4.5 C
Toronto
Friday, November 14, 2025
spot_img
Homeਕੈਨੇਡਾਜੂਨ 1984 ਦੇ ਸ਼ਹੀਦਾਂ ਦੀ ਯਾਦ ਵਿਚ 'ਸਿੰਘ ਖ਼ਾਲਸਾ ਸੇਵਾ ਕਲੱਬ' ਵੱਲੋਂ...

ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿਚ ‘ਸਿੰਘ ਖ਼ਾਲਸਾ ਸੇਵਾ ਕਲੱਬ’ ਵੱਲੋਂ ਖ਼ੂਨ-ਦਾਨ ਮੁਹਿੰਮ

ਬਰੈਂਪਟਨ/ਡਾ.ਝੰਡ : ਗੁਰਨਿਸ਼ਾਨ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਲੰਘੇ ਸ਼ਨੀਵਾਰ 2 ਜੂਨ ਨੂੰ ‘ਸਿੰਘ ਖ਼ਾਲਸਾ ਸੇਵਾ ਕਲੱਬ’ ਵੱਲੋਂ ਕੈਨੇਡੀਅਨ ਬਲੱਡ ਸਰਵਿਸਿਜ਼ ਦੇ ਸਹਿਯੋਗ ਨਾਲ ਜ਼ੋਰਦਾਰ ਖ਼ੂਨ-ਦਾਨ ਮੁਹਿੰਮ ਚਲਾਈ ਗਈ।
ਇਹ ਮੁਹਿੰਮ ਜੂਨ 1984 ਨੂੰ ਹਰਿਮੰਦਰ ਸਾਹਿਬ ਉੱਪਰ ਭਾਰਤੀ ਫ਼ੌਜ ਵੱਲੋਂ ਕੀਤੇ ਗਏ ਘੱਲੂਘਾਰੇ ਜਿਸ ਵਿਚ ਹਜ਼ਾਰਾਂ ਹੀ ਸਿੱਖ ਸੂਰਮਿਆਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਦੀ ਯਾਦ ਨੂੰ ਸਮੱਰਪਿਤ ਸੀ।
ਇਸ ਮੌਕੇ ਖ਼ੂਨ-ਦਾਨ ਕਰਨ ਵਾਲਿਆਂ ਵਿਚ ਪੀਲ ਡਿਸਟ੍ਰਿਕਟ ਸਕੂਲ ਟਰੱਸਟੀ ਹਰਕੀਰਤ ਸਿੰਘ ਸਮੇਤ ਬਹੁਤ ਸਾਰੇ ਨੌਜੁਆਨ ਲੜਕੇ ਅਤੇ ਲੜਕੀਆਂ ਸ਼ਾਮਲ ਹੋਏ। ਇਸ ਖ਼ੂਨ-ਦਾਨ ਮੁਹਿੰਮ ਦੌਰਾਨ 64 ਯੂਨਿਟ ਖ਼ੂਨ ਇਕੱਠਾ ਕੀਤਾ ਗਿਆ ਜਿਸ ਨਾਲ 192 ਜਾਨਾਂ ਬਚਾਈਆਂ ਜਾ ਸਕਦੀਆਂ ਹਨ। ‘ਸਿੰਘ ਖ਼ਾਲਸਾ ਸੇਵਾ ਕਲੱਬ’ ਭਵਿੱਖ ਵਿਚ ਇਸ ਮੁਹਿੰਮ ਨੂੰ ਹੋਰ ਅੱਗੇ ਵਧਾਏਗੀ ਅਤੇ ਹੋਰ ਹਮ-ਖ਼ਿਆਲ ਲੋਕਾਂ ਨੂੰ ਆਪਣੇ ਨਾਲ ਜੋੜਨ ਦਾ ਯਤਨ ਜਾਰੀ ਰੱਖੇਗੀ। ਇਹ ਸੇਵਾ ਕਲੱਬ ਅਲਬਰਟਾ ਵਿਚ ਮਈ 2016 ਵਿਚ ਹੋਏ ‘ਫ਼ੋਰਟ ਮੈਕਮਰੀ ਅਗਨੀ ਕਾਂਡ’ ਜਿਸ ਵਿਚ 2400 ਘਰ ਜੰਗਲ ਦੀ ਅੱਗ ਦੀ ਲਪੇਟ ਵਿਚ ਆ ਗਏ ਸਨ ਅਤੇ ਇਸ ਕਾਰਨ ਹਜ਼ਾਰਾਂ ਹੀ ਫ਼ੋਰਟ ਮੈਕਮਰੀ ਸ਼ਹਿਰ ਦੇ ਵਾਸੀਆਂ ਨੂੰ ਘਰੋਂ ਬੇ-ਘਰ ਹੋਣਾ ਪਿਆ ਸੀ, ਸਮੇਂ ਪੀੜਤਾਂ ਦੀ ਸੇਵਾ ਕਰਦਿਆਂ ਹੋਇਆਂ ਸੀ.ਬੀ.ਸੀ. ਅਤੇ ਹੋਰ ਕਈ ਟੀ.ਵੀ. ਚੈਨਲਾਂ ਵੱਲੋਂ ਚਰਚਾ ਵਿਚ ਆਈ ਸੀ ਅਤੇ ਲੋਕਾਂ ਵੱਲੋਂ ਇਸ ਦੇ ਕੀਤੇ ਹੋਏ ਕੰਮ ਨੂੰ ਬਹੁਤ ਸਲਾਹਿਆ ਗਿਆ ਸੀ। ਇਹ ਕਲੱਬ ਭਵਿੱਖ ਵਿਚ ਵੀ ਲੋਕ-ਸੇਵਾ ਨੂੰ ਅਰਪਿਤ ਕੰਮਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਂਦੀ ਰਹੇਗੀ।

RELATED ARTICLES
POPULAR POSTS