ਬਰੈਂਪਟਨ : ਫੈਡਰੇਸ਼ਨ ਆਫ ਕੈਨੇਡੀਅਨ ਮਿਊਂਸਪੈਲਿਟੀਜ਼ (ਐਫਸੀਐਮ) ਵੱਲੋਂ ਬਰੈਂਪਟਨ ਦੀ ਕੌਂਸਲਰ ਰੋਵੇਨਾ ਸੈਂਟੋਸ ਨੂੰ ਲਗਾਤਾਰ ਚੌਥੀ ਵਾਰੀ ਬੋਰਡ ਵਿੱਚ ਸ਼ਾਮਲ ਕਰ ਲਿਆ ਗਿਆ ਹੈ। 1901 ਤੋਂ ਹੀ ਐਫਸੀਐਮ ਕੈਨੇਡਾ ਦੀ ਮਿਊਂਸਪਲ ਸਰਕਾਰ ਦੀ ਕੌਮੀ ਪੱਧਰ ਉੱਤੇ ਆਵਾਜ਼ ਰਹੀ ਹੈ। ਇਸ ਦੇ ਮੈਂਬਰਾਂ ਵਿੱਚ ਦੇਸ਼ ਭਰ ਦੀਆਂ 2,000 ਮਿਊਂਸਪੈਲਿਟੀਜ਼ ਤੋਂ ਵੱਧ ਮੈਂਬਰ ਸ਼ਾਮਲ ਹੁੰਦੇ ਹਨ ਤੇ ਇਹ ਸਾਰੇ ਕੈਨੇਡੀਅਨਜ਼ ਦੀ 90 ਫੀ ਸਦੀ ਤੋਂ ਵੀ ਵੱਧ ਨੁਮਾਇੰਦਗੀ ਕਰਦੇ ਹਨ। ਫੈਡਰੇਸ਼ਨ ਆਫ ਕੈਨੇਡੀਅਨ ਮਿਊਂਸਪੈਲਿਟੀਜ਼ ਐਨੂਅਲ ਕਾਨਫਰੰਸ ਐਂਡ ਟਰੇਡ ਸ਼ੋਅ 25 ਮਈ ਤੋਂ 28 ਮਈ ਤੱਕ ਟੋਰਾਂਟੋ ਵਿੱਚ ਕਰਵਾਇਆ ਗਿਆ। ਇਸ ਸਾਲ ਦਾ ਥੀਮ ਸੀ ਲੋਕਲ ਐਕਸ਼ਨ, ਨੈਸ਼ਨਲ ਰਿਜ਼ਲਟ। ਕੌਂਸਲਰ ਸੈਂਟੋਸ 2020 ਤੋਂ ਐਫਸੀਐਮ ਦੇ ਬੋਰਡ ਵਿੱਚ ਸੇਵਾ ਨਿਭਾਅ ਰਹੀ ਹੈ। ਹਰ ਸਾਲ ਇਹ ਕਾਨਫਰੰਸ ਸਿਟੀ ਆਫ ਬਰੈਂਪਟਨ ਲਈ ਵਿਚਾਰਨ ਵਾਸਤੇ ਕਈ ਅਹਿਮ ਮੁੱਦੇ ਮੁਹੱਈਆ ਕਰਵਾਉਂਦੀ ਹੈ ਤੇ ਇਸ ਦੇ ਨਾਲ ਹੀ ਫੈਡਰਲ ਸਰਕਾਰ ਤੋਂ ਸਹਿਯੋਗ ਤੇ ਫੰਡਿੰਗ ਦੀ ਪੈਰਵੀ ਵੀ ਕਰਦੀ ਹੈ।
ਰੋਵੇਨਾ ਸੈਂਟੋਸ ਨੂੰ ਚੌਥੀ ਵਾਰੀ ਐਫਸੀਐਮ ਦੇ ਬੋਰਡ ਵਿੱਚ ਕੀਤਾ ਗਿਆ ਸ਼ਾਮਲ
RELATED ARTICLES

