ਬਰੈਂਪਟਨ/ਡਾ. ਝੰਡ : ਸਰਾਭਾ ਅਤੇ ਆਸ-ਪਾਸ ਦੇ ਇਲਾਕਾ ਵਾਸੀਆਂ ਵੱਲੋਂ ਮਿਲ ਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 108਼ਵਾਂ ਬਰਸੀ ਸਮਾਗਮ ਗੁਰਦੁਆਰਾ ਸਿੱਖ ਸੰਗਤ ਰੈਕਸਡੇਲ ਵਿਖੇ ਐਤਵਾਰ 19 ਨਵੰਬਰ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸਵੇਰੇ 10.00 ਵਜੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਸਵੇਰੇ 10.00 ਵਜੇ ਆਰੰਭ ਹੋਵੇਗਾ ਅਤੇ ਉਸ ਦੇ ਭੋਗ ਤੋਂ ਬਾਅਦ ਗੁਰਬਾਣੀ ਦਾ ਮਨੋਹਰ ਕੀਰਤਨ ਹੋਵੇਗਾ ਤੇ ਕਥਾਕਾਰਾਂ ਵੱਲੋਂ ਗ਼ਦਰੀ ਸ਼ਹੀਦਾਂ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ ਜਾਣਗੀਆਂ। ਉਪਰੰਤ, ਗੁਰੁ ਕਾ ਲੰਗਰ ਅਤੁੱਟ ਵਰਤੇਗਾ।
ਬਾਅਦ ਦੁਪਹਿਰ ਇਕ ਵਜੇ ਤੱਕ ਚੱਲਣ ਵਾਲਾ ਇਹ ਸਮਾਗ਼ਮ ਸ਼ਹੀਦ ਕਰਤਾਰ ਸਿੰਘ ਅਤੇ ਸਮੂਹ ਗ਼ਦਰੀ ਬਾਬਿਆਂ ਦੀ ਨਿੱਘੀ-ਯਾਦ ਨੂੰ ਸਮੱਰਪਿਤ ਹੋਵੇਗਾ ਜਿਨ੍ਹਾਂ ਨੇ ਆਪਣਾ ਘਰ-ਘਾਟ ਛੱਡ ਕੇ ਵਿਦੇਸ਼ਾਂ ਵਿਚ ਆ ਕੇ ਘਾਲਣਾਵਾਂ ਘਾਲੀਆਂ ਅਤੇ ਭਾਰਤ ਦੀ ਆਜ਼ਾਦੀ ਲਈ ਮਹਾਨ ਕੁਰਬਾਨੀਆਂ ਦਿੱਤੀਆਂ।
ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜਸਵੀਰ ਸਿੰਘ ਪਾਸੀ (416-843-5330), ਕਰਮਜੀਤ ਸਿੰਘ ਗਰੇਵਾਲ (647-300-3001), ਮਨਦੀਪ ਸਿੰਘ ਗਿੱਲ (647-504-4949), ਭੁਪਿੰਦਰ ਸਿੰਘ ਡਾਗੋਂ (416-509-1188) ਜਾਂ ਅਮਰਜੀਤ ਸਿੰਘ ਦਿਓਲ, ਮੁੱਖ ਪ੍ਰਬੰਧਕ ਗੁਰਦੁਆਰਾ ਕਮੇਟੀ (437-232-5316) ਨੂੰ ਸੰਪਰਕ ਕੀਤਾ ਜਾ ਸਕਦਾ ਹੈ।