ਬਰੈਂਪਟਨ/ ਡਾ.ਝੰਡ : ਪ੍ਰਾਪਤ ਸੂਚਨਾ ਅਨੁਸਾਰ ‘ਲਿਮਕਾ ਬੁੱਕ ਆਫ਼ ਵਰਲਡ ਰਿਕਾਰਡਜ’ ਵਿਚ ਆਪਣਾ ਨਾਮ ਦਰਜ ਕਰਵਾ ਚੁੱਕੇ ਨਾਮਵਰ ਡਾਕਟਰ ਨਿਰੰਕਾਰ ਸਿੰਘ ਨੇਕੀ, ਪ੍ਰੋਫ਼ੈਸਰ ਆਫ਼ ਮੈਡੀਸੀਨ ਗੌਰਮਿੰਟ ਮੈਡੀਕਲ ਕਾਲਜ ਅੰਮ੍ਰਿਤਸਰ ਜੋ ਲੰਘੇ ਦਿਨੀਂ 18 ਅਤੇ 19 ਸਤੰਬਰ ਨੂੰ ਟੋਰਾਂਟੋ ਵਿਖੇ ਹੋਈ ਮੈਡੀਕਲ ਡਾਕਟਰਾਂ ਦੀ ‘ਐਨੂਅਲ ਕਾਨਫ਼ਰੰਸ ਆਨ ਹਾਰਟ ਡਿਜ਼ੀਜ਼ਜ਼’ ਵਿਚ ਆਪਣਾ ਪੇਪਰ ਪੇਸ਼ ਕਰਨ ਲਈ ਆਏ ਸਨ, ਨੂੰ ਇਸ ਕਾਨਫ਼ਰੰਸ ਵਿਚ ਕਾਨਫ਼ਰੰਸ ਦੇ ਆਯੋਜਿਕਾਂ ਵੱਲੋਂ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਵਿਸ਼ੇਸ਼ ਪ੍ਰਸ਼ੰਸਾ-ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਇਹ ਦੋ-ਦਿਨਾਂ ਕਾਨਫ਼ਰੰਸ ਕੈਨੇਡਾ ਦੇ ਓਨਟਾਰੀਓ ਸੂਬੇ ਦੇ ਸ਼ਹਿਰ ਟੋਰਾਂਟੋ ਵਿਖੇ ਇਕ ਹੋਟਲ ਦੇ ਵਿਸ਼ਾਲ ਕਨਵੈੱਨਸ਼ਨ ਹਾਲ ਵਿਚ 18 ਅਤੇ 19 ਸਤੰਬਰ ਨੂੰ ਹੋਈ ਜਿੱਥੇ ਵੱਖ-ਵੱਖ ਦੇਸ਼ਾਂ ਤੋਂ ਆਏ ਸੈਂਕੜੇ ਡਾਕਟਰਾਂ ਨੇ ਭਾਗ ਲਿਆ ਅਤੇ ਆਪਣੇ ਖੋਜ-ਪੱਤਰ ਪੇਸ਼ ਕੀਤੇ। ਡਾ. ਨੇਕੀ ਨੇ ਇਸ ਕਾਨਫ਼ਰੰਸ ਵਿਚ ‘ਕਲੋਪੋਡੌਗਰਿਲ ਰਿਜ਼ਿਸਟੈਂਟ’ ਵਿਸ਼ੇ ‘ਤੇ ਆਪਣਾ ਖੋਜ ਭਰਪੂਰ ਲੈੱਕਚਰ ਦਿੱਤਾ, ਚਾਰ ਵਿਗਿਆਨਕ ਸੈੱਸ਼ਨਾਂ ਦੀ ਪ੍ਰਧਾਨਗੀ ਕੀਤੀ, ਇਕ ਖੋਜ-ਪੱਤਰ ਪੜ੍ਹਿਆ ਅਤੇ ਬਤੌਰ ‘ਗੈੱਸਟ ਆਫ਼ ਆੱਨਰ’ ਇਸ ਕਾਨਫ਼ਰੰਸ ਵਿਚ ਸ਼ਿਰਕਤ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਅਮਰੀਕਾ ਦੇ ਸ਼ਹਿਰ ਸਾਨ ਫ਼ਰਾਂਸਿਸਕੋ ਵਿਚ 14 ਸਤੰਬਰ ਤੋਂ 17 ਸਤੰਬਰ ਤੱਕ ਹੋਈ ਚਾਰ-ਦਿਨਾਂ ਕਾਨਫ਼ਰੰਸ ਵਿਚ ‘ਪਰੈਵਲੈਂਸ ਆਫ਼ ਮੈਟਾਬੌਲਿਕ ਸਿਨਡਰੋਮ’ ਵਿਸ਼ੇ ‘ਤੇ ਆਪਣਾ ਖੋਜ-ਪੱਤਰ ਪੜ੍ਹਿਆ ਜਿਸ ਵਿਚ 100 ਤੋਂ ਵਧੇਰੇ ਦੇਸ਼ਾਂ ਦੇ ਡਾਕਟਰਾਂ ਨੇ ਭਾਗ ਲਿਆ। ਉਪਰੰਤ, ਇਸ ਕਾਫ਼ਰੰਸ ਵਿਚ ਡਾ. ਨੇਕੀ ਨੂੰ ‘ਫ਼ੈਲੋਸ਼ਿਪ ਆਫ਼ ਅਮੈਰੇਕਨ ਹਾਰਟ ਐਸੋਸੀਏਸ਼ਨ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਡਾ. ਨੇਕੀ ਦੀ ਇਨ੍ਹਾਂ ਪ੍ਰਾਪਤੀਆਂ ਨਾਲ ਜਿੱਥੇ ਪ੍ਰੋਫ਼ੈਸ਼ਨਲ ਤੌਰ ‘ਤੇ ਉਨ੍ਹਾਂ ਦਾ ਕੱਦ ਉੱਚਾ ਹੋਇਆ ਹੈ, ਉੱਥੇ ਉਨ੍ਹਾਂ ਅੰਮ੍ਰਿਤਸਰ ਸ਼ਹਿਰ ਦਾ ਨਾਮ ਵੀ ਪੂਰੀ ਦੁਨੀਆਂ ਵਿਚ ਹੋਰ ਰੌਸ਼ਨ ਕੀਤਾ ਹੈ। ਅੰਮ੍ਰਿਤਸਰ-ਵਾਸੀ ਉਨ੍ਹਾਂ ਦੀਆਂ ਪਹਿਲੀਆਂ ਪ੍ਰਾਪਤੀਆਂ ਅਤੇ ਇਨ੍ਹਾਂ ਮੌਜੂਦਾ ਪ੍ਰਾਪਤੀਆਂ ਉੱਪਰ ਗੌਰਵ ਮਹਿਸੂਸ ਕਰਦੇ ਹਨ।
ਡਾ. ਐੱਨ. ਐੱਸ. ਨੇਕੀ ਦਾ ਟੋਰਾਂਟੋ ਅਤੇ ਸਾਨਫ਼ਰਾਂਸਿਸਕੋ ‘ਚ ਹੋਇਆ ਮਾਣ-ਸਨਮਾਨ