ਬਰੈਂਪਟਨ : ਦੀਵਾਲੀ ਸਾਲ ਵਿਚ ਮਨਜੂਰੀ ਪ੍ਰਾਪਤ ਉਹਨਾਂ ਚਾਰ ਛੁੱਟੀਆਂ ਵਿਚੋਂ ਇਕ ਹੈ, ਜਦੋਂ ਨਿੱਜੀ ਪ੍ਰਾਪਰਟੀ ‘ਤੇ, ਇਜ਼ਾਜਤ ਦੀ ਲੋੜ ਦੇ ਬਿਨਾ, ਛੋਟੀ ਰੇਂਜ ਦੇ ਪਟਾਕਿਆਂ ਦੀ ਇਜ਼ਾਜਤ ਹੁੰਦੀ ਹੈ। ਇਸ ਸਾਲ, ਦੀਵਾਲੀ ਬੁੱਧਵਾਰ, 18 ਅਕਤੂਬਰ ਅਤੇ ਵੀਰਦਾਰ 19 ਅਕਤੂਬਰ ਨੂੰ ਹੈ। ਸਿਟੀ ਆਫ ਬਰੈਂਪਟਨ ਚਾਹੁੰਦਾ ਹੈ ਕਿ ਨਿਵਾਸੀ ਸੁਰੱਖਿਅਤ ਢੰਗ ਨਾਲ ਜਸ਼ਨ ਮਨਾਉਣ।
ਛੋਟੀ ਰੇਂਜ ਵਾਲੇ ਪਟਾਕੇ ਉਹ ਹੁੰਦੇ ਹਨ, ਜੋ ਚਲਾਏ ਜਾਣ ‘ਤੇ ਤਿੰਨ ਮੀਟਰ ਤੋਂ ਘੱਟ ਦੂਰ ਤੱਕ ਜਾਂਦੇ ਹਨ। (ਉਦਾਹਰਨ ਲਈ ਅਨਾਰ, ਚੱਕਰ, ਜ਼ਮੀਨੀ ਚੱਕਰ, ਫੁਲਝੜੀਆਂ।) ਹੋਰ ਸਾਰੇ ਰਾਕੇਟ ਕਿਸਮ ਦੇ ਪਟਾਕਿਆਂ ‘ਤੇ ਬਰੈਂਪਟਨ ਵਿਚ ਪਾਬੰਦੀ ਹੈ। ਸਿਟੀ ਨਿਵਾਸੀਆਂ ਨੂੰ ਯਾਦ ਦਿਵਾਉਂਦੀ ਹੈ ਕਿ ਪਟਾਕਿਆਂ ਨੂੰ ਗਲੀ, ਪਗਡੰਡੀਆਂ ਤੇ ਸਿਟੀ ਪਾਰਕਾਂ ਦੇ ਅੰਦਰ ਜਾਂ ਮਿਊਂਸੀਪਲ ਜਾਂ ਸਕੂਲ ਦੀਆਂ ਪ੍ਰਾਪਰਟੀਆਂ ‘ਤੇ ਚਲਾਉਣ ਦੀ ਇਜਾਜ਼ਤ ਨਹੀਂ ਹੈ। ਆਪਣੀ ਪ੍ਰਾਪਰਟੀ ‘ਤੇ ਛੋਟੀ-ਰੇਂਜ ਦੇ ਪਟਾਕੇ ਚਲਾਉਂਦੇ ਸਮੇਂ, ਤੁਹਾਡੇ ਲਈ ਇਨ੍ਹਾਂ ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਕਰਨੀ ਲਾਜ਼ਮੀ ਹੈ :
ੲ ਤੁਹਾਡੇ ਕੋਲ ਲਾਜ਼ਮੀ ਤੌਰ ‘ਤੇ ਪਾਣੀ ਦਾ ਕੰਟੇਨਰ ਜਾਂ ਪਾਣੀ ਨਾਲ ਭਰੀ ਕੋਈ ਹੋਜ਼ ਲਾਈਨ ਹੋਣੀ ਚਾਹੀਦੀ ਹੈ ਜੋ ਪਟਾਕੇ ਬੁਝਾਉਣ ਲਈ ਉਪਲਬਧ ਹੋਵੇ। ੲ ਤੁਹਾਨੂੰ ਫੁਲਝੜੀ ਨੂੰ ਛੱਡ ਕੇ, ਕਦੇ ਵੀ ਆਪਣੇ ਹੱਥ ਵਿਚ ਪਟਾਕੇ ਨੂੰ ਅੱਗ ਨਹੀਂ ਲਾਉਣੀ ਚਾਹੀਦੀ ਜਾਂ ਅੱਗ ਲੱਗੇ ਪਟਾਕੇ ਨੂੰ ਹੱਥ ਵਿਚ ਨਹੀਂ ਫੜਨਾ ਚਾਹੀਦਾ। ੲ ਫੁਲਝੜੀਆਂ ਚਲਾਉਣ ਤੋਂ ਬਾਅਦ ਉਹਨਾਂ ਨੂੰ ਸੁੱਟਣ ਤੋਂ ਪਹਿਲਾਂ ਪੂਰੀ ਤਰ੍ਹਾਂ ਨਾਲ ਠੰਡਾ ਹੋਣ ਦੇਣ ਲਈ ਪਾਣੀ ਦੇ ਕੰਟੇਨਰ ਵਿਚ ਪਾ ਦਿਓ। ੲ ਸਾਰੇ ਪਟਾਕਿਆਂ ਨੂੰ ਸੁੱਟਣ ਤੋਂ ਪਹਿਲਾਂ ਠੰਡਾ ਹੋਣ ਦਿਓ।
ਇਸ ਸਾਲ ਪਟਾਕਾ ਵਿਕਰੇਤਾਵਾਂ ਵਲੋਂ ਪਟਾਕੇ ਵੇਚਣ ਤੋਂ ਪਹਿਲਾਂ ਲਾਇਸੰਸਸ਼ੁਦਾ ਹੋਣ ਲਈ ਇਕ ਲਾਜ਼ਮੀ ਸਾਲਾਨਾ ਕੋਰਸ ਪੇਸ਼ ਕੀਤਾ ਗਿਆ ਹੈ। ਦੀਵਾਲੀ ਦੇ ਨੇੜੇ ਸਿਟੀ ਦੀ ਵੈਬਸਾਈਟ ‘ਤੇ ਦੀਵਾਲੀ ਲਈ ਬਰੈਂਪਟਨ ਵਿਚ ਪਟਾਕੇ ਵੇਚਣ ਲਈ ਲਾਇਸੰਸਸ਼ੁਦਾ ਵਿਕਰੇਤਾਵਾਂ ਦੀ ਸੂਚੀ ਪੋਸਟ ਕੀਤੀ ਜਾਵੇਗੀ। ਜੇਕਰ ਤੁਸੀਂ ਕਿਸੇ ਨੂੰ ਵੀ ਪ੍ਰਤਿਬੰਧਿਤ ਪਟਾਕੇ ਚਲਾਉਂਦੇ ਦੇਖ ਕੇ ਉਸ ਬਾਰੇ ਚਿੰਤਤ ਹੋ ਤਾਂ 311 ‘ਤੇ ਫੋਨ ਕਰੋ।
ਪਟਾਕਿਆਂ ਅਤੇ ਲਾਇਸੰਸ ਸਬੰਧੀ ਨਵੇਂ ਉਪ ਨਿਯਮਾਂ ਨੂੰ 2016 ਵਿਚ ਕਾਊਂਸਲ ਵਲੋਂ ਮਨਜੂਰੀ ਦਿੱਤੀ ਗਈ ਸੀ। ਉਪ ਨਿਯਮਾਂ ਦੇ ਮੁਤਾਬਕ ਵਿਕਟੋਰੀਆ ਡੇਅ, ਕੈਨੇਡਾ ਡੇਅ, ਦੀਵਾਲੀ ਅਤੇ ਨਵੇਂ ਸਾਲ ਤੋਂ ਪਹਿਲਾਂ ਦੀ ਸ਼ਾਮ ਨੂੰ ਬਿਨਾ ਇਜਾਜ਼ਤ ਦੀ ਲੋੜ ਦੇ, ਬਰੈਂਪਟਨ ਦੀਆਂ ਸਾਰੀਆਂ ਰਿਹਾਇਸ਼ੀ ਪ੍ਰਾਪਰਟੀਜ਼ ‘ਤੇ ਛੋਟੀ ਰੇਂਜ ਦੇ ਪਟਾਕੇ ਚਲਾਉਣ ਦੀ ਇਜਾਜ਼ਤ ਹੈ। ਸੁਰੱਖਿਆ ਮੁੱਖ ਤਰਜੀਹ ਹੈ, ਜਿਵੇਂ ਕਿ ਉਪ ਨਿਯਮ ਉਹਨਾਂ ਹੋਰ ਤਰ੍ਹਾਂ ਦੇ ਪਟਾਕਿਆਂ ‘ਤੇ ਵੀ ਪਾਬੰਦੀ ਲਗਾਉਂਦੇ ਹਨ, ਜੋ ਸੱਟ ਦਾ ਜਾਂ ਪ੍ਰਾਪਰਟੀ ਲਈ ਨੁਕਸਾਨ ਦਾ ਵੱਧ ਜੋਖਮ ਪੈਦਾ ਕਰਦੇ ਹਨ।