21.7 C
Toronto
Tuesday, September 16, 2025
spot_img
Homeਕੈਨੇਡਾਸੋਨੀਆ ਸਿੱਧੂ ਦਾ ਡਾਇਬਟੀਜ਼ ਬਿੱਲ ਸੀ-237 ਹੈਲਥ ਕਮੇਟੀ 'ਚ ਹੋਇਆ ਪਾਸ

ਸੋਨੀਆ ਸਿੱਧੂ ਦਾ ਡਾਇਬਟੀਜ਼ ਬਿੱਲ ਸੀ-237 ਹੈਲਥ ਕਮੇਟੀ ‘ਚ ਹੋਇਆ ਪਾਸ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਵਿੱਚ 11 ਮਿਲੀਅਨ ਲੋਕ ਡਾਇਬਟੀਜ਼ ਜਾਂ ਪ੍ਰੀ-ਡਾਇਬਟੀਜ਼ ਤੋਂ ਪੀੜਤ ਹਨ ਅਤੇ ਇਹ ਕਈ ਹੋਰ ਬਿਮਾਰੀਆਂ ਜਿਵੇਂ ਕਿ ਸਟਰੋਕ, ਦਿਲ ਦਾ ਦੌਰਾ ਅਤੇ ਹੋਰ ਸਿਹਤ ਸਬੰਧੀ ਮੁਸ਼ਕਲਾਂ ਦੀ ਜੜ੍ਹ ਬਣਦੀ ਹੈ। ਇਸ ਸਾਲ ਕੈਨੇਡਾ ਵਿਚ ਹੋਈ ਇਨਸੁਲਿਨ ਦੀ ਖੋਜ ਦੀ 100ਵੀਂ ਵਰ੍ਹੇਗੰਢ ਹੈ ਅਤੇ ਇਸੇ ਬਾਰੇ ਗੱਲ ਕਰਦਿਆਂ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ ਹੁਣ ਸਮਾਂ ਹੈ ਕਿ ਅਸੀਂ ਇੱਕ ਵਾਰ ਫਿਰ ਤੋਂ ਪਹਿਲ ਕਰਦਿਆਂ ਡਾਇਬਟੀਜ਼ ਦਾ ਇਲਾਜ ਲੱਭਣ ‘ਚ ਮੋਹਰੀ ਹੋਈਏ।
ਇਸੇ ਤਹਿਤ ਸੋਨੀਆ ਸਿੱਧੂ ਵੱਲੋਂ ਸੰਸਦ ਵਿਚ ਬਿੱਲ ਸੀ-237 ਲਿਆਂਦਾ ਗਿਆ ਹੈ, ਜੋ ਕਿ ਕੈਨੇਡਾ ‘ਚ ਡਾਇਬਟੀਜ਼ ਲਈ ਨੈਸ਼ਨਲ ਫਰੇਮਵਰਕ ਬਣਾਉਣ ਦੀ ਮੰਗ ਕਰਦਾ ਹੈ। ਇਹ ਬਿੱਲ ਦੂਸਰੀ ਰੀਡਿੰਗ ਵਿਚ ਹਾਊਸ ਆਫ਼ ਕਾਮਨਜ਼ ‘ਚ ਪਾਸ ਹੋਣ ਤੋਂ ਬਾਅਦ ਹੈਲਥ ਕਮੇਟੀ ਨੂੰ ਰੈਫਰ ਕੀਤਾ ਗਿਆ ਸੀ। ਇਸ ਬਿੱਲ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਅਤੇ ਇਹ ਹੈਲਥ ਕਮੇਟੀ ਵਿਚ ਵੀ ਪਾਸ ਹੋ ਕੇ ਅਗਲੇ ਪੜ੍ਹਾਅ ‘ਤੇ ਪਹੁੰਚ ਗਿਆ ਹੈ। ਇਸ ਬਿੱਲ ਸ਼ੂਗਰ ਦੇ ਮਰੀਜ਼ਾਂ ਦੀ ਸਿਹਤ ਦੇਖਭਾਲ, ਇਲਾਜ, ਜਾਗਰੂਕਤਾ, ਅਤੇ ਰੋਕਥਾਮ ਲਈ ਬਹੁਤ ਲਾਹੇਵੰਦ ਹੋਵੇਗਾ।
ਸੋਨੀਆ ਸਿੱਧੂ ਨੇ ਕਿਹਾ ਕਿ ਉਹਨਾਂ ਵੱਲੋਂ ਲਗਾਤਾਰ ਬਰੈਂਪਟਨ ਵਾਸੀਆਂ ਦੀ ਬਿਹਤਰੀ ਲਈ ਲੋੜੀਂਦੇ ਕਦਮ ਚੁੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਅਤੇ ਉਹ ਅੱਗੇ ਵੀ ਅਜਿਹੀ ਕੋਸ਼ਿਸ਼ ਕਰਦੇ ਰਹਿਣਗੇ। ਉਹਨਾਂ ਨੇ ਕਿਹਾ ਕਿ ਚਾਹੇ ਗੱਲ ਲੌਂਗ ਟਰਮ ਕੇਅਰ ਹੋਮ ਦੇ ਮੁੱਦੇ ਦੀ ਹੋਵੇ ਜਾਂ ਫਿਰ ਨੌਜਵਾਨਾਂ ਦੀ ਬਿਹਤਰ ਭਵਿੱਖ ਅਤੇ ਨੌਕਰੀਆਂ ਦੀ, ਉਹਨਾਂ ਦੀ ਹਮੇਸ਼ਾ ਤੋਂ ਹੀ ਇਹ ਕੋਸ਼ਿਸ਼ ਰਹੀ ਹੈ ਕਿ ਤਿੰਨੇ ਪੱਧਰ ਦੀਆਂ ਸਰਕਾਰਾਂ ਨਾਲ ਮਿਲ ਕੇ ਬਰੈਂਪਟਨ ਦੀ ਬਿਹਤਰੀ ਲਈ ਲੋੜੀਂਦੇ ਪ੍ਰਾਜਕੈਟ ਲਿਆਂਦੇ ਜਾਣ। ਉਹਨਾਂ ਨੇ ਕਿਹਾ ਕਿ ਉਹ ਸਮੇਂ-ਸਮੇਂ ‘ਤੇ ਪ੍ਰੋਵਿਨਸ਼ਲ ਅਤੇ ਸਿਟੀ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਅਹਿਮ ਮੁੱਦਿਆਂ ਨੂੰ ਵਿਚਾਰਦੇ ਰਹਿੰਦੇ ਹਨ ਤਾਂ ਜੋ ਲੋੜੀਂਦੇ ਕਦਮ ਚੁੱਕੇ ਜਾ ਸਕਣ।

 

RELATED ARTICLES
POPULAR POSTS