Breaking News
Home / ਕੈਨੇਡਾ / ਬਜ਼ੁਰਗਾਂ ਵਿੱਚ ਇਕੱਲਤਾ ਬਾਰੇ ਲਗਾਈ ਗਈ ਵਰਕਸ਼ਾਪ

ਬਜ਼ੁਰਗਾਂ ਵਿੱਚ ਇਕੱਲਤਾ ਬਾਰੇ ਲਗਾਈ ਗਈ ਵਰਕਸ਼ਾਪ

ਬਰੈਂਪਟਨ/ਬਿਊਰੋ ਨਿਊਜ਼ : ਸਹਾਰਾ ਸੀਨੀਅਰ ਸਰਵਿਸਿਜ਼, ਪਾਕ ਪਾਇਨੀਅਰਸ ਕਮਿਊਨਟੀ ਅਤੇ ਓਨਟਾਰੀਓ ਟਰੀਲੀਅਮ ਫਊਂਡੇਸ਼ਨ ਦੇ ਸਹਿਯੋਗ ਨਾਲ ਬਜੁਰਗਾਂ ਵਿੱਚ ਇਕੱਲਤਾ ਬਾਰੇ ਇੱਕ ਵਰਕਸ਼ਾਪ ਲਾਈ ਗਈ । ਇਹ ਵਰਕਸ਼ਾਪ ਮੈਡੋਵੇਲ ਕਮਿਊਨਿਟੀ ਸੈਂਟਰ ਵਿੱਚ ਬਲਦੇਵ ਸਿੰਘ ਮੁੱਤਾ ਪੰਜਾਬੀ ਕਮਿਊਨਟੀ ਸਿਹਤ ਵਿਭਾਗ ਦੇ ਸੀ. ਈ. ਓ. ਦੀ ਅਦਾਇਗੀ ਵਿੱਚ ਹੋਈ। ਪ੍ਰਧਾਨ ਨਰਿੰਦਰ ਸਿੰਘ ਧੁੱਗਾ ਨੇ ਪਾਕ ਪਾਇਨੀਅਰਸ ਕਮਿਊਨਿਟੀ ਦੇ ਪ੍ਰਧਾਨ ਅਤੇ ਉਹਨਾਂ ਦੀ ਸਾਰੀ ਟੀਮ ਦਾ ਇਹ ਸ਼ੁਭ ਸੈਮੀਨਾਰ ਕਰਨ ਦਾ ਦਿਲੋਂ ਧੰਨਵਾਦ ਕੀਤਾ । 150 ਮੈਂਬਰਾਂ ਨੇ ਇਸ ਵਰਕਸ਼ਾਪ ਵਿੱਚ ਸ਼ਿਰਕਤ ਕੀਤੀ ਅਤੇ ਲਾਭ ਉਠਾਇਆ। ਪ੍ਰਧਾਨ ਡਾ. ਸ਼ਾਹ ਹੁਰਾਂ ਨੇ ਓਨਟਾਰਿਓ ਟਰੀਲੀਅਮ ਫਊਂਡੇਸ਼ਨ ਦਾ ਇਸ ਵਰਕਸ਼ਾਪ ਨੂੰ ਸਪਾਂਸਰ ਕਰਨ ਦਾ ਸ਼ੁਕਰੀਆ ਕੀਤਾ । ਬਲਦੇਵ ਸਿੰਘ ਮੁੱਤਾ ਹੁਰਾਂ ਨੇ ਆਪਣੀ ਜ਼ਿੰਦਗੀ ਦੇ ਤਜ਼ਰਬਿਆਂ ਦਾ ਵੇਰਵਾ ਦਿੰਦੇ ਹੋਏ ਬਜੁਰਗਾਂ ਨੂੰ ਸਮਝਾਇਆ ਕਿ ਕਿਵੇਂ ਉਹ ਇਕੱਲਤਾ ਅਤੇ ਡਿਪਰੈਸ਼ਨ ਵਰਗੀਆਂ ਨਾਮੁਰਾਦ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਨ। ਸੱਭ ਬਜੁਰਗਾਂ ਨੇ ਇਸ ਵਰਕਸ਼ਾਪ ਨੂੰ ਦਿਲੋਂ ਬਹੁਤ ਸਹਿਲਾਇਆ ਅਤੇ ਅੰਤ ਵਿੱਚ ਬਹੁਤ ਹੀ ਸਵਾਦੀ ਖਾਣੇ ਦਾ ਆਨੰਦ ਮਾਣਿਆ ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …