14.8 C
Toronto
Tuesday, September 16, 2025
spot_img
Homeਕੈਨੇਡਾਮਸ਼ਹੂਰ ਪਰਵਾਸੀ ਰੇਡੀਓ ਸ਼ੋਅ ਨੂੰ ਬਿਨਾਂ ਨੋਟਿਸ ਦਿੱਤੇ ਕੀਤਾ ਗਿਆ ਬੰਦ, ਲਿਸਨਰਜ਼...

ਮਸ਼ਹੂਰ ਪਰਵਾਸੀ ਰੇਡੀਓ ਸ਼ੋਅ ਨੂੰ ਬਿਨਾਂ ਨੋਟਿਸ ਦਿੱਤੇ ਕੀਤਾ ਗਿਆ ਬੰਦ, ਲਿਸਨਰਜ਼ ‘ਚ ਭਾਰੀ ਰੋਸ ਦੇਖਣ ਨੂੰ ਮਿਲਿਆ

17 ਸਾਲ ਤੋਂ ਚੱਲੇ ਆ ਰਹੇ ਮਸ਼ਹੂਰ ਪ੍ਰਵਾਸੀ ਰੇਡੀਓ ਨੂੰ ਅਚਾਨਕ ਬੰਦ ਕਰਨ ਨਾਲ ਲੋਕਾਂ ‘ਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਅਤੇ ਪ੍ਰੋਗਰਾਮ ਨੂੰ ਦੁਬਾਰਾ ਸ਼ੁਰੂ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਪਿਛਲੇ ਹਫਤੇ 1320 ਦੇ ਪ੍ਰਬੰਧਕਾਂ ਨੇ ਪਰਵਾਸੀ ਰੇਡੀਓ ਦੇ ਸੰਚਾਲਕ ਰਾਜਿੰਦਰ ਸੈਣੀ ਨੂੰ ਬਿਨਾਂ ਨੋਟਿਸ ਭੇਜਿਆ ਅਚਾਨਕ ਸ਼ੋਅ ਨੂੰ ਔਫ ਏਅਰ ਕਰ ਦਿੱਤਾ ਜਿਸ ਨਾਲ ਪਰਵਾਸੀ ਰੇਡੀਓ ਦੀ ਪੂਰੀ ਟੀਮ ਅਤੇ ਪ੍ਰੋਗਰਾਮ ਨੂੰ ਸੁਨਣ ਵਾਲੇ ਸਰੋਤਿਆਂ ਨੂੰ ਭਾਰੀ ਧੱਕਾ ਲੱਗਾ ਹੈ। ਜਾਣਕਾਰੀ ਦੇ ਦਈਏ ਕਿ ਪਰਵਾਸੀ ਰੇਡੀਓ ਪਿਛਲੇ 17 ਸਾਲਾਂ ਤੋਂ ਰੇਡੀਓ ਇੰਡਸਟਰੀ ‘ਚ ਸੇਵਾ ਨਿਭਾ ਰਿਹਾ ਹੈ ਅਤੇ ਇਸ ਰੇਡੀਓ ਨੂੰ ਨਾ ਸਿਰਫ ਕੈਨੇਡਾ ਦੇ ਵਿੱਚ ਸੁਣਿਆ ਜਾਂਦਾ ਹੈ ਬਲਕਿ ਜਿਥੇ ਵੀ ਪੰਜਾਬੀ ਵੱਸਦੇ ਹਨ ਉਹਨਾਂ ਵਲੋਂ ਬੜ੍ਹੇ ਚਾਅ ਨਾਲ ਸੁਣਿਆ ਜਾਂਦਾ ਹੈ। ਪਰਵਾਸੀ ਰੇਡੀਓ ਨੂੰ ਅਚਾਨਕ 30 ਸਤੰਬਰ ਨੂੰ ਬੰਦ ਕਰਨ ਵਾਲੀ 1320 ਦੀ ਮੈਨੇਜਮੈਂਟ ਨੇ ਨਾ ਸਿਰਫ ਪਰਵਾਸੀ ਮੀਡੀਆ ਗਰੁੱਪ ਨਾਲ ਧੱਕਾ ਕੀਤਾ ਹੈ ਬਲਕਿ ਸਾਲਾਂ ਤੋਂ ਬਣੇ ਰਿਸ਼ਤੇ ਨੂੰ ਵੀ ਖ਼ਤਮ ਕਰ ਦਿੱਤਾ ਹੈ। ਪਰਵਾਸੀ ਰੇਡੀਓ ਦੇ ਸੰਚਾਲਕ ਰਾਜਿੰਦਰ ਸੈਣੀ ਨੇ ਇਸ ਮੁੱਦੇ ‘ਤੇ ਬੋਲਦਿਆਂ ਕਿਹਾ ਕਿ ਉਨ੍ਹਾਂ ਦਾ 1320 ਨਾਲ ਕੋਈ ਵੱਡਾ ਵਿਵਾਦ ਨਹੀਂ ਚੱਲ ਰਿਹਾ ਸੀ ਬਲਕਿ ਪੇਮੈਂਟ ਦਾ ਮਾਮੂਲੀ ਜਿਹਾ ਮੁੱਦਾ ਸੀ ਜਿਸ ਨੂੰ ਗੱਲਬਾਤ ਨਾਲ ਸੁਲਝਾਇਆ ਜਾ ਸਕਦਾ ਸੀ। ਰਾਜਿੰਦਰ ਸੈਣੀ ਨੇ ਕਿਹਾ ਕਿ 17 ਸਾਲ ਤੋਂ ਲੈ ਕਿ ਹੁਣ ਤੱਕ ਉਹ 1320 ਨੂੰ 4 ਮਿਲੀਅਨ ਦੇ ਕਰੀਬ ਪੈਸਾ ਦੇ ਚੁੱਕੇ ਹਨ ਜਿਸ ਦੀ ਉਹਨਾਂ ਵਲੋਂ ਕਦਰ ਨਹੀਂ ਪਾਈ ਗਈ। ਪਰਵਾਸੀ ਰੇਡੀਓ ਦੇ ਹੋਸਟ ਨੇ ਆਪਣਾ ਦਰਦ ਬਿਆਨ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਇਸ ਸ਼ੋਅ ਨੂੰ ਆਪਣੀ ਪੂਰੀ ਜ਼ਿੰਦਗੀ ਦੇ ਦਿੱਤੀ। ਉਨ੍ਹਾਂ ਨੇ ਪੈਸੇ ਦੇ ਨਾਲ-ਨਾਲ ਆਪਣਾ ਕੀਮਤੀ ਵਕਤ ਵੀ ਇਸ ਸ਼ੋਅ ਨੂੰ ਦਿੱਤਾ ਪਰ 1320 ਦੇ ਮਾਲਕ ਮੈਟ ਕੇਨ ਨੇ ਬਿਨ੍ਹਾਂ ਸੋਚਿਆ ਸਮਝਿਆ ਮੇਰੇ ਸ਼ੋਅ ਨੂੰ ਖ਼ਤਮ ਕਰਨ ਦਾ ਫੈਸਲਾ ਲੈ ਲਿਆ ਜਿਸ ਦੀ ਜਾਣਕਾਰੀ ਉਹਨਾਂ ਨੂੰ ਓਫ ਏਅਰ ਹੋਣ ਤੋਂ ਇਕ ਦਿਨ ਪਹਿਲਾ ਦਿੱਤਾ ਗਈ। ਰਾਜਿੰਦਰ ਸੈਣੀ ਨੇ ਨਾਲ ਹੀ ਕਿਹਾ ਕਿ ਉਹਨਾਂ ਨੇ 1320 ਦੇ ਮਾਲਕ ਮੈਟ ਕੇਨ ਨਾਲ ਗੱਲਬਾਤ ਕਰਕੇ ਬਚੇ ਪੈਸਿਆਂ ਦਾ ਡਰਾਫਟ ਵੀ ਤਿਆਰ ਕਰ ਦਿੱਤਾ ਸੀ ਪਰ ਅਗਲੇ ਹੀ ਦਿਨ ਜਿਸ ਵਕਤ ਮੈ ਆਪਣੇ ਘਰ ਤੋਂ ਸਟੂਡੀਓ ਵੱਲ ਜਾਣ ਲਈ ਤਿਆਰ ਹੋਇਆ ਮੇਰੀ ਟੀਮ ਵਲੋਂ ਮੈਨੂੰ ਕਾਲ ਕਰਕੇ ਦੱਸਿਆ ਗਿਆ ਕਿ ਮੇਰੇ ਸ਼ੋਅ ਦੀ ਜਗ੍ਹਾ ‘ਤੇ ਗਾਣੇ ਲਗਾ ਦਿੱਤੇ ਗਏ ਹਨ। ਉਹਨਾਂ ਕਿਹਾ ਇਸ ਤਰ੍ਹਾਂ ਭਲਾ ਕੌਣ ਕਰਦਾ ਹੈ ਜਿਸ ਤਰ੍ਹਾਂ ਮੇਰੇ ਨਾਲ ਹੋਇਆ। ਇੰਨਾ ਪੁਰਾਣਾ ਰਿਸ਼ਤਾ ਉਹਨਾਂ ਵਲੋਂ ਇਕ ਦਿਨ ਦੇ ਵਿੱਚ ਖਤਮ ਕਰ ਦਿੱਤਾ ਗਿਆ ਅਤੇ 48 ਘੰਟਿਆਂ ਦੇ ਅੰਦਰ-ਅੰਦਰ 1320 ਦੀ ਮੈਨੇਜਮੈਂਟ ਨੇ ਪਰਵਾਸੀ ਰੇਡੀਓ ਦਾ ਟਾਈਮ ਕਿਸੇ ਹੋਰ ਨੂੰ ਦੇ ਦਿੱਤਾ ਜਿਸ ਤੋਂ ਲੱਗਦਾ ਹੈ ਕਿ 1320 ਦੀ ਮੈਨੇਜਮੈਂਟ ਨੇ ਪਹਿਲਾ ਹੀ ਤੈਅ ਕੀਤਾ ਹੋਇਆ ਸੀ ਕਿ ਉਹ ਪਰਵਾਸੀ ਰੇਡੀਓ ਦੀ ਜਗ੍ਹਾ ਕਿਸ ਨੂੰ ਦੇਣਗੇ।

ਪਰਵਾਸੀ ਰੇਡੀਓ ਹੁਣ ਸੋਮਵਾਰ ਤੋਂ ਤਿੰਨ ਘੰਟੇ, 960 ਏਐਮ ਡਾਇਲ ‘ਤੇ ਸਵੇਰੇ 10 ਤੋਂ 1 ਵਜੇ ਤੱਕ
ਕਈ ਵਾਰ ਤੁਹਾਡਾ ਸ਼ੁਕਰੀਆ ਅਦਾ ਕਰਨ ਲਈ ਸ਼ਬਦਾਂ ਦੀ ਕਮੀ ਪੈ ਜਾਂਦੀ ਹੈ। ਅੱਜ ਮੇਰੇ ਨਾਲ ਉਹੀ ਕੁੱਝ ਹੋ ਰਿਹਾ ਹੈ। ਬੀਤੇ ਹਫ਼ਤੇ ਵੀਰਵਾਰ ਨੂੰ ਜਿਸ ਤਰ੍ਹਾਂ ਪਿਛਲੇ 17 ਸਾਲਾਂ ਤੋਂ 1320 ਏਐਮ ਸਟੇਸ਼ਨ ‘ਤੇ ਕਾਮਯਾਬੀ ਨਾਲ ਚਲ ਰਹੇ ‘ਪਰਵਾਸੀ ਰੇਡੀਓ’ ਨੂੰ ਜ਼ਬਰਨ ਬੰਦ ਕਰ ਦਿੱਤਾ ਗਿਆ। ਉਸ ਦਾ ਦੁੱਖ ਸਾਨੂੰ ਤਾਂ ਹੋਇਆ ਹੀ। ਪਰੰਤੂ ਸਾਡੇ ਨਾਲੋਂ ਵੀ ਜ਼ਿਆਦਾ ਦੁੱਖ ਤੁਹਾਨੂੰ ਸਾਰੇ ਸਰੋਤਿਆਂ ਨੂੰ ਹੋਇਆ ਲਗਦਾ ਹੈ। ਜਿਸ ਤਰ੍ਹਾਂ ਉਸੇ ਵੇਲੇ ਤੁਹਾਡੀਆਂ ਸੈਂਕੜੇ ਫੋਨ ਕਾਲ ਆਉਣ ਲੱਗ ਪਈਆਂ। ਸਾਡੇ ਲਈ ਹਰ ਇਕ ਨੂੰ ਜਵਾਬ ਦੇ ਪਾਉਣਾ ਬਹੁਤ ਮੁਸ਼ਕਲ ਹੋ ਰਿਹਾ ਸੀ। ਤੁਸੀਂ ਵੱਟਸਐਪ ‘ਤੇ ਵੀ ਸੈਂਕੜੇ ਸੁਨੇਹੇ ਭੇਜੇ। ਪਰੰਤੂ ਉਨ੍ਹਾਂ ਦਾ ਜਵਾਬ ਦੇ ਪਾਉਣਾ ਵੀ ਬਹੁਤ ਮੁਸ਼ਕਲ ਸੀ।
ਅਸੀਂ ਇਸ ਸਾਰੇ ਮਾਮਲੇ ਬਾਰੇ ਵਿਸਥਾਰ ਵਿੱਚ ਅਜੇ ਨਹੀਂ ਜਾ ਸਕਦੇ ਕਿਉਂਕਿ ਕੱਲ ਨੂੰ ਇਹ ਮਾਮਲਾ ਕਾਨੂੰਨੀ ਪੱਧਰ ‘ਤੇ ਵੀ ਜਾ ਸਕਦਾ ਹੈ। ਹਾਲਾਂਕਿ ਇਸ ਸਮੇਂ ਦੌਰਾਨ ਵੀ ਪਰਵਾਸੀ ਰੇਡੀਓ 10 ਤੋਂ 12 ਵਜੇ ਤੱਕ ਪਰਵਾਸੀ ਟੀਵੀ, ਫੇਸਬੁੱਕ ਪੇਜ਼, ਯੂਟਿਊਬ ਚੈਨਲ ਅਤੇ ਪਰਵਾਸੀ ਐਪ ਤੇ ਪ੍ਰਸਾਰਿਤ ਹੋ ਰਿਹਾ ਸੀ। ਪਰੰਤੂ ਅਸੀਂ ਬਹੁਤ ਹੀ ਖੁਸ਼ੀ ਅਤੇ ਮਾਣ ਨਾਲ ਤੁਹਾਡੇ ਨਾਲ ਇਹ ਖ਼ਬਰ ਜ਼ਰੂਰ ਸਾਂਝੀ ਕਰ ਰਹੇ ਹਾਂ ਕਿ ਸਿਰਫ਼ ਇਕ ਹਫਤੇ ਦੇ ਫ਼ਰਕ ਨਾਲ ਅਸੀਂ ਮੁੜ ਤੁਹਾਡੀ ਸੇਵਾ ਹੁਣ 960 ਏਐਮ ਚੈਨਲ ਰਾਹੀਂ ਦੋ ਘੰਟੇ ਨਹੀਂ ਬਲਕਿ ਤਿੰਨ ਘੰਟੇ ਲਈ ਪੇਸ਼ ਹੋਇਆ ਕਰਾਂਗੇ।
ਤੁਹਾਨੂੰ ਬੇਨਤੀ ਹੈ ਕਿ ਆਪਣੇ ਦੋਸਤਾਂ, ਰਿਸ਼ਤੇਦਾਰਾਂ ਅਤੇ ਹਰ ਇਕ ਵਿਅਕਤੀ ਇਹ ਸੁਨੇਹਾ ਜ਼ਰੂਰ ਪਹੁੰਚਾਓ ਕਿ ਪਰਵਾਸੀ ਰੇਡੀਓ ਹੁਣ ਤਿੰਨ ਘੰਟੇ ਲਈ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 10 ਵਜੇ ਤੋਂ ਦੁਪਿਹਰ 1 ਵਜੇ ਤੱਕ ਪੇਸ਼ ਹੋਇਆ ਕਰੇਗਾ।

ਧੰਨਵਾਦ ਸਹਿਤ
– ਰਜਿੰਦਰ ਸੈਣੀ - ਮੀਨਾਕਸ਼ੀ ਸੈਣੀ

 

RELATED ARTICLES
POPULAR POSTS