ਫੀਡਬੈਕ ਲੈਣ ਅਤੇ ਇੰਮੀਗਰੇਸ਼ਨ ਸਿਸਟਮ ਦੇ ਸੁਧਾਰਾਂ ਬਾਰੇ ਵਿਚਾਰ ਸੁਣਨ ਦਾ ਵਧੀਆ ਅਵਸਰ ਬਣਿਆ
ਬਰੈਂਪਟਨ: ਪਿਛਲੇ ਦਿਨੀਂ ਬਰੈਂਪਟਨ ਨੌਰਥ ਤੋਂ ਮੁੜ ਚੁਣੀ ਗਈ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ, ਬਰੈਂਪਟਨ ਸੈਂਟਰ ਤੋਂ ਮੁੜ ਚੁਣੇ ਗਏ ਐੱਮ.ਪੀ. ਰਮੇਸ਼ ਸੰਘਾ ਅਤੇ ਬਰੈਂਪਟਨ ਈਸਟ ਤੋਂ ਪਹਿਲੀ ਵਾਰ ਚੁਣੇ ਗਏ ਐੱਮ.ਪੀ. ਮਨਿੰਦਰ ਸਿੱਧੂ ਨੇ ਮਾਣਯੋਗ ਇੰਮੀਗਰੇਸ਼ਨ, ਰਫ਼ਿਊਜੀ ਅਤੇ ਸਿਟੀਜ਼ਨਸ਼ਿਪ ਮੰਤਰੀ ਮਾਰਕੋ ਮੈਡੀਸਾਈਨੋ ਦੇ ਬਰੈਂਪਟਨ ਪਹੁੰਚਣ ‘ਤੇ ਉਨ੍ਹਾਂ ਦਾ ਹਾਰਦਿਕ ਸੁਆਗ਼ਤ ਕੀਤਾ। ਉਨ੍ਹਾਂ ਨਾਲ ਬਰੈਂਪਟਨ ਕਮਿਊਨਿਟੀ ਦੇ ਸਟੇਕ-ਹੋਲਡਰਾਂ ਸਮੇਤ ਉਸਾਰੂ ਰਾਊਂਡ-ਟੇਬਲ ਗੱਲਬਾਤ ਕੀਤੀ। ਇਸ ਦੌਰਾਨ ਮੰਤਰੀ ਨੇ ਐੱਮ.ਪੀ. ਰੂਬੀ ਸਹੋਤਾ ਦੇ ਦਫ਼ਤਰ ਵਿਚ ਉਨ੍ਹਾਂ ਦੇ ਸਟਾਫ਼ ਮੈਂਬਰਾਂ ਨਾਲ ਵੀ ਸਿੱਧੀ ਗੱਲਬਾਤ ਕੀਤੀ ਅਤੇ ਉਨ੍ਹਾਂ ਕੋਲੋਂ ਫ਼ਰੰਟ-ਲਾਈਨ ਤਜਰਬੇ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਉਨ੍ਹਾਂ ਕੋਲੋਂ ਇਹ ਵੀ ਜਾਣਨਾ ਚਾਹਿਆ ਕਿ ਸਰਕਾਰ ਇੰਮੀਗਰੇਸ਼ਨ ਸਿਸਟਮ ਵਿਚ ਹੋਰ ਸੁਧਾਰ ਕਿਵੇਂ ਕਰ ਸਕਦੀ ਹੈ।
ਇਸ ਬਾਰੇ ਆਪਣਾ ਪ੍ਰਤੀਕਰਮ ਦੱਸਦਿਆਂ ਐੱਮ.ਪੀ. ਰੂਬੀ ਸਹੋਤਾ ਨੇ ਕਿਹਾ,”ਜਦੋਂ ਵੀ ਫ਼ੈੱਡਰਲ ਮਨਿਸਟਰ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਬਰੈਂਪਟਨ ਪਧਾਰਦੇ ਹਨ ਅਤੇ ਇੱਥੇ ਮੇਰੇ ਦਫ਼ਤਰ ਵਿਚ ਬਰੈਂਪਟਨ-ਵਾਸੀਆਂ ਦੇ ਨਾਲ ਕਮਿਊਨਿਟੀ ਕੰਮਾਂ, ਮੁੱਦਿਆਂ ਅਤੇ ਮਸਲਿਆਂ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਹਨ ਤਾਂ ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ। ਹੁਣ ਮਾਣਯੋਗ ਇੰਮੀਗਰੇਸ਼ਨ, ਰਫ਼ਿਊਜੀ ਅਤੇ ਸਿਟੀਜ਼ਨਸ਼ਿਪ ਨੇ ਇੱਥੇ ਆ ਕੇ ਕਮਿਊਨਿਟੀ ਦੇ ਮੁੱਦਿਆਂ ਬਾਰੇ ਉਨ੍ਹਾਂ ਦੇ ਨਾਲ ਵਿਚਾਰ-ਵਟਾਂਦਰਾ ਕੀਤਾ ਹੈ ਅਤੇ ਕੈਨੇਡਾ ਦੇ ਇੰਮੀਗਰੇਸ਼ਨ ਸਿਸਟਮ ਵਿਚ ਹੋਰ ਸੁਧਾਰ ਲਿਆ ਕੇ ਇਸ ਨੂੰ ਹੋਰ ਸਾਰਥਿਕ, ਜ਼ਿੰਮੇਵਾਰ ਅਤੇ ਉਪਯੋਗੀ ਬਨਾਉਣ ਬਾਰੇ ਉਨ੍ਹਾਂ ਕੋਲੋਂ ਸੁਝਾਅ ਪ੍ਰਾਪਤ ਕੀਤੇ ਹਨ।”
ਇਸ ਦੌਰਾਨ ਗੱਲਬਾਤ ਦਾ ਮੁੱਖ ਧੁਰਾ ਮਾਪਿਆਂ ਤੇ ਪੜ-ਮਾਪਿਆਂ ਦੇ ਪ੍ਰੋਗਰਾਮ, ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੇ ਪ੍ਰੋਗਰਾਮ, ਟੈਂਪਰੇਰੀ ਰੈਜ਼ੀਡੈਂਸ ਵਿਜ਼ਿਟਰ ਪ੍ਰੋਗਰਾਮ ਅਤੇ ਸੈੱਟਲਮੈਂਟ ਸਰਵਿਸਿਜ਼ ਲਈ ਫ਼ੰਡਿੰਗ ਵਿਚ ਵਾਧਾ ਕਰਨ ਬਾਰੇ ਮਸ਼ਵਰੇ ਲੈਣ ਦੇ ਇਰਦ-ਗਿਰਦ ਰਿਹਾ ਅਤੇ ਇਹ ਗੱਲਬਾਤ ਬਹੁਤ ਉਪਯੋਗੀ ਰਹੀ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …