-6.4 C
Toronto
Monday, January 19, 2026
spot_img
Homeਕੈਨੇਡਾਏਅਰਪੋਰਟ ਰੱਨਰਜ਼ ਕਲੱਬ ਵਲੋਂ ਸਿਹਤ ਤੇ ਭਾਈਚਾਰਕ ਸਬੰਧਾਂ ਪ੍ਰਤੀ ਜਾਗਰੂਕਤਾ ਲਈ ਯਤਨ

ਏਅਰਪੋਰਟ ਰੱਨਰਜ਼ ਕਲੱਬ ਵਲੋਂ ਸਿਹਤ ਤੇ ਭਾਈਚਾਰਕ ਸਬੰਧਾਂ ਪ੍ਰਤੀ ਜਾਗਰੂਕਤਾ ਲਈ ਯਤਨ

ਬਰੈਂਪਟਨ : ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ ਮੈਰਾਥੌਨ ਦੌੜਾਂ ਵਿੱਚ ਕਾਫੀ ਨਾਮਣਾ ਖੱਟ ਚੁੱਕੀ ਹੈ। ਇਹ ਕਲੱਬ ਆਪਣੇ ਮੈਂਬਰਾਂ ਜਿਹਨਾਂ ਨੂੰ ਲੰਬਾ ਸਮਾਂ ਬੈਠਣਾ ਪੈਂਦਾ ਹੈ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਹੋਂਦ ਵਿੱਚ ਆਈ ਸੀ। ਇਸ ਕਲੱਬ ਦੇ ਮੈਂਬਰ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣ ਦੇ ਨਾਲ ਹੀ ਸੀ ਐਨ ਟਾਵਰ ਤੇ ਪੌੜੀਆਂ ਰਾਹੀਂ ਚੜ੍ਹਨਾ, ਸਕੋਸ਼ੀਆਂ ਬੈਂਕ ਅਤੇ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਦੀਆਂ ਮੈਰਾਥਨ ਦੌੜਾਂ ਵਿੱਚ ਵੱਡੀ ਗਿਣਤੀ ਵਿੱਚ ਭਾਗ ਲੈਂਦੇ ਹਨ। ਇਸ ਨਾਲ ਫੰਡ ਰੇਜ਼ਿੰਗ ਦੇ ਨਾਲ ਪੰਜਾਬੀ ਭਾਈਚਾਰੇ ਦੀ ਵੀ ਬਹੁ-ਸਭਿਆਚਾਰਕ ਕੈਨੇਡੀਅਨ ਸਮਾਜ ਵਿੱਚ ਪਛਾਣ ਬਣਦੀ ਹੈ। ਇਹ ਗੱਲ ਆਮ ਤੌਰ ‘ਤੇ ਕਹੀ ਜਾਂਦੀ ਹੈ ਕਿ ਪੰਜਾਬੀ ਇੱਕ ਦੂਜੇ ਦੀਆਂ ਲੱਤਾਂ ਖਿਚਦੇ ਹਨ ਪਰ ਇਸ ਕਲੱਬ ਦੇ ਮੈਂਬਰਾਂ ਵਿੱਚ ਇੱਕ ਵਿਲੱਖਣਤਾ ਇਹ ਹੈ ਕਿ ਇੱਕ ਸੁਰ ਹੋ ਕੇ ਬਿਨਾਂ ਕਿਸੇ ਹਾਊਮੈ ਅਤੇ ਲੀਡਰੀ ਦੀ ਭਾਵਨਾ ਤੋਂ ਵਧੀਆ ਵਰਕਰਾਂ ਦੇ ਤੌਰ ‘ਤੇ ਕੰਮ ਕਰ ਕੇ ਖੁਸ਼ੀ ਪਰਾਪਤ ਕਰਦੇ ਹਨ।ਇਸ ਲਈ ਇਸ ਸੰਸਥਾ ਨੇ ਥੋੜ੍ਹੇ ਸਮੇਂ ਵਿੱਚ ਹੀ ਕਾਫੀ ਪ੍ਰਾਪਤੀਆਂ ਕੀਤੀਆਂ ਹਨ ਤੇ ਇਸ ਦੇ ਮੈਂਬਰਾਂ ਨੇ ਕਲੱਬ ਦਾ ਮਾਣ ਵਧਾਇਆ ਹੈ। ਇਸ ਕਲੱਬ ਦੀ ਇੱਕ ਬਹੁਤ ਵੱਡੀ ਵਿਸ਼ੇਸ਼ਤਾ ਹੈ ਜਿਸ ਦੀ ਅੱਜ ਦੇ ਜ਼ਮਾਨੇ ਵਿੱਚ ਅਤਿਅੰਤ ਲੋੜ ਵੀ ਹੈ, ਉਹ ਹੈ ਇਸ ਦੇ ਮੈਂਬਰਾਂ ਦਾ ਇੱਕ ਦੂਜੇ ਦੇ ਦੁੱਖ-ਸੁੱਖ ਵਿੱਚ ਭਾਈਵਾਲ ਹੋਣਾ। ਇਕ ਦੂਜੇ ਦੇ ਪਰਿਵਾਰਕ ਸਮਾਗਮਾਂ ਵਿੱਚ ਹਿੱਸਾ ਲੈ ਕੇ ਮੈਂਬਰਾਂ ਦੇ ਆਪਸੀ ਸਬੰਧ ਮਜਬੂਤ ਹੁੰਦੇ ਹਨ। ਸਕੋਸ਼ੀਆ ਬੈਂਕ ਦੀ 22 ਅਕਤੂਬਰ ਦੀ ਮੈਰਾਥੋਨ ਤੋਂ ਬਾਅਦ ਸ਼ਾਮ ਨੂੰ ਤੰਦੂਰੀ ਨਾਈਟਸ ਵਿੱਚ ਕਲੱਬ ਅਤੇ ਕੁਲਦੀਪ ਗਰੇਵਾਲ ਦੇ ਪਰਿਵਾਰ ਵਲੋਂ ਸਾਂਝੇ ਤੌਰ ‘ਤੇ ਰਾਜਬੀਰ ਗਰੇਵਾਲ ਅਤੇ ਕੁਲਜੀਤ ਗਰੇਵਾਲ ਦੇ ਵਿਆਹ ਦੀ ਖੁਸ਼ੀ ਵਿੱਚ ਬਹੁਤ ਹੀ ਸ਼ਾਨਦਾਰ ਪਾਰਟੀ ਕੀਤੀ ਗਈ। ਪਾਰਟੀ ਤੋਂ ਬਾਅਦ ਨਵੀਂ ਰਾਜਬੀਰ ਗਰੇਵਾਲ ਨੂੰ ਕਲੱਬ ਵਲੋਂ ਯਾਦਗਾਰੀ ਚਿੰਨ ਦੇ ਕੇ ਸਨਮਾਨਿਆ ਗਿਆ ਅਤੇ ਨਵੀਂ ਜੋੜੀ ਦੇ ਖੁਸ਼ਹਾਲ ਅਤੇ ਪਿਆਰ ਭਰੇ ਜੀਵਨ ਲਈ ਸ਼ੁਭ ਇਛਾਵਾਂ ਜਸਬੀਰ ਪਾਸੀ ਅਤੇ ਪਰਮਿੰਦਰ ਗਿੱਲ ਨੇ ਦਿੱਤੀਆਂ। ਗਰੇਟਰ ਟੋਰਾਂਟੋ ਮਾਰਗੇਜ਼ ਦੇ ਬਲਜਿੰਦਰ ਲੇਲ੍ਹਣਾ ਅਤੇ ਜਸਪਾਲ ਗਰੇਵਾਲ ਨੇ ਗਰੇਵਾਲ ਪਰਿਵਾਰ ਨੂੰ ਵਧਾਈ ਦਿੰਦਿਆਂ ਹਮੇਸ਼ਾਂ ਵਾਂਗ ਹੀ ਕਲੱਬ ਨੂੰ ਸਮਰਥਨ ਦਿੰਦੇ ਰਹਿਣ ਦਾ ਭਰੋਸਾ ਦਿਵਾਇਆ। ਮੀਡੀਆ ਦੇ ਸੰਦੀਪ ਬਰਾੜ ਅਤੇ ਹਰਜੀਤ ਬੇਦੀ ਇਸ ਮੌਕੇ ਵਿਸ਼ੇਸ਼ ਸੱਦੇ ‘ਤੇ ਹਾਜ਼ਰ ਹੋਏ। ਕਲੱਬ ਦੇ ਸੰਧੂਰਾ ਬਰਾੜ ਅਤੇ ਪ੍ਰਧਾਨ ਹਰਭਜਨ ਸਿੰਘ ਨੇ ਦੱਸਿਆ ਹੈ ਕਿ ਅਗਲੇ ਸਾਲ ਲਈ ਮੈਂਬਰਸ਼ਿਪ ਚਾਲੂ ਹੈ ਮੈਂਬਰ ਬਣਨ ਦੇ ਚਾਹਵਾਨ 100 ਡਾਲਰ ਫੀਸ ਦੇ ਕੇ ਮੈਂਬਰਸ਼ਿਪ ਪ੍ਰਾਪਤ ਕਰ ਸਕਦੇ ਹਨ। ਇਸ ਵਾਸਤੇ ਪਰਧਾਨ ਹਰਭਜਨ ਸਿੰਘ ਗਿੱਲ 905-488-2869, ਰਾਕੇਸ਼ ਸ਼ਰਮਾ 416-918-6858 ਜਾਂ ਸੰਧੂਰਾ ਬਰਾੜ 416-275-9337 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 

RELATED ARTICLES
POPULAR POSTS