Breaking News
Home / ਕੈਨੇਡਾ / ਐਮਪੀ ਜਾਂ ਮੇਅਰ ਬਣਨ ਲਈ ਚੋਣ ਮੈਦਾਨ ‘ਚ ਨਿੱਤਰਣਗੇ ਡੱਗ ਫੋਰਡ

ਐਮਪੀ ਜਾਂ ਮੇਅਰ ਬਣਨ ਲਈ ਚੋਣ ਮੈਦਾਨ ‘ਚ ਨਿੱਤਰਣਗੇ ਡੱਗ ਫੋਰਡ

ਇਟੋਬੀਕੋ/ਬਿਊਰੋ ਨਿਊਜ਼
ਸਾਬਕਾ ਸਿਟੀ ਕਾਊਂਸਲਰ ਡੱਗ ਫੋਰਡ ਦਾ ਕਹਿਣਾ ਹੈ ਕਿ ਉਹ ਜਲਦ ਹੀ ਇਸ ਸਬੰਧ ਵਿੱਚ ਐਲਾਨ ਕਰਨਗੇ ਕਿ ਉਹ ਮੇਅਰ ਦੇ ਅਹੁਦੇ ਲਈ ਚੋਣ ਲੜਨਗੇ ਜਾਂ ਫਿਰ ਐਮਪੀਪੀ ਲਈ। ਇਸ ਸਬੰਧ ਵਿੱਚ ਉਨ੍ਹਾਂ ਵੱਲੋਂ ਅਗਲੇ ਹਫਤੇ ਫੋਰਡ ਫੈਸਟ ਵਿੱਚ ਐਲਾਨ ਕੀਤਾ ਜਾਵੇਗਾ।
ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਡੱਗ ਫੋਰਡ ਇਹ ਕਹਿੰਦੇ ਆ ਰਹੇ ਹਨ ਕਿ ਉਹ ਜਲਦ ਹੀ ਸਿਆਸਤ ਵਿੱਚ ਪਰਤਣਗੇ। 2014 ਵਿੱਚ ਫੋਰਡ ਮੇਅਰ ਜੌਹਨ ਟੋਰੀ ਹੱਥੋਂ ਹਾਰ ਚੁੱਕੇ ਹਨ ਤੇ ਉਨ੍ਹਾਂ ਮੰਗਲਵਾਰ ਸਵੇਰੇ ਇਹ ਐਲਾਨ ਕੀਤਾ। ਉਨ੍ਹਾਂ ਆਖਿਆ ਕਿ ਇਸ ਬਾਰੇ ਉਹ 8 ਸਤੰਬਰ ਨੂੰ ਰਸਮੀ ਤੌਰ ਉੱਤੇ ਐਲਾਨ ਕਰਨਗੇ। ਜੂਨ ਵਿੱਚ ਫੋਰਡ ਨੇ ਇਹ ਵੀ ਆਖਿਆ ਸੀ ਕਿ 2018 ਵਿੱਚ ਮੇਅਰ ਦੇ ਅਹੁਦੇ ਲਈ ਖੜ੍ਹੇ ਹੋਣ ਵਾਸਤੇ ਉਨ੍ਹਾਂ ਨੇ ਮਾਹਿਰਾਂ ਦੀ ਇੱਕ ਪੂਰੀ ਟੀਮ ਤਿਆਰ ਕੀਤੀ ਹੈ।
ਫੋਰਡ ਨੇ ਆਖਿਆ ਕਿ ਉਨ੍ਹਾਂ ਨੂੰ ਪੂਰਾ ਸਮਰਥਨ ਹਾਸਲ ਹੈ ਤੇ ਉਹ ਟੈਕਸਦਾਤਾਵਾਂ ਲਈ ਬਿਹਤਰੀਨ ਟੀਮ ਤਿਆਰ ਕਰਨੀ ਚਾਹੁੰਦੇ ਹਨ। ਉਨ੍ਹਾਂ ਆਖਿਆ ਕਿ ਲੋਕ ਹੁਣ ਅੱਕ ਚੁੱਕੇ ਹਨ। ਲੋਕ ਆਪਣੀ ਜੇਬ੍ਹ ਵਿੱਚ ਹੱਥ ਪਾਉਂਦੇ ਹਨ ਤਾਂ ਉਨ੍ਹਾਂ ਨੂੰ ਕਦੇ ਮਿਉਂਸਪਲ ਸਰਕਾਰ ਨੂੰ, ਕਦੇ ਪ੍ਰੋਵਿੰਸ਼ੀਅਲ ਸਰਕਾਰ ਨੂੰ ਤੇ ਕਦੇ ਫੈਡਰਲ ਸਰਕਾਰ ਨੂੰ ਟੈਕਸ ਦੇਣ ਲਈ ਜੇਬ੍ਹ ਖਾਲੀ ਕਰਨੀ ਪੈਂਦੀ ਹੈ। ਲੋਕ ਟੈਕਸ ਅਦਾ ਕਰਕੇ ਤੇ ਖਰਚਾ ਕਰ ਕਰਕੇ ਤੰਗ ਆ ਚੁੱਕੇ ਹਨ।
ਫੋਰਡ ਨੇ ਸ਼ਹਿਰ ਵਿੱਚ ਟਰੈਫਿਕ ਦੀ ਵਧ ਰਹੀ ਸਮੱਸਿਆ ਵੱਲ ਵੀ ਧਿਆਨ ਦਿਵਾਇਆ। ਉਨ੍ਹਾਂ ਆਖਿਆ ਕਿ ਟੋਰੀ ਵੱਲੋਂ ਇਸ ਨੂੰ ਠੀਕ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਉਹ ਟੈਕਸ ਘੱਟ ਰੱਖਣਗੇ ਤੇ ਟਰੈਫਿਕ ਦੀ ਸਮੱਸਿਆ ਨੂੰ ਵੀ ਘਟਾਉਣਗੇ। ਇਸ ਤੋਂ ਇਲਾਵਾ ਫੋਰਡ ਨੇ ਆਖਿਆ ਕਿ ਲੋਕ ਹਾਈਡਰੋ ਬਿੱਲਾਂ ਤੋਂ ਵੀ ਬਹੁਤ ਪਰੇਸ਼ਾਨ ਹਨ। ਉਨ੍ਹਾਂ ਆਖਿਆ ਕਿ ਟੋਰਾਂਟੋ ਦੇ ਸਾਬਕਾ ਮੇਅਰ ਮਰਹੂਮ ਰੌਬ ਫੋਰਡ ਦਾ ਭਰਾ ਹੋਣ ਨਾਤੇ ਉਹ 2010 ਤੋਂ 2014 ਤੱਕ ਇਟੋਬੀਕੋ ਦੇ ਵਾਰਡ ਨੰ. 2 ਤੋਂ ਕਾਊਂਸਲਰ ਵਜੋਂ ਸੇਵਾ ਨਿਭਾਅ ਚੁੱਕੇ ਹਨ। ਸਥਾਨਕ ਸਿਆਸਤ ਨੂੰ ਅਲਵਿਦਾ ਆਖਣ ਤੋਂ ਬਾਅਦ ਡੱਗ ਫੋਰਡ ਓਨਟਾਰੀਓ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਦੀ ਲੀਡਰਸ਼ਿਪ ਵੀ ਹਾਸਲ ਕਰਨੀ ਚਾਹੁੰਦੇ ਸਨ, ਇਸ ਤੋਂ ਇਲਾਵਾ ਉਹ ਪਿਛਲੇ ਕੁੱਝ ਮਹੀਨਿਆਂ ਤੋਂ ਇਹ ਵੀ ਆਖਦੇ ਆ ਰਹੇ ਹਨ ਕਿ ਉਹ ਅਕਤੂਬਰ 2018 ਵਿੱਚ ਟੋਰੀ ਦੇ ਖਿਲਾਫ ਲੜਨ ਬਾਰੇ ਵੀ ਸੋਚ ਰਹੇ ਹਨ।
ਸ੍ਰੀ ਗੁਰੂ ਸਿੰਘ ਸਭਾ ਮਾਲਟਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਐਤਵਾਰ 3 ਸਤੰਬਰ ਨੂੰ
ਮਾਲਟਨ/ਬਿਊਰੋ ਨਿਊਜ਼ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਵੱਲੋਂ ਸਮੂੰਹ ਸੰਗਤਾਂ ਦੇ ਸਹਿਯੋਗ ਨਾਲ ਧੰਨ ਧੰਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਲਾਨਾ ਨਗਰ ਕੀਰਤਨ ਇਸ ਐਤਵਾਰ 3 ਸਤੰਬਰ ਨੂੰ ਹੋਣਗੇ। ਸਵੇਰੇ 10 ਵਜੇ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਪੈਣਗੇ ਅਤੇ 1 ਵਜੇ ਤੱਕ ਕਥਾ, ਕੀਰਤਨ ਅਤੇ ਢਾਡੀ ਵਾਰਾਂ ਦੇ ਪ੍ਰਵਾਹ ਚਲਣਗੇ। ਅਰਦਾਸ ਉਪਰੰਤ ਮਾਲਟਨ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ 1 ਵਜੇ ਸ਼ੁਰੂ ਹੋ ਕੇ 5 ਵਜੇ ਦੇ ਕਰੀਬ ਗੁਰੂ ਜਸ ਕਰਦੇ ਹੋਏ ਗੁਰਦੁਆਰਾ ਸਾਹਿਬ ਵਾਪਸ ਪਹੁੰਚਣਗੇ। ਪੰਥਕ ਅਤੇ ਰਾਜਨੀਤਿਕ ਬੁਲਾਰੇ ਆਪਣੀ ਹਾਜਰੀ ਲਵਾਉਣਗੇ।ਪੰਥ ਪ੍ਰਸਿੱਧ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਅਤੇ ਸ੍ਰੀ ਦਰਬਾਰ ਸਾਹਿਬ ਜੀ ਦੇ ਕੀਰਤਨੀਏ ਭਾਈ ਨਿਰਮਲ ਸਿੰਘ ਨਾਗਪੁਰੀ, ਭਾਈ ਗੁਰਮੇਲ ਸਿੰਘ ਸਾਬਕਾ ਹਜੂਰੀ ਰਾਗੀ ਅਤੇ ਭਾਈ ਮਨਜੀਤ ਸਿੰਘ ਪਠਾਨਕੋਟ ਸਮਾਪਤੀ ਸਮੇਂ ਬਾਹਰ ਖੁਲੇ ਪੰਡਾਲ ਵਿੱਚ ਦੀਵਾਨ ਸਜਾਉਣਗੇ। ਸਮੂੰਹ ਸੰਗਤਾਂ ਨੂੰ ਬੇਨਤੀ ਹੈ ਕਿ 28 ਅਗਸਤ ਤੋਂ 3 ਸਤੰਬਰ ਤੱਕ ਹੋਣ ਵਾਲੇ ਕਥਾ ਅਤੇ ਆਤਮਰਸ ਕੀਰਤਨ ਦਰਬਾਰ ਅਤੇ ਨਗਰ ਕੀਰਤਨ ਵਿੱਚ ਪ੍ਰੀਵਾਰਾਂ ਸਮੇਤ ਪਹੁੰਚ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਧੇਰੇ ਜਾਣਕਾਰੀ ਲਈ 905-671-1662 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

 

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …