ਬਰੈਂਪਟਨ : ਬਰੈਂਪਟਨ ਦੀ ਨਾਮਵਰ ਰੈੱਡ ਵਿੱਲੋ ਸੀਨੀਅਰਜ਼ ਕਲੱਬ ਆਪਣੇ ਮੈਂਬਰਾਂ ਦੇ ਮਨੋਰੰਜਨ ਲਈ ਵੱਖ ਵੱਖ ਤਰ੍ਹਾਂ ਦੇ ਪਰੋਗਰਾਮ ਉਲੀਕਦੀ ਹੈ। ਪੰਜਾਬੀ ਲਾਈਵ ਗੀਤ ਸੁਣਨ ਦੇ ਚਾਹਵਾਨਾਂ ਲਈ 6 ਅਪਰੈਲ ਵਾਲੇ ਦਿਨ ਉਹਨਾਂ ਨੂੰ ਨਿਆਗਰਾ ਫਾਲ ਦੇ ਇਸ ਮੇਲੇ ਵਿੱਚ ਜਾਣ ਦਾ ਮੌਕਾ ਮਿਲਿਆ।
ਪੰਜਾਹ ਦੇ ਕਰੀਬ ਮੈਂਬਰ ਦੁਪਹਿਰੇ 12 ਕੁ ਵਜੇ ਚੱਲ ਕੇ ਹੈਵੀ ਟਰੈਫਿਕ ਹੋਣ ਕਾਰਣ ਲੱਗਪੱਗ 4 ਵਜੇ ਗਾਇਕਾਂ ਦੇ ਅਖਾੜੇ ਵਾਲੀ ਥਾਂ ਤੇ ਪਹੁੰਚੇ। ਜਿੱਥੇ ਇਹ ਮੇਲਾ ਆਪਣੇ ਜੋਬਨ ਵੱਲ ਵਧ ਰਿਹਾ ਸੀ ਤੇ ਗਾਇਕ ਵਾਰੋ ਵਾਰੀ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਸਨ। ਸੋਲੋ ਗੀਤਾਂ ਅਤੇ ਅਤੇ ਦੋ-ਗਾਣਿਆਂ ਦੇ ਇਸ ਪਰੋਗਰਾਮ ਦਾ ਆਨੰਦ ਕਲੱਬ ਮੈਂਬਰਾਂ ਨੇ ਰਾਤ ਦੇ 10 ਵਜੇ ਤੱਕ ਮਾਣਿਆ। ਕਈ ਮੈਂਬਰ ਜੋ ਗੀਤਾਂ ਦੇ ਰਸੀਏ ਹੋਣ ਦੇ ਨਾਲ ਨਾਲ ਕੁਦਰਤ ਪਰੇਮੀ ਵੀ ਸਨ ਮੇਲੇ ਵਾਲੀ ਥਾਂ ਤੋਂ ਉੱਠ ਕੇ ਫਾਲ ਦੇ ਆਲੇ ਦੁਆਲੇ ਦੀ ਗੇੜੀ ਵੀ ਮਾਰ ਆਉਂਦੇ ਰਹੇ। ਕੁਦਰਤ ਦਾ ਆਨੰਦ ਮਾਣਦੇ ਹੋਏ ਥੋੜਾ ਬਹੁਤ ਖਾਣ ਪੀਣ ਦਾ ਸ਼ੁਗਲ ਵੀ ਕਰਕੇ ਆਪਣੇ ਆਨੰਦ ਵਿੱਚ ਹੋਰ ਵਾਧਾ ਕਰ ਲੈਂਦੇ। ਮਨੋਰੰਜਨ ਵਿੱਚ ਖੁੱਭੇ ਸੀਨੀਅਰਾਂ ਉੱਤੇ ਉਮਰ ਦੇ ਤਕਾਜੇ ਅਤੇ ਅਤੇ ਥਕਾਵਟ ਦਾ ਕੋਈ ਅਸਰ ਨਹੀਂ ਸੀ। ਅਖੀਰ ਨਿਾਗਰਾ ਫਾਲ ਦੇ ਇਸ ਰੌਚਿਕ ਟੂਰ ਅਤੇ ਮੇਲੇ ਦਾ ਆਨੰਦ ਮਾਣਦੇ ਹੋਏ 10 ਵਜੇ ਤੋਂ ਬਾਦ ਬੱਸ ਰਾਹੀਂ ਘਰਾਂ ਨੂੰ ਚਾਲੇ ਪਾ ਦਿੱਤੇ। ਥਕਾਵਟ ਦੇ ਬਾਵਜੂਦ ਕੀਤੇ ਹੋਏ ਮਨੋਰੰਜਨ ਦੀ ਝਲਕ ਉਹਨਾਂ ਦੀਆਂ ਉਘਲਾਉਂਦੀਆਂ ਅੱਖਾ ਵਿੱਚ ਸਾਫ ਦਿਖਾਈ ਦੇ ਰਹੀ ਸੀ। ਇਸ ਟੂਰ ਵਿੱਚ ਕੀਤੇ ਮਨੋਰੰਜਨ ਦੀਆਂ ਗੱਲਾਂ ਬਾਤਾਂ ਕਰਦੇ ਹੋਏ ਅੱਧੀ ਰਾਤੀਂ 12 ਵਜੇ ਤੋਂ ਬਾਦ ਆਪਣੇ ਘਰਾਂ ਵਿੱਚ ਪਹੁੰਚ ਗਏ। ਇਸ ਪ੍ਰੋਗਰਾਮ ਦਾ ਪ੍ਰਬੰਧ ਕਰਨ ਲਈ ਪਰਮਜੀਤ ਬੜਿੰਗ, ਅਮਰਜੀਤ ਸਿੰਘ ਅਤੇ ਸ਼ਿਵਦੇਵ ਸਿੰਘ ਰਾਏ ਦਾ ਵਿਸ਼ੇਸ਼ ਯੋਗਦਾਨ ਰਿਹਾ।
ਕਲੱਬ ਸਬੰਧੀ ਕਿਸੇ ਵੀ ਜਾਣਕਾਰੀ ਲਈ ਪਰਧਾਨ ਗੁਰਨਾਮ ਸਿੰਘ ਗਿੱਲ 416-908-1300, ਉੱਪ-ਪਰਧਾਨ ਅਮਰਜੀਤ ਸਿੰਘ 416-268-6821 ਜਾਂ ਸਕੱਤਰ ਹਰਜੀਤ ਸਿੰਘ ਬੇਦੀ 647-924-9087 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …