ਚੁਣੌਤੀ ਦੇਣ ਦੀ ਤਿਆਰੀ ਵਿਚ ਐਨਡੀਪੀ
ਟੋਰਾਂਟੋ : ਓਨਟਾਰੀਓ ਦੇ ਗਰਮਾ ਰਹੇ ਚੋਣਾਵੀ ਮਾਹੌਲ ਵਿਚ ਐਨਡੀਪੀ ਨੇ ਵੀ ਸਰਗਰਮੀ ਵਧਾ ਦਿੱਤੀ ਹੈ। ਐਨਡੀਪੀ ਨੇਤਾ ਐਂਡਰੀਆ ਹਾਰਵਥ ਨੇ ਯੋਂਗੋ ਡੰਡਾਸ ਰਕਵਾਇਰ ਟੋਰਾਂਟੋ ‘ਚ ਲੀਡਰਜ਼ ਡਿਬੇਟ ਦੌਰਾਨ ਕਿਹਾ ਕਿ ਐਨਡੀਪੀ ਦੀਆਂ ਨੀਤੀਆਂ ਲੋਕਾਂ ਦੀ ਭਲਾਈ ਲਈ ਹਨ ਅਤੇ ਰਾਜ ਵਿਚ ਪੂਰੀ ਤਰ੍ਹਾਂ ਨਾਲ ਨਵੀਂ ਸੱਤਾ ਵਿਵਸਥਾ ਨਾਲ ਵਿਕਾਸ ਤੇਜ਼ ਕਰਾਂਗੇ। ਓਨਟਾਰੀਓ ਐਨਡੀਪੀ ਨੇ ਹਾਲ ਹੀ ਵਿਚ ਆਪਣਾ ਟੈਕਸ ਪਲਾਨ ਵੀ ਪੇਸ਼ ਕੀਤਾ ਸੀ। ਐਨਡੀਪੀ ਟੈਕਸ ਸੁਧਾਰਾਂ ‘ਤੇ ਕਾਫੀ ਜ਼ੋਰ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਨਵੀਂ ਟੈਕਸ ਪਾਲਿਸੀ ‘ਤੇ ਵਿਚਾਰ ਕਰਨ ਦੀ ਜ਼ਰੂਰਤ ਹੈ ਅਤੇ ਟੈਕਸ ਸੁਧਾਰਾਂ ‘ਤੇ ਕੋਈ ਧਿਆਨ ਨਹੀਂ ਦੇ ਰਿਹਾ ਹੈ। ਐਨਡੀਪੀ ਇਸ ਸਬੰਧ ਵਿਚ ਕਾਫੀ ਤਿਆਰੀ ਪਹਿਲਾਂ ਹੀ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਐਨਡੀਪੀ ਆਮਦਨ ਟੈਕਸ ਦੀ ਦਰ ਵਿਚ ਇਕ ਪ੍ਰਤੀਸ਼ਤ ਦਾ ਵਾਧਾ ਕਰਨਾ ਚਾਹੁੰਦੀ ਹੈ, ਜੋ ਕਿ ਦੋ ਲੱਖ 20 ਹਜ਼ਾਰ ਡਾਲਰ ਪ੍ਰਤੀ ਸਾਲ ਤੋਂ ਜ਼ਿਆਦਾ ਕਮਾਉਂਦੇ ਹਨ। ਅਜਿਹੇ ਲੋਕਾਂ ਵਿਚ ਕੁਝ ਜ਼ਿਆਦਾ ਟੈਕਸ ਲੈ ਕੇ ਉਨ੍ਹਾਂ ਲੋਕਾਂ ਨੂੰ ਰਾਹਤ ਦਿੱਤੀ ਜਾ ਸਕਦੀ ਹੈ, ਜਿਨ੍ਹਾਂ ਦੀ ਆਮਦਨ ਘੱਟ ਹੈ, ਪਰ ਜ਼ਿਆਦਾ ਆਮਦਨ ਵਾਲੇ ਲੋਕਾਂ ਨੂੰ ਕੋਈ ਕੁਝ ਕਹਿਣ ਲਈ ਹੀ ਤਿਆਰ ਨਹੀਂ ਹੈ। ਹਾਰਵਥ ਨੇ ਕਿਹਾ ਕਿ ਰਾਜਾਂ ਵਿਚ ਇਕ ਡਾਲਰ ਦੀ ਕਮਾਈ ‘ਤੇ 54 ਸੈਂਟ ਤੱਕ ਦਾ ਟੈਕਸ ਲੱਗਦਾ ਹੈ। ਉਥੇ 13 ਫੀਸਦੀ ਐਚਐਸਟੀ ਉਸ ਹਰ ਚੀਜ਼ ‘ਤੇ ਹੈ, ਜੋ ਕਿ ਗੁਡਜ਼ ਅਤੇ ਸਰਵਿਸਜ਼ ਦੇ ਦਾਇਰੇ ਵਿਚ ਆਉਂਦੀ ਹੈ। ਉਨ੍ਹਾਂ ਕਿਹਾ ਕਿ ਓਨਟਾਰੀਓ ਨੂੰ ਇਕ ਅਜਿਹੀ ਪਾਲਿਸੀ ਦੀ ਜ਼ਰੂਰਤ ਹੈ ਜੋ ਕਿ ਸਾਨੂੰ ਨਿਵੇਸ਼ ਲਈ ਜ਼ਿਆਦਾ ਆਕਰਸ਼ਕ ਕਰੇ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …