੱਚ ਥੋੜ੍ਹੀ ਢਿੱਲ ਦੇਣ ਦਾ ਫੈਸਲਾ ਕੀਤਾ ਹੈ। ਪਰ ਇਹ ਢਿੱਲ ਕੁੱਝ ਲੋਕਾਂ ਨੂੰ ਹੀ ਮਿਲੇਗੀ। ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਲੋਕ ਤੇ ਪਰਮਾਨੈਂਟ ਰੈਜ਼ੀਡੈਂਟਸ ਨੂੰ 14 ਦਿਨ ਦੇ ਕੁਆਰਨਟੀਨ ਤੋਂ ਛੋਟ ਹੋਵੇਗੀ। ਇਹ ਛੋਟ ਉਨ੍ਹਾਂ ਲੋਕਾਂ ਨੂੰ ਹੀ ਹੋਵੇਗੀ ਜਿਨ੍ਹਾਂ ਨੇ ਕੈਨੇਡਾ ਵਿੱਚ ਮਨਜ਼ੂਰ ਵੈਕਸੀਨ ਦੀਆਂ ਪੂਰੀਆਂ ਡੋਜ਼ਾਂ ਲਵਾਈਆਂ ਹੋਣਗੀਆਂ। ਯੋਗ ਟਰੈਵਲਰਜ਼ ਨੂੰ ਫੈਡਰਲ ਸਰਕਾਰ ਵੱਲੋਂ ਨਿਰਧਾਰਤ ਹੋਟਲਾਂ ਵਿੱਚ ਵੀ ਤਿੰਨ ਦਿਨਾਂ ਲਈ ਨਹੀਂ ਰਹਿਣਾ ਹੋਵੇਗਾ।

Check Also

”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ

ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …