ਪੰਜਾਬ ਕਰੇਗਾ ਪੈਵੇਲੀਅਨ ਦੀ ਮੇਜ਼ਬਾਨੀ
ਬਰੈਂਪਟਨ/ ਬਿਊਰੋ ਨਿਊਜ਼ : ਕਾਰਾਬਰਾਮ ਦੇ ਇਤਿਹਾਸ ‘ਚ ਪਹਿਲੀ ਵਾਰ ਪੰਜਾਬ ਪੈਵੇਲੀਅਨ ਦੀ ਮੇਜ਼ਬਾਨੀ ਕਰੇਗਾ। ਬਰੈਂਪਟਨ ਮਲਟੀਕਲਚਰਿਜ਼ਮ ਫ਼ੈਸਟੀਵਲ 14 ਜੁਲਾਈ ਤੋਂ 16 ਜੁਲਾਈ ਤੱਕ ਕਰਵਾਇਆ ਜਾ ਰਿਹਾ ਹੈ। ਸਾਲ 2017, ਸਾਰੇ ਕੈਨੇਡੀਅਨਾਂ ਲਈ ਮਹੱਤਵਪੂਰਨ ਹੈ ਅਤੇ ਇਹ ਕੈਨੇਡਾ ਕਨਫ਼ੈਡਰੇਸ਼ਨ ਦੀ 150ਵੀਂ ਵਰ੍ਹੇਗੰਢ ਦਾ ਵਰ੍ਹਾ ਵੀ ਹੈ। ਉਸ ਤੋਂ ਵੀ ਵੱਧ ਕੇ ਮਹੱਤਵਪੂਰਨ ਹੈ ਕਿ ਅਸੀਂ ਕੈਨੇਡਾ ਦੀ ਮੂਲ ਭਾਵਨਾ ਦਾ ਵੀ ਸਨਮਾਨ ਕਰਦੇ ਹਾਂ, ਜਿਸ ‘ਤੇ ਕਾਰਾਬਰਾਮ ਦਾ ਉਤਸਵ ਮਨਾਇਆ ਜਾਂਦਾ ਹੈ।
ਸਾਲ 2017, ਪੰਜਾਬੀ ਅਤੇ ਸਿੱਖ ਸਮਾਜ ਲਈ ਵੀ ਉਤਸਵ ਦਾ ਸਾਲ ਹੈ ਅਤੇ ਇਸ ਸਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀઠઠਦੀ 350ਵੀਂ ਪ੍ਰਕਾਸ਼ ਵਰ੍ਹੇਗੰਢ ਵੀ ਮਨਾਈ ਜਾਵੇਗੀ, ਜੋ ਕਿ ਸਿੱਖਾਂ ਦੇ ਦਸਵੇਂ ਗੁਰੂ ਅਤੇ ਸੰਤ-ਸਿਪਾਹੀ ਸਨ। ਉਨ੍ਹਾਂ ਨੇ ਧਰਮ ਦੀ ਰੱਖਿਆ ਲਈ ਆਪਣੇ ਪੂਰੇ ਪਰਿਵਾਰ ਨੂੰ ਕੁਰਬਾਨ ਕਰ ਦਿੱਤਾ। ਪੰਜਾਬੀ ਆਪਣੇ ਖਾਣ-ਪੀਣ, ਵਿਰਾਸਤ ਅਤੇ ਸੱਭਿਆਚਾਰ ਲਈ ਮਸ਼ਹੂਰ ਹਨ ਅਤੇ ਪੰਜਾਬ ਪੈਵੇਲੀਅਨ ‘ਚ ਤਿੰਨ ਦਿਨਾਂ ਤੱਕ ਕਲਾ, ਮਨੋਰੰਜਨ ਅਤੇ ਉਤਸਵ ਦੇ ਮਾਧਿਅਮ ਨਾਲ ਕੈਨੇਡਾ ਦੇ ਨਿਰਮਾਣ ‘ਚ ਪੰਜਾਬੀਆਂ ਦੇ ਯੋਗਦਾਨ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਸਿੱਖ ਹੈਰੀਟੇਜ ਮਿਊਜ਼ੀਅਮ ਆਫ਼ ਕੈਨੇਡਾ ਇਸ ਪੈਵੇਲੀਅਨ ਦਾ ਅਧਿਕਾਰਤ ਪਾਰਟਨਰ ਹੈ।
ਕਾਰਾਬਰਾਮ ਨੇ ਨਵੇਂ ਪੈਵੇਲੀਅਨ ਦਾ ਕੀਤਾ ਐਲਾਨ
RELATED ARTICLES

