21.7 C
Toronto
Tuesday, September 16, 2025
spot_img
Homeਜੀ.ਟੀ.ਏ. ਨਿਊਜ਼ਮਸਜਿਦ 'ਚ ਹੋਏ ਹਮਲੇ ਦੀ ਸਿੱਖ ਸੰਗਠਨਾਂ ਵੱਲੋਂ ਨਿੰਦਾ

ਮਸਜਿਦ ‘ਚ ਹੋਏ ਹਮਲੇ ਦੀ ਸਿੱਖ ਸੰਗਠਨਾਂ ਵੱਲੋਂ ਨਿੰਦਾ

logo-2-1-300x105-3-300x105ਟੋਰਾਂਟੋ/ਬਿਊਰੋ ਨਿਊਜ਼ : ਲੰਘੇ ਦਿਨੀਂ ਕਿਊਬੈਕ ‘ਚ ਇਸਲਾਮਿਕ ਕਲਚਰ ਸੈਂਟਰ ਆਫ਼ ਕਿਊਬੈਕ ‘ਤੇ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕਰਦੇ ਹੋਏ ਓਨਟਾਰੀਓ ਅਤੇ ਕਿਊਬੈਕ ਦੇ ਸਿੱਖ ਸੰਗਠਨਾਂ ਨੇ ਇਸ ਘਟਨਾ ਨੂੰ ਦੁਖਦਾਈ ਦੱਸਿਆ ਹੈ। ਵੱਖ-ਵੱਖ ਸਿੱਖ ਗੁਰਦੁਆਰਿਆਂ ਦੇ ਅਹੁਦੇਦਾਰਾਂ ਨੇ ਇਸ ਘਟਨਾ ਦੀ ਸਖਤ ਸ਼ਬਦਾਂ ‘ਚ ਨਿੰਦਾ ਕੀਤੀ ਹੈ। ਸਿੱਖ ਭਾਈਚਾਰੇ ਦਾ ਕਹਿਣਾ ਹੈ ਕਿ ਇਸ ਹਮਲੇ ਨੇ ਉਨ੍ਹਾਂ ਨੂੰ ਓਕਕਰੀਕ ਗੁਰਦੁਆਰਾ ਸਾਹਿਬ (ਵਿਸਕਾਂਸਨ) ‘ਚ ਵਾਪਰੀ ਘਟਨਾ ਦੀ ਯਾਦ ਨੂੰ ਤਾਜ਼ਾ ਕਰਵਾ ਦਿੱਤੀ ਹੈ। ਉਥੇ ਨਾਰਥ ਅਮਰੀਕਾ ‘ਚ ਸਾਰੇ ਧਰਮਾਂ ਦੇ ਧਾਰਮਿਕ ਸਥਾਨਾਂ ‘ਤੇ ਇਸ ਤਰ੍ਹਾਂ ਹਮਲੇ ਨਿੰਦਣਯੋਗ ਹਨ। ਲੋਕਾਂ ਨੂੰ ਇਸ ਤਰ੍ਹਾਂ ਮਾਰਨ ਦੀ ਕੋਈ ਵੀ ਧਰਮ ਆਗਿਆ ਨਹੀਂ ਦਿੰਦਾ। ਯਹੂਦੀਆਂ ਦੇ ਧਾਰਮਿਕ ਸਥਾਨਾਂ ‘ਤੇ ਅਪਸ਼ਬਦ ਲਿਖੇ ਜਾਂਦੇ ਹਨ ਤਾਂ ਹਿੰਦੂਆਂ ਦੇ ਮੰਦਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਹੈ। ਸਿੱਖ ਭਾਈਚਾਰਾ ਸਾਰੇ ਘੱਟ ਗਿਣਤੀਆਂ ਦੇ ਨਾਲ ਖੜ੍ਹਾ ਹੈ ਅਤੇ ਉਨ੍ਹਾਂ ਦੀ ਧਾਰਮਿਕ ਆਜ਼ਾਦੀ ਦੀ ਵਕਾਲਤ ਕਰਦਾ ਹੈ। ਕਿਊਬੈਕ ‘ਚ ਹੋਏ ਇਸ ਹਮਲੇ ‘ਚ ਕਈ ਬੇਕਸੂਰ ਲੋਕ ਮਾਰੇ ਗਏ ਅਤੇ ਇਹ ਸਾਡਾ ਫਰਜ਼ ਬਣਦਾ ਹੈ ਕਿ ਸਾਰੇ ਨਾਗਰਿਕ ਸ਼ਾਂਤੀ ਨਾਲ ਜ਼ਿੰਦਗੀ ਜੀ ਸਕਣ। ਸਾਨੂੰ ਉਮੀਦ ਹੈ ਕਿ ਕਿਊਬੈਕ ਦੇ ਲੋਕ ਵੀ ਆਉਣ ਵਾਲੇ ਸਮੇਂ ‘ਚ ਧਾਰਮਿਕ ਸਦਭਾਵਨਾ ਬਣਾਈ ਰੱਖਣਗੇ। ਸਿੱਖ ਭਾਈਚਾਰੇ ਵੱਲੋਂ ਇਸ ਹਮਲੇ ‘ਚ ਮਾਰੇ ਗਏ ਲੋਕਾਂ ਲਈ ਅਰਦਾਸ ਵੀ ਕੀਤੀ ਜਾ ਰਹੀ ਹੈ।

RELATED ARTICLES
POPULAR POSTS