ਬਰੈਂਪਟਨ/ਬਿਊਰੋ ਨਿਊਜ਼ : ਇਸ ਮਹੀਨੇ ਦਾ ਸਰਬ ਸਾਂਝਾ ਕਵੀ ਦਰਬਾਰ ਦੋ ਜੂਨ ਦਿਨ ਸਨਿਚਰਵਾਰ ਨੂੰ ਰਾਮਗੜੀਆ ਕਮਿਊਨਿਟੀ ਭਵਨ ਵਿਖੇ ਬਹੁਤ ਹੀ ਸ਼ਾਨਦਾਰ ਢੰਗ ਨਾਲ ਕਰਵਾਇਆ ਗਿਆ। ਜਿਸ ਵਿਚ ਉੱਚ ਕੋਟੀ ਦੇ ਕਵੀ ਸੱਜਣ, ਸਾਹਿਤਕਾਰ ਅਤੇ ਭਰਵੇਂ ਸਰੋਤੇ ਵੀ ਸ਼ਾਮਲ ਹੋਏ। ਜਿਸ ਵਿੱਚ ਮੁੱਖ ਤੌਰ ‘ਤੇ ਚੌਧਰੀ ਮਸੂਲ ਡਾਕਟਰ ਜਗਮੋਹਨ ਸੰਘਾ, ਅਜੀਤ ਸਿੰਘ ਲਾਇਲ, ਸੁਖਿੰਦਰ ਸਿੰਘ, ਹਰਜਿੰਦਰ, ਪ੍ਰੀਤ ਮਹਿੰਦਰ, ਨੀਟਾ ਬਲਵਿੰਦਰ, ਕੁਲਵੰਤ ਕੌਰ ਗੇਦੂ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਅਤੇ ਸਟੇਜ ਦੀ ਕਾਰਵਾਈ ਹਰਦਿਆਲ ਸਿੰਘ ਝੀਤਾ ਅਤੇ ਨੀਟਾ ਬਲਵਿੰਦਰ ਨੇ ਬੜੇ ਸੁਚੱਜੇ ਢੰਗ ਨਾਲ ਨਿਭਾਈ। ਇਸ ਕਵੀ ਦਰਬਾਰ ਵਿੱਚ ਵਿਸ਼ੇਸ਼ ਤੌਰ ‘ਤੇ ਅਫਰੀਕਾ ਤੋਂ ਆਏ ਸਰਦਾਰ ਉਪਕਾਰ ਸਿੰਘ, ਜੋ ਕਿ ਪਦਮ ਸ੍ਰੀ ਸੁਰਜੀਤ ਪਾਤਰ ਜੀ ਦੇ ਭਰਾ ਹਨ, ਨੇ ਸ਼ਿਰਕਤ ਕਰਕੇ ਇਸ ਕਵੀ ਦਰਬਾਰ ਨੂੰ ਵੱਡਾ ਹੁਲਾਰਾ ਦਿੱਤਾ ਅਤੇ ਆਪਣੀਆਂ ਰਚਨਾਵਾਂ ਵੀ ਪੇਸ਼ ਕਰਕੇ ਸੰਗਤਾਂ ਨੂੰ ਮੰਤਰ ਮੁਗਧ ਕੀਤਾ। ਹੋਰ ਸਰੋਤਿਆਂ ਵਿੱਚੋਂ ਜੋਗਿੰਦਰ ਸਿੰਘ ਅਰੋੜਾ, ਮੱਖਣ ਸਿੰਘ ਰਿਆਤ, ਜਰਨੈਲ ਸਿੰਘ ਮਠਾੜੂ, ਸਤਨਾਮ ਸਿੰਘ ਝੀਤਾ, ਹਰਬੰਸ ਸਿੰਘ ਮਠਾੜੂ, ਸਤਨਾਮ ਸਿੰਘ ਝੀਤਾ, ਹਰਬੰਸ ਸਿੰਘ ਮਠਾੜੂ, ਅਵਤਾਰ ਸਿੰਘ ਜੰਡੂ ਅਤੇ ਭਾਰਤ ਤੋਂ ਵਿਸ਼ੇਸ਼ ਤੌਰ ‘ਤੇ ਆਏ, ਪਰਿਵਾਰ ਸਮੇਤ ਸ਼ਾਮਲ ਹੋਏ। ਇਸ ਸਮੇਂ ਗੁਰਚੇਤਨ ਧੰਮੂ, ਗੁਰਪ੍ਰੀਤ ਸਿੰਘ ਰਾਗੀ, ਅੰਮ੍ਰਿਤਪਾਲ ਸਿੰਘ, ਰਾਮ ਨੇਪਾਲੀ, ਜਸਵੀਰ ਚਾਨਾ, ਮਹਿੰਦਰ ਸਿੰਘ ਸੀਰਾ, ਮਹਿੰਦਰ ਸਿੰਘ ਕੁੰਡੀ, ਵੀ ਹਾਜ਼ਰ ਸਨ। ਸਾਰੇ ਆਏ ਮਹਿਮਾਨਾਂ ਲਈ ਰਾਮਗੜੀਆ ਸਿੱਖ ਫਾਊਂਡੇਸ਼ਨ ਵੱਲੋਂ ਪਕੌੜੇ, ਮਠਿਆਈ ਅਤੇ ਚਾਹ ਦਾ ਵਧੀਆ ਇੰਤਜ਼ਾਮ ਕੀਤਾ ਗਿਆ ਸੀ। ਇਸ ਪ੍ਰੋਗਰਾਮ ਨੂੰ ਜ਼ੀ ਟੀ ਵੀ ਮੀਡੀਏ ਨੇ ਵੀ ਕਵਰ ਕੀਤਾ, ਆਉਣ ਵਾਲੇ ਪ੍ਰੋਗਰਾਮਾਂ ਦੀ ਵਧੇਰੇ ਜਾਣਕਾਰੀ ਲਈ ਹਰਦਿਆਲ ਸਿੰਘ ਝੀਤਾ ਅਤੇ ਦਲਜੀਤ ਸਿੰਘ ਗੇਦੂ ਨੂੰ 416 305 9878 ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …