6.7 C
Toronto
Thursday, November 6, 2025
spot_img
Homeਜੀ.ਟੀ.ਏ. ਨਿਊਜ਼ਪ੍ਰਾਈਵੇਟ ਕਲੀਨਿਕਾਂ ਦੇ ਪਸਾਰ ਲਈ ਓਨਟਾਰੀਓ ਵੱਲੋਂ ਸਿਹਤ ਸੁਧਾਰ ਸਬੰਧੀ ਬਿੱਲ ਪੇਸ਼

ਪ੍ਰਾਈਵੇਟ ਕਲੀਨਿਕਾਂ ਦੇ ਪਸਾਰ ਲਈ ਓਨਟਾਰੀਓ ਵੱਲੋਂ ਸਿਹਤ ਸੁਧਾਰ ਸਬੰਧੀ ਬਿੱਲ ਪੇਸ਼

ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੀ ਸਿਹਤ ਮੰਤਰੀ ਵੱਲੋਂ ਜਿਹੜਾ ਬਿੱਲ ਪੇਸ਼ ਕੀਤਾ ਗਿਆ ਹੈ ਉਸ ਨਾਲ ਪ੍ਰੋਵਿੰਸ ਨੂੰ ਪਬਲਿਕ ਹੈਲਥ ਕੇਅਰ ਸਿਸਟਮ ਵਿੱਚ ਪ੍ਰਾਈਵੇਟ ਕਲੀਨਿਕਸ ਦੇ ਪਸਾਰ ਦੀ ਖੁੱਲ੍ਹ ਮਿਲ ਜਾਵੇਗੀ।
ਪਿਛਲੇ ਮਹੀਨੇ ਸਿਲਵੀਆ ਜੋਨਜ਼ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਇਹ ਬਿੱਲ ਲਿਆਂਦਾ ਜਾ ਰਿਹਾ ਹੈ ਤੇ ਉਸ ਸਮੇਂ ਤੋਂ ਹੀ ਵਿਰੋਧੀ ਪਾਰਟੀਆਂ ਤੇ ਕੁੱਝ ਹੈਲਥ ਕੇਅਰ ਮਾਹਿਰਾਂ ਵੱਲੋਂ ਮੁਨਾਫੇ ਲਈ ਚਲਾਏ ਜਾਣ ਵਾਲੇ ਅਜਿਹੇ ਕਲੀਨਿਕਸ ਦੀ ਭੂਮਿਕਾ ਦੀ ਨੁਕਤਾਚੀਨੀ ਕੀਤੀ ਜਾ ਰਹੀ ਹੈ। ਇਸ ਦੌਰਾਨ ਜੋਨਜ ਨੇ ਸਪਸਟ ਕੀਤਾ ਕਿ ਇਨ੍ਹਾਂ ਕਲੀਨਿਕਸ, ਜਿਨ੍ਹਾਂ ਵਿੱਚ ਚੂਲੇ ਤੇ ਗੋਡਿਆਂ ਦੇ ਆਪਰੇਸਨ ਕਰਨ ਵਾਲੀਆਂ ਨਵੀਆਂ ਫੈਸਿਲਿਟੀਜ਼ ਵੀ ਸ਼ਾਮਲ ਹਨ, ਦੇ ਮਰੀਜ਼ਾਂ ਨੂੰ ਆਪਣੀ ਜੇਬ੍ਹ ਵਿੱਚੋਂ ਖਰਚਾ ਨਹੀਂ ਕਰਨਾ ਹੋਵੇਗਾ ਸਗੋਂ ਇਹ ਸਾਰਾ ਖਰਚਾ ਵੀ ਜਨਤਕ ਫੰਡਾਂ ਵਿੱਚੋਂ ਹੀ ਕੀਤਾ ਜਾਵੇਗਾ।
ਜੋਨਜ਼ ਨੇ ਇਹ ਵੀ ਆਖਿਆ ਕਿ ਇਨ੍ਹਾਂ ਕਲੀਨਿਕਸ ਦਾ ਮੁਆਇਨਾ ਕਰਨ ਲਈ ਪ੍ਰੋਵਿੰਸ ਮਾਹਿਰ ਸੰਸਥਾਵਾਂ ਦੀ ਮਦਦ ਲੈ ਸਕੇਗਾ ਪਰ ਪ੍ਰੋਵਿੰਸ ਵੱਲੋਂ ਅਜੇ ਇਹ ਤੈਅ ਨਹੀਂ ਕੀਤਾ ਗਿਆ ਹੈ ਕਿ ਇਹ ਸੰਸਥਾਵਾਂ ਕਿਹੜੀਆਂ ਹੋਣਗੀਆਂ। ਸਰਕਾਰ ਦਾ ਕਹਿਣਾ ਹੈ ਕਿ ਇਸ ਵਾਸਤੇ ਪ੍ਰੋਵਿੰਸ ਵੱਲੋਂ ਕਈ ਬਦਲਾਂ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ ਤੇ ਇਨ੍ਹਾਂ ਵਿੱਚ ਮੌਜੂਦਾ ਰੈਗੂਲੇਟਰੀ ਕਾਲਜ ਵੀ ਸ਼ਾਮਲ ਹਨ।

RELATED ARTICLES
POPULAR POSTS