ਟੋਰਾਂਟੋ/ਹਰਜੀਤ ਸਿੰਘ ਬਾਜਵਾ : ਕੈਨੇਡਾ ਅਤੇ ਅਮਰੀਕਾ ਦੀ ਐਨ ਸਰਹੱਦ ‘ਤੇ ਰਮਣੀਕ ਥਾਂ ਤੇ ਵੱਸੇ ਟੋਰਾਂਟੋਂ ਦੇ ਉੱਪ ਸ਼ਹਿਰ ਨਿਆਗਰਾ ਵਿਖੇ ਪਿਛਲੇ ਦਿਨੀ ਵੱਡੇ ਝਰਨਿਆਂ ਦੇ ਕੋਲ ਲੱਗੇ ਦੋ ਦਿਨਾਂ ਬਹੁ-ਸੱਭਿਆਚਾਰਕ ਮੇਲੇ ਦੌਰਾਨ ਕੈਨੇਡਾ ਅਤੇ ਹੋਰ ਦੇਸ਼ਾਂ ਦੇ ਸੱਭਿਆਚਾਰਾਂ ਨੂੰ ਦਰਸਾਉਂਦਾ ਗੀਤ-ਸੰਗੀਤ ਪੇਸ਼ ਕੀਤਾ ਗਿਆ। ਪੰਜਾਬੀਆਂ ਵੱਲੋਂ ਲਾਏ ਸੱਭਿਆਚਾਰਕ ਮੇਲੇ ਦੌਰਾਨ ઑਫਤਿਹ਼ ਰੇਡੀਓ ਦੀ ਟੀਮ ਵੱਲੋਂ ਜੋਤੀ ਸਿੰਘ ਮਾਨ ਤਾਜਪੁਰ ਅਤੇ ਦਲਜਿੰਦਰ ਸਿੰਘ ਗਰੇਵਾਲ ਥਰੀਕੇ ਦੀ ਸੰਚਾਲਨਾਂ ਹੇਠ ਮੁਫਤ ਦਸਤਾਰ ਸਜਾਊ ਕੈਂਪ ਲਾਇਆ ਗਿਆ। ਅਮਰੀਕਾ ਅਤੇ ਕੈਨੇਡਾ ਤੋਂ ਨਿਆਗਰਾ ਫਾਲਜ਼ ਵੇਖਣ ਆਏ ਗੋਰਿਆਂ ਨੇ ਵੀ ਬੜੇ ਚਾਵਾਂ ਨਾਲ ਆਪੋ-ਆਪਣੇ ਸਿਰਾਂ ਤੇ਼ ਵੱਖੋ-ਵੱਖਰੇ ਰੰਗਾਂ ਵਿੱਚ ਦਸਤਾਰਾਂ ਸਜਾਈਆਂ। ਇਸ ਸਬੰਧੀ ਜੋਤੀ ਸਿੰਘ ਮਾਨ ਨੇ ਦੱਸਿਆ ਕਿ ਅਸੀਂ 100 ਤੋਂ ਵੀ ਵਧੇਰੇ ਲੋਕਾਂ ਦੇ ਸਿਰਾਂ ਤੇ਼ ਦਸਤਾਰਾਂ ਸਜਾ ਚੁੱਕੇ ਹਾਂ ਜਿਸ ਲਈ ਲੜਕੀਆਂ ਵਿੱਚ ਵੀ ਦਸਤਾਰ ਸਜਾਉਣ ਲਈ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਧਰਮਾਂ ਨਾਲ ਸਬੰਧਤ ਲੋਕ ਬੜੇ ਚਾਅ ਨਾਲ ਸਿਰ ‘ਤੇ਼ ਦਸਤਾਰ ਸਜਾ ਕੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਫੋਟੋਆਂ ਖਿਚਾ ਰਹੇ ਹਨ। ਜੋਤੀ ਸਿੰਘ ਮਾਨ ਅਨੁਸਾਰ ਉਹ ਆਪਣੀ ਟੀਮ ਦੇ ਸਹਿਯੋਗ ਨਾਲ ਰੰਗ-ਬਿਰੰਗੀਆਂ ਪੱਗਾਂ ਦੇ ਕਈ ਥਾਨ ਲੈ ਕੇ ਇੱਥੇ ਪਹੁੰਚੇ ਸਨ ਅਤੇ ਉਹਨਾਂ ਨੂੰ ਖੁਸ਼ੀ ਹੈ ਕਿ ਤਕਰੀਬਨ ਸਾਰੇ ਹੀ ਥਾਨ ਲੱਗ ਚੁੱਕੇ ਹਨ। ਜੋਤੀ ਸਿੰਘ ਮਾਨ ਨੇ ਦੱਸਿਆ ਕਿ ਉਹ ਹਮੇਸ਼ਾਂ ਹੀ ਮੁਫਤ ਵਿੱਚ ਕਿਸੇ ਦੇ ਵੀ ਸਿਰ ‘ਤੇ ਦਸਤਾਰ ਸਜਾਉਂਦੇ ਹਨ ਅਤੇ ਦਸਤਾਰ ਵੀ ਤੋਹਫੇ ਦੇ ਰੂਪ ਵਿੱਚ ਦਿੰਦੇ ਹਨ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …