Breaking News
Home / ਕੈਨੇਡਾ / ਰੋਪੜ-ਮੋਹਾਲੀ ਸਾਲਾਨਾ ਪਿਕਨਿਕ 22 ਜੁਲਾਈ ਨੂੰ ਕੈਲਸੋ ਪਾਰਕ ਦੇ ਏਰੀਆ ਵਿੱਚ

ਰੋਪੜ-ਮੋਹਾਲੀ ਸਾਲਾਨਾ ਪਿਕਨਿਕ 22 ਜੁਲਾਈ ਨੂੰ ਕੈਲਸੋ ਪਾਰਕ ਦੇ ਏਰੀਆ ਵਿੱਚ

ਮਿਲਟਨ/ਬਿਊਰੋ ਨਿਊਜ਼ : ਰੋਪੜ-ਮੋਹਾਲੀ ਸੋਸ਼ਲ ਸਰਕਲ ਦੇ ਪ੍ਰਧਾਨ ਅਮਰ ਸਿੰਘ ਤੁੱਸੜ ਵੱਲੋਂ ਸੂਚਨਾ ਦਿੱਤੀ ਜਾਂਦੀ ਹੈ ਕਿ ਅਦਾਰੇ ਦੀ ਸਾਲਾਨਾ ਪਰਿਵਾਰਕ ਪਿਕਨਿਕ ਮਿਲਟਨ ਦੇ ਕੈਲਸੋ ਪਾਰਕ ਦੇ ਏਰੀਆ A ਵਿੱਚ ਮਿਤੀ 22 ਜੁਲਾਈ ਦਿਨ ਐਤਵਾਰ ਨੂੰ ਸਵੇਰੇ 11:00 ਤੋਂ 5:00 ਵਜੇ ਤੱਕ ਮਨਾਈ ਜਾਵੇਗੀ। ਪਾਰਕ ਦਾ ਅਡਰੈਸ 5234 ਕੈਲਸੋ ਰੋਡ (ਟਰਮੇਨ ਅਤੇ ਕੈਲਸੋ ਇੰਟਰਸੈਕਸ਼ਨ) Tremaine & Kelso Road Intersection ਹੈ ।
ਜਿਲ੍ਹਾ ਰੋਪੜ, ਮੋਹਾਲੀ, ਹਲਕਾ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਚਮਕੌਰ ਸਾਹਿਬ ਸਮੇਤ ਇਲਾਕੇ ਦੇ ਗਵਾਂਢੀ ਪਰਿਵਾਰਾਂ ਨੂੰ ਸ਼ਾਮਿਲ ਹੋਣ ਦਾ ਖੁਲ੍ਹਾ ਸੱਦਾ ਦਿੱਤਾ ਜਾਂਦਾ ਹੈ। ਖਾਣ-ਪੀਣ ਦਾ ਸੁਚੱਜਾ ਪ੍ਰਬੰਧ ਹੋਵੇਗਾ। ਇਸ ਦੋਰਾਨ ਗਿੱਧਾ, ਭੰਗੜਾ, ਰੱਸਾ-ਕਸ਼ੀ, ਕੁਰਸੀ ਦੌੜ, ਬੱਚਿਆਂ ਦੀਆਂ ਖੇਡਾਂ, ਵਾਲੀਬਾਲ ਤੇ ਗੀਤ ਸੰਗੀਤ ਆਦਿ ਦੇ ਮਨੋਰੰਜਨ ਬਾਅਦ ਜੇਤੂਆਂ ਨੂੰ ਇਨਾਮ ਦਿੱਤੇ ਜਾਣਗੇ। ਪ੍ਰੌਗਰਾਮ ਦੇ ਅੰਤ ਵਿੱਚ ਗਰਮਾ-ਗਰਮ ਜਲੇਬੀਆਂ ਵਰਤਣਗੀਆਂ। ਕਿਸੇ ਵੀ ਅਭਿਲਾਸ਼ੀ ਨੇ ਕੋਈ ਇਨਾਮ ਸਪੋਂਸਰ ਕਰਨਾ ਹੋਵੇ ਜਾਂ ਕਿਸੇ ਵੀ ਹੋਰ ਜਾਣਕਾਰੀ ਲਈ ਫੋਨ ਕਰ ਸਕਦੇ ਹੋ। ਅਮਰ ਸਿੰਘ ਤੁੱਸੜ ਨੂੰ 416-300-4091

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …