17.2 C
Toronto
Friday, September 4, 2026
spot_img
Homeਕੈਨੇਡਾ'ਬਰਾਊਨ ਡਾਇਰੀਜ਼ ਪੰਜਾਬੀ ਸਾਹਿਤ ਸਭਾ ਟੋਰਾਂਟੋ' ਵੱਲੋਂ ਸੁਰਿੰਦਰਜੀਤ ਕੌਰ ਦੀ ਪੁਸਤਕ 'ਅੱਖੀ...

‘ਬਰਾਊਨ ਡਾਇਰੀਜ਼ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਵੱਲੋਂ ਸੁਰਿੰਦਰਜੀਤ ਕੌਰ ਦੀ ਪੁਸਤਕ ‘ਅੱਖੀ ਡਿੱਠਾ ਕਿਸਾਨ ਅੰਦੋਲਨ 2020-21’ ਬਾਰੇ ਹੋਈ ਵਿਚਾਰ-ਚਰਚਾ

ਕੈਲੇਡਨ/ਡਾ. ਝੰਡ : ਨੌਜੁਆਨ ਕਵੀਆਂ ਦੀ ਸੱਜਰੀ ਬਣੀ ਸਾਹਿਤਕ ਸੰਸਥਾ ‘ਬਰਾਊਨ ਡਾਇਰੀਜ਼ ਸਾਡੀ ਮਹਿਫ਼ਲ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਦੀ ਕੈਲੇਡਨ ਵਿਖੇ ਹੋਈ ਪਲੇਠੀ ਮੀਟਿੰਗ ਵਿੱਚ ਕਵਿਤਾ ਤੇ ਵਾਰਤਕ ਲੇਖਿਕਾ ਵੱਲੋਂ ਸੁਰਿੰਦਰਜੀਤ ਕੌਰ ਦੀ ਨਵ-ਪ੍ਰਕਾਸ਼ਤ ਪੁਸਤਕ ‘ਅੱਖੀ ਡਿੱਠਾ ਕਿਸਾਨ ਅੰਦੋਲਨ 2020-21’ ਬਾਰੇ ਵਿਚਾਰ-ਚਰਚਾ ਕੀਤੀ ਗਈ। ਇਸ ਮੀਟਿੰਗ ਦੇ ਪ੍ਰਧਾਨਗੀ-ਮੰਡਲ ਵਿੱਚ ਭੁਪਿੰਦਰ ਦੁਲੇ, ਮਲੂਕ ਸਿੰਘ ਕਾਹਲੋਂ, ਸੁਰਿੰਦਰਜੀਤ ਕੌਰ ਅਤੇ ਸੁਖਚਰਨਜੀਤ ਗਿੱਲ ਸ਼ਾਮਲ ਸਨ। ਮੀਟਿੰਗ ਦੀ ਕਾਰਵਾਈ ਆਰੰਭ ਕਰਨ ਤੋਂ ਪਹਿਲਾਂ ਨੌਜੁਆਨ ਕਵੀਆਂ ਵੱਲੋਂ ਇਨ÷ ਾਂ ਸੀਨੀਅਰ ਸ਼ਾਇਰਾਂ ਨੂੰ ਬੁਕੇ ਦੇ ਕੇ ਉਨ÷ ਾਂ ਦਾ ਭਰਵਾਂ ਸੁਆਗ਼ਤ ਕੀਤਾ ਗਿਆ।
ਉਪਰੰਤ, ਮੰਚ-ਸੰਚਾਲਣ ਦੀ ਕਮਾਨ ਨੌਜੁਆਨ ਸ਼ਾਇਰ ਕਰਨ ਨੇ ਸੰਭਾਲੀ ਅਤੇ ਇਕ ਹੋਰ ਨੌਜੁਆਨ ਗੁਰਦਾਸ ਥੱਬਲ ਵੱਲੋਂ ਉਸਦਾ ਸਾਥ ਬਾਖ਼ੂਬੀ ਦਿੱਤਾ ਗਿਆ। ਇਸ ਦੌਰਾਨ ਹੋਏ ਕਵੀ-ਦਰਬਾਰ ਵਿੱਚ ਨੌਜੁਆਨ ਕਵੀਆਂ ਵੱਲੋਂ ਪੇਸ਼ ਕੀਤੀਆਂ ਗਈਆਂ ਰਚਨਾਵਾਂ ਵਿੱਚ ਪੰਜਾਬੀ ਮਾਂ-ਬੋਲੀ, ਪੰਜਾਬੀ ਸਾਹਿਤ ਤੇ ਸੱਭਿਆਚਾਰ ਦੀ ਸਿਰਜਨਾ, ਪ੍ਰਫੁੱਲ਼ਤਾ ਅਤੇ ਇਸਦੇ ਮਿਆਰੀਕਰਨ ਦੀ ਭਰਪੂਰਤਾ ਦੀ ਉਜਲੀ ਸੰਭਾਵਨਾ ਨਜ਼ਰ ਆਈ। ਸੀਨੀਅਰ ਕਵੀਆਂ ਤੋਂ ਉਨ÷ ਾਂ ਦੀਆਂ ਕਵਿਤਾਵਾਂ ਸੁਣਨ ਤੋਂ ਇਲਾਵਾ ਨੌਜੁਆਨਾਂ ਵੱਲੋਂ ਉਨ÷ ਾਂ ਨਾਲ ਸੰਵਾਦ ਰਚਾਉਂਦਿਆਂ ਹੋਇਆਂ ਉਨ÷ ਾਂ ਕੋਲੋਂ ਕਈ ਸੁਆਲ ਪੁੱਛੇ ਗਏ, ਜਿਨ÷ ਾਂ ਤੇ ਤਸੱਲੀਬਖ਼ਸ਼ ਜੁਆਬ ਸੁਣਨ ਤੋਂ ਬਾਅਦ ਉਨ÷ ਾਂ ਦੀ ਅਪਾਰ ਸਫ਼ਲਤਾ ਲਈ ਉਨ÷ ਾਂ ਨੂੰ ਸ਼ੁਭ-ਇੱਛਾਵਾਂ ਦਿੱਤੀਆਂ ਗਈਆਂ।
ਇਨ÷ ਾਂ ਨੌਜੁਆਨ ਕਵੀਆਂ ਦੀ ਇੱਛਾ ‘ਤੇ ਸੁਰਿੰਦਰਜੀਤ ਕੌਰ ਦੀ ਕਿਸਾਨ ਅੰਦੋਲਨ ਬਾਰੇ ਨਵ-ਪ੍ਰਕਾਸ਼ਿਤ ਪੁਸਤਕ ‘ਅੱਖੀਂ ਡਿੱਠਾ ਕਿਸਾਨ ਅੰਦੋਲਨ 2020-21’ ਬਾਰੇ ਭਰਪੂਰ ਵਿਚਾਰ-ਚਰਚਾ ਹੋਈ ਜਿਸ ਵਿੱਚ ਲੇਖਿਕਾ ਨੇ ਭਾਰਤ ਸਰਕਾਰ ਦੇ ਤਿੰਨ ਕਿਸਾਨ-ਮਾਰੂ ਕਾਲ਼ੇ ਕਾਨੂੰਨਾਂ ਦੇ ਵਿਰੁੱਧ ਕੈਨੇਡਾ ਤੋਂ ਤੋਂ ਦਿੱਲੀ ਜਾ ਕੇ ਇਸ ਦੇ ਟਿੱਕਰੀ ਬਾਰਡਰ ਉੱਪਰ ਆਪ ਕਈ ਮਹੀਨੇ ਰਹਿ ਕੇ ਕਿਸਾਨਾਂ ਤੇ ਕਿਰਤੀਆਂ ਦੀਆਂ ਮੁਸ਼ਕਲਾਂ ਨੂੰ ਖ਼ੁਦ ਅੱਖੀਂ ਵੇਖਿਆ ਤੇ ਹੱਡੀਂ ਹੰਡਾਇਆ ਅਤੇ ਨਾਲੋ-ਨਾਲ ਇਸਨੂੰ ਸੰਖੇਪ ਰੂਪ ਵਿੱਚ ਕਲਮਬੱਧ ਵੀ ਕੀਤਾ। ਤੇਰਾਂ ਮਹੀਨੇ ਚੱਲੇ ਇਸ ਅੰਦੋਲਨ ਸਮੇਂ ‘ਕੋਵਿਡ-19’ ਦਾ ਕਹਿਰ, ਗਰਮੀ ਦਾ ਪ੍ਰਕੋਪ, ਸਖ਼ਤ ਠੰਡ ਦੀ ਮਾਰ, ਮੀਂਹ, ਝੱਖੜ-ਝਾਂਬੇ ਤੇ ਤੂਫ਼ਾਨ, ਕਿੱਲਾਂ ਤੇ ਕੰਡਿਆਲੀਆਂ ਤਾਰਾਂ ਨਾਲ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਈਆਂ ਗਈਆਂ ਰੋਕਾਂ ਅਤੇ ਟੋਇਆਂ-ਟਿੱਬਿਆਂ ਦਾ ਇਸ ਪੁਸਤਕ ਵਿੱਚ ਬਾਖ਼ੂਬੀ ਜ਼ਿਕਰ ਕੀਤਾ ਹੈ। ਇਸ ਅੰਦੋਲਨ ਵਿੱਚ ਤਿੰਨਾਂ ਕਾਲ਼ੇ ਕਾਨੂੰਨਾਂ ਨੂੰ ਸਫ਼ਲਤਾ ਪੂਰਵਕ ਰੱਦ ਕਰਵਾਉਣ, ਕਿਸਾਨ ਆਗੂਆਂ ਵੱਲੋਂ ਸਰਕਾਰੀ ਚਾਲਾਂ ਨੂੰ ਬੇਨਕਾਬ ਕਰਨ, ਪੁਰਖ਼ਿਆਂ ਦੇ ਸੰਘਰਸ਼ਮਈ ਜੀਵਨ ਦੀ ਯਾਦ ਤਾਜ਼ਾ ਕਰਨ ਅਤੇ 700 ਤੋਂ ਉੱਪਰ ਕਿਸਾਨਾਂ ਵੱਲੋਂ ਖਿੜੇ ਮੱਥੇ ਪ੍ਰਾਪਤ ਕੀਤੀਆਂ ਗਈਆਂ ਸ਼ਹੀਦੀਆਂ ਨੂੰ ਬਹੁਤ ਹੀ ਵਧੀਆ ਤਰ÷ ਾਂ ਦਰਸਾਇਆ ਗਿਆ ਹੈ।
ਸਮਾਗ਼ਮ ਦੇ ਅਖ਼ੀਰ ਵੱਲ ਵੱਧਦਿਆਂ ਮਲੂਕ ਸਿੰਘ ਕਾਹਲੋਂ ਵੱਲੋਂ ਇਸ ਨਵ-ਗਠਿਤ ਸੰਸਥਾ ‘ਬਰਾਊਨ ਡਾਇਰੀਜ਼ ਸਾਡੀ ਸਭਾ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਦੇ ਸਮੂਹ ਮੈਂਬਰਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਸੰਸਥਾ ਵੱਲੋਂ ਕਰਵਾਏ ਗਏ ਇਸ ਸਾਹਿਤਕ ਸਮਾਗ਼ਮ ਵਿੱਚ ਜਸਕਰਨ, ਸਰਬ ਸੰਧੂ, ਹਰਜੋਤ ਸਿੰਘ, ਗੁਰਦੀਪ ਸਿੰਘ, ਅਮਰਜੀਤ ਸਿੰਘ, ਕਿਰਨਦੀਪ ਕੌਰ, ਤਨਵੀਰ ਸਿੰਘ, ਮਨਪ੍ਰੀਤ ਸਿੰਘ, ਗੁਰਜੀਤ ਕੌਰ, ਪ੍ਰਨੀਤ ਸਿੰਘ, ਹਰਮਨ ਸਿੰਘ, ਸੁਖਮਨਦੀਪ, ਨਵਜੋਤ ਕੌਰ, ਕਰਨਪ੍ਰੀਤ ਸਿੰਘ, ਕਰਮਜੀਤ ਸਿੰਘ, ਗੁਰਵਿੰਦਰ ਸਿੰਘ, ਜਗਦੀਸ਼ ਅਸੀਮ, ਰਚਨਦੀਪ ਤੋਂ ਇਲਾਵਾ ਗੁਰਦੇਵ ਸਿੰਘ ਸੇਖੋਂ, ਧਰਮ ਸਿੰਘ ਭੰਗੂ, ਹਰਚੰਦ ਸਿੰਘ ਸੰਘਾ, ਜਸਵੀਰ ਸਿੰਘ ਤੇ ਕਈ ਹੋਰ ਸ਼ਾਮਲ ਹੋਏ।

 

RELATED ARTICLES
POPULAR POSTS