Breaking News
Home / ਜੀ.ਟੀ.ਏ. ਨਿਊਜ਼ / ਸਰਵੇਖਣ ਏਜੰਸੀ ਨੈਨੋਜ਼ ਅਨੁਸਾਰ

ਸਰਵੇਖਣ ਏਜੰਸੀ ਨੈਨੋਜ਼ ਅਨੁਸਾਰ

ਕੰਸਰਵੇਟਿਵਾਂ ਦੇ ਸਮਰਥਨ ‘ਚ ਲਗਾਤਾਰ ਹੋ ਰਿਹਾ ਹੈ ਵਾਧਾ
ਲਿਬਰਲਾਂ ਅਤੇ ਐਨਡੀਪੀ ਦਰਮਿਆਨ ਬਰਾਬਰ ਦੀ ਟੱਕਰ
ਓਟਵਾ/ਬਿਊਰੋ ਨਿਊਜ਼ : ਸਰਵੇਖਣ ਏਜੰਸੀ ਨੈਨੋਜ਼ ਵੱਲੋਂ ਕਰਵਾਏ ਗਏ ਤਾਜਾ ਸਰਵੇ ਅਨੁਸਾਰ ਪਇਏਰ ਪੌਲੀਏਵਰ ਦੀ ਅਗਵਾਈ ਵਾਲੇ ਕੰਸਰਵੇਟਿਵਜ਼ ਦੇ ਸਮਰਥਨ ਵਿੱਚ ਹੋਰ ਵਾਧਾ ਹੋਇਆ ਹੈ ਤੇ ਲਿਬਰਲ ਅਤੇ ਨਿਊ ਡੈਮੋਕ੍ਰੈਟਸ ਦਰਮਿਆਨ ਮੁਕਾਬਲਾ ਬਰਾਬਰੀ ਉੱਤੇ ਚੱਲ ਰਿਹਾ ਹੈ।
ਨੈਨੋਜ਼ ਦੇ ਇਸ ਨਵੇਂ ਸਰਵੇਖਣ ਅਨੁਸਾਰ ਪੌਲੀਏਵਰ ਦੀ ਮਕਬੂਲੀਅਤ ਵਿੱਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਗਿਆ ਹੈ ਜਦਕਿ ਉਨ੍ਹਾਂ ਦੀ ਪਾਰਟੀ ਨੂੰ ਫੈਡਰਲ ਲਿਬਰਲਾਂ ਨਾਲੋਂ 17 ਅੰਕਾਂ ਦੀ ਅਡਵਾਂਟੇਜ ਹਾਸਲ ਹੋਈ ਹੈ। ਕੰਸਰਵੇਟਿਵਾਂ ਦੇ ਸਮਰਥਨ ਵਿੱਚ ਪਿਛਲੇ ਚਾਰ ਹਫਤਿਆਂ ਦੌਰਾਨ ਵਾਧਾ ਵੇਖਣ ਨੂੰ ਮਿਲਿਆ ਹੈ ਤੇ ਕੰਸਰਵੇਟਿਵਾਂ ਨੂੰ 40.6 ਫੀਸਦੀ ਸਮਰਥਨ ਮਿਲ ਰਿਹਾ ਹੈ ਜਦਕਿ ਟਰੂਡੋ ਦੇ ਲਿਬਰਲਾਂ ਦੇ ਸਮਰਥਨ ਵਿੱਚ ਗਿਰਾਵਟ ਆਈ ਹੈ ਤੇ ਪਾਰਟੀ ਨੂੰ 23.8 ਫੀਸਦੀ ਸਮਰਥਨ ਹਾਸਲ ਹੋ ਰਿਹਾ ਹੈ।
ਐਨਡੀਪੀ ਆਗੂ ਜਗਮੀਤ ਸਿੰਘ ਤੇ ਉਨ੍ਹਾਂ ਦੀ ਪਾਰਟੀ ਦੇ ਸਮਰਥਨ ਵਿੱਚ ਵੀ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ ਤੇ ਉਹ ਇਸ ਸਮੇਂ 21.9 ਫੀਸਦੀ ਸਮਰਥਨ ਦਾ ਆਨੰਦ ਮਾਣ ਰਹੇ ਹਨ। ਨੈਨੋਜ਼ ਰਿਸਰਚ ਦੇ ਚੀਫ ਡਾਟਾ ਸਾਇੰਟਿਸਟ ਨਿੱਕ ਨੈਨੋਜ਼ ਦਾ ਕਹਿਣਾ ਹੈ ਕਿ ਇਸ ਸਮੇਂ ਪੌਲੀਏਵਰ ਨੂੰ ਕਾਫੀ ਫਾਇਦਾ ਹੋ ਰਿਹਾ ਹੈ ਤੇ ਉਹ ਮੂਹਰਲੀ ਸੀਟ ਉੱਤੇ ਹਨ। ਲਿਬਰਲਾਂ ਨੂੰ ਕਾਫੀ ਨੁਕਸਾਨ ਹੋਇਆ ਹੈ ਤੇ ਐਨਡੀਪੀ ਨੂੰ ਫਾਇਦਾ ਹੋ ਰਿਹਾ ਹੈ। ਲਿਬਰਲਾਂ ਤੇ ਐਨਡੀਪੀ ਦਰਮਿਆਨ ਜਿਹੜਾ ਵਕਫਾ ਸੀ ਉਹ ਕਾਫੀ ਘੱਟ ਗਿਆ ਹੈ ਤੇ ਆਉਣ ਵਾਲੇ ਸਮੇਂ ਵਿੱਚ ਦੋਵੇਂ ਪਾਰਟੀਆਂ ਬਰਾਬਰੀ ਉੱਤੇ ਵੀ ਆ ਸਕਦੀਆਂ ਹਨ।
ਇਸ ਦੇ ਨਾਲ ਹੀ ਨੈਨੋਜ਼ ਦੇ ਇੱਕ ਹੋਰ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਵਜੋਂ ਪੌਲੀਏਵਰ ਨੂੰ ਪਸੰਦ ਕਰ ਰਹੇ ਹਨ। 36 ਫੀਸਦੀ ਦਾ ਕਹਿਣਾ ਹੈ ਕਿ ਉਹ ਪੌਲੀਏਵਰ ਨੂੰ ਪ੍ਰਧਾਨ ਮੰਤਰੀ ਬਣਿਆ ਵੇਖਣਾ ਚਾਹੁੰਦੇ ਹਨ ਤੇ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਟਰੂਡੋ ਨਾਲੋਂ 16 ਅੰਕਾਂ ਦੀ ਐਡਵਾਂਟੇਜ ਮਿਲ ਰਹੀ ਹੈ। 20 ਫੀਸਦੀ ਦਾ ਕਹਿਣਾ ਹੈ ਕਿ ਉਹ ਟਰੂਡੋ ਨੂੰ ਹੀ ਪ੍ਰਧਾਨ ਮੰਤਰੀ ਵਜੋਂ ਵੇਖਣਾ ਚਾਹੁੰਦੇ ਹਨ ਜਦਕਿ 15 ਫੀਸਦੀ ਐਨਡੀਪੀ ਆਗੂ ਜਗਮੀਤ ਸਿੰਘ ਨੂੰ ਪ੍ਰਧਾਨ ਮੰਤਰੀ ਬਣਿਆ ਵੇਖਣਾ ਚਾਹੁੰਦੇ ਹਨ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …