ਓਨਟਾਰੀਓ : ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਹ ਓਨਟਾਰੀਓ ਦੇ ਨਵੇਂ ਹੈਲਥ ਕੇਅਰ ਸੁਧਾਰ ਸਬੰਧੀ ਬਿੱਲ ਦਾ ਬੜੀ ਬਾਰੀਕੀ ਨਾਲ ਮੁਆਇਨਾ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਸੁਧਾਰ ਤਹਿਤ ਓਨਟਾਰੀਓ ਸਰਕਾਰ ਵੱਲੋਂ ਪ੍ਰਾਈਵੇਟ ਕਲੀਨਿਕਸ ਵਿੱਚ ਨਿਵੇਸ਼ ਕੀਤਾ ਜਾਵੇਗਾ।
ਇੱਕ ਬਿਆਨ ਵਿੱਚ ਸਿਹਤ ਮੰਤਰੀ ਜੀਨ-ਯਵੇਸ ਡਕਲਸ ਦੇ ਆਫਿਸ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਉਨ੍ਹਾਂ ਕੈਨੇਡੀਅਨਜ਼ ਦੀਆਂ ਚਿੰਤਾਵਾਂ ਨਾਲ ਇਤਫਾਕ ਰੱਖਦੀ ਹੈ ਜਿਹੜੇ ਪਬਲਿਕ ਹੈਲਥ ਕੇਅਰ ਦੀ ਹਿਫਾਜਤ ਦੇ ਨਾਲ ਨਾਲ ਇਸ ਨੂੰ ਮਜ਼ਬੂਤ ਵੀ ਕਰਨਾ ਚਾਹੁੰਦੇ ਹਨ। ਜਿਸ ਬਿੱਲ, ਯੂਅਰ ਹੈਲਥ ਐਕਟ, ਬਾਰੇ ਗੱਲ ਕੀਤੀ ਜਾ ਰਹੀ ਹੈ ਉਸ ਵਿੱਚ ਆਜਾਦਾਨਾ ਕਲੀਨਿਕਸ ਨੂੰ ਓਐਚਆਈਪੀ ਵਾਲੀਆਂ ਸਰਜਰੀਜ਼ ਤੇ ਡਾਇਗਨੌਸਟਿਕ ਪ੍ਰੋਸੀਜਰ ਕਰਨ ਦੀ ਖੁੱਲ੍ਹ ਹੋਵੇਗੀ, ਜਿਨ੍ਹਾਂ ਵਿੱਚ ਐਮਆਰਆਈ ਤੇ ਸੀਟੀ ਸਕੈਨਜ, ਕੈਟਾਰੈਕਟ ਸਰਜਰੀਆਂ, ਮਾਮੂਲੀ ਗਾਇਨੇਕਾਲੋਜੀਕਲ ਸਰਜਰੀਜ਼ ਤੇ ਇਸ ਦੇ ਨਾਲ ਹੀ ਗੋਡਿਆਂ ਤੇ ਚੂਲੇ ਦੇ ਆਪਰੇਸਨ ਵੀ ਸ਼ਾਮਲ ਹੋਣਗੇ। ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਦੂਹਰਾ ਹੈਲਥ ਕੇਅਰ ਸਿਸਟਮ ਬਣ ਜਾਵੇਗਾ ਤੇ ਅਗਾਂਹ ਵੀ ਹੈਲਥ ਕੇਅਰ ਦਾ ਹੋਰ ਨਿਜੀਕਰਣ ਹੋ ਜਾਵੇਗਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …