Breaking News
Home / ਕੈਨੇਡਾ / ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਵੱਲੋਂ ਸਿਹਤ ਸਬੰਧੀ ਇੰਟਰਜੈੱਨਰੇਸ਼ਨਲ ਵਰਕਸ਼ਾਪ ਦਾ ਸਫਲ ਆਯੋਜਨ

ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਵੱਲੋਂ ਸਿਹਤ ਸਬੰਧੀ ਇੰਟਰਜੈੱਨਰੇਸ਼ਨਲ ਵਰਕਸ਼ਾਪ ਦਾ ਸਫਲ ਆਯੋਜਨ

ਕਈ ਮਾਹਿਰਾਂ ਅਤੇ ਸਮਾਜਿਕ ਤੇ ਰਾਜਨੀਤਕ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ
ਬਰੈਂਪਟਨ/ਡਾ. ਝੰਡ : ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਬਰੈਂਪਟਨ ਵੱਲੋਂ ਲੰਘੇ ਦਿਨੀਂ ਕੈਸੀ ਕੈਂਬਬਲ ਕਮਿਊਨਿਟੀ ਸੈਂਟਰ ਵਿਚ ਸਿਹਤ ਨਾਲ ਸਬੰਧਿਤ ਇੰਟਰਜੈੱਕਰੇਸ਼ਨਲ ਵਰਕਸ਼ਾਪ ਦਾ ਸਫ਼ਲਤਾ ਪੂਰਵਕ ਆਯੋਜਨ ਕੀਤਾ ਗਿਆ। ਵਰਕਸ਼ਾਪ ਵਿਚ ਮੁੱਖ-ਬੁਲਾਰਿਆਂ ਦੰਦਾਂ ਦੀ ਸੰਭਾਲ ਦੀ ਪ੍ਰੋਫ਼ੈਸ਼ਨਲ ਬਲਬੀਰ ਸੋਹੀ, ਮੈਂਟਲ ਹੈੱਲਥ ਸਪੈਸ਼ਲਿਸਟ ਡਾ. ਮਾਹੇਰ ਹੁਸੈਨ, ਡਾਇਬੇਟੀਜ਼ ਦੇ ਮਾਹਿਰ ਡਾ. ਹਰਪ੍ਰੀਤ ਬਜਾਜ ਤੇ ਕਈ ਹੋਰਨਾਂ ਨੇ ਸਿਹਤ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਹਾਜ਼ਰੀਨ ਨਾਲ ਸਾਂਝੀ ਕੀਤੀ ਅਤੇ ਕਈ ਸਿਆਸੀ ਤੇ ਸਮਾਜਿਕ ਸ਼ਖਸੀਅਤਾਂ ਨੇ ਵੀ ਇਸ ਵਰਕਸ਼ਾਪ ਵਿਚ ਸ਼ਿਰਕਤ ਕੀਤੀ। ਇਸ ਨਾਲ ਸਬੰਧਿਤ ਸਮਾਗ਼ਮ ਦਾ ਸ਼ੁਭ ਆਰੰਭ ਐਸੋਸੀਏਸ਼ਨ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਦੀ ਅਗਵਾਈ ਹੇਠ ਕੈਨੇਡਾ ਦਾ ਕੌਮੀ ਝੰਡਾ ਲਹਿਰਾਉਣ ਅਤੇ ਕੌਮੀ-ਗੀਤ ‘ਓ ਕੈਨੇਡਾ’ ਦੇ ਗਾਇਨ ਨਾਲ ਕੀਤਾ ਗਿਆ। ਮੰਚ-ਸੰਚਾਲਕ ਬਲਵਿੰਦਰ ਸਿੰਘ ਬਰਾੜ ਵੱਲੋਂ ਆਏ ਸਮੂਹ ਮਹਿਮਾਨਾਂ ਦਾ ਸੁਆਗ਼ਤ ਕਰਦਿਆਂ ਹੋਇਆਂ ਉਨ੍ਹਾਂ ਨੂੰ ਨਿੱਘੀ ‘ਜੀ-ਆਇਆਂ’ ਕਹੀ ਗਈ। ਫ਼ਰਵਰੀ ਮਹੀਨੇ ਭਾਰਤ ਦੀ ਰਾਜਧਾਨੀ ਦਿੱਲੀ ਵਿਚ ਹੋਈਆਂ ਅਤੀ ਸ਼ਰਮਨਾਕ ਹਿੰਸਕ-ਘਟਨਾਵਾਂ ਵਿਚ ਮਰਨ ਵਾਲਿਆਂ ਨੂੰ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਦੇ ਨਾਲ਼ ਹੀ ਮੰਚ ਦੀ ਅਗਲੀ ਕਾਰਵਾਈ ਚਲਾਉਂਦਿਆਂ ਹੋਇਆਂ ਕਰਤਾਰ ਸਿੰਘ ਚਾਹਲ ਨੇ ਐਸੋਸੀਏਸਨ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਨੂੰ ਐਸੋਸੀਏਸ਼ਨ ਦੀਆਂ ਪ੍ਰਾਪਤੀਆਂ ਬਾਰੇ ਦੱਸਣ ਲਈ ਬੇਨਤੀ ਕੀਤੀ ਜਿਨ੍ਹਾਂ ਨੇ ਹਾਜ਼ਰੀਨ ਨੂੰ ਦੱਸਿਆ ਕਿ ਬਰੈਂਪਟਨ ਵਿਚ ਇਸ ਸਮੇਂ 80 ਦੇ ਲੱਗਭੱਗ ਸੀਨੀਅਰਜ਼ ਕਲੱਬਾਂ ਕੰਮ ਕਰ ਰਹੀਆਂ ਜਿਨ੍ਹਾਂ ਵਿੱਚੋਂ 32 ਇਸ ਐਸੋਸੀਏਸ਼ਨ ਦੀਆਂ ਮੈਂਬਰ ਹਨ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਹੋਰਨਾਂ ਸੀਨੀਅਰਜ਼ ਕਲੱਬਾਂ ਨੂੰ ਇਸ ਐਸੋਸੀਏਸ਼ਨ ਦੀ ‘ਛੱਤਰੀ’ ਹੇਠ ਆਉਣ ਲਈ ਬੇਨਤੀ ਵੀ ਕੀਤੀ।
ਵਰਕਸ਼ਾਪ ਦੇ ਪਹਿਲੇ ਬੁਲਾਰੇ ਡੈਂਟਲ ਹੈੱਲਥ ਪ੍ਰੋਫ਼ੈਸ਼ਨਲ ਜੋ ਇਸ ਸਮੇਂ ਸਕੂਲ-ਟਰੱਸਟੀ ਵਜੋਂ ਵੀ ਸੇਵਾ ਨਿਭਾਅ ਰਹੇ ਹਨ, ਨੇ ਦੰਦਾਂ ਦੀ ਸੰਭਾਲ ਬਾਰੇ ਬੜੇ ਖ਼ੂਬਸੂਰਤ ਸ਼ਬਦਾਂ ਵਿਚ ਜਾਣਕਾਰੀ ਸਾਂਝੀ ਕੀਤੀ। ਸਰੋਤਿਆਂ ਵੱਲੋਂ ਕੀਤੇ ਗਏ ਬਹੁਤ ਸਾਰੇ ਸੁਆਲਾਂ ਦੇ ਜੁਆਬ ਉਨ੍ਹਾਂ ਵੱਲੋਂ ਬੜੇ ਵਧੀਆ ਤਰੀਕੇ ਨਾਲ ਦਿੱਤੇ ਗਏ। ਦੂਸਰੇ ਬੁਲਾਰੇ ਬਰੈਂਪਟਨ ਸਾਊਥ ਦੇ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਸਨ ਜਿਨ੍ਹਾਂ ਨੇ ਐਸੋਸੀਏਸਨ ਵੱਲੋਂ ਕਰਵਾਈ ਗਈ ਇਸ ਵਰਕਸ਼ਾਪ ਦੀ ਸਰਾਹਨਾ ਕਰਦਿਆਂ ਹੋਇਆਂ ਐਸੋਸੀਏਸ਼ਨ ਦੇ ਕਾਰਜ-ਕਰਤਾਵਾਂ ਨੂੰ ਅਜਿਹੇ ਜਾਣਕਾਰੀ ਭਰਪੂਰ ਸਮਾਗ਼ਮ ਨਿਰੰਤਰ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ। ਅਗਲੇ ਬੁਲਾਰੇ ਮੈਡਮ ਮਾਇਰਨਾ ਐਡਮ, ਪ੍ਰਧਾਨ ਬਰੈਂਪਟਨ ਸੀਨੀਅਰਜ਼ ਸਿਟੀਜ਼ਨ ਕਾਊਂਸਲ ਜੋ ਇਸ ਵਰਕਸ਼ਾਪ ਨੂੰ ਸਪਾਂਸਰ ਕਰ ਰਹੇ ਸਨ, ਨੇ ਇਸ ਵਰਕਸ਼ਾਪ ਅਤੇ ਇਸ ਤੋਂ ਪਹਿਲਾਂ ਐਸੋਸੀਸ਼ਨ ਵੱਲੋਂ 18 ਫ਼ਰਵਰੀ ਨੂੰ ਕਰਵਾਈ ਗਈ ਸੀਨੀਅਰਜ਼ ਐਬਿਊਜ਼ ਸਬੰਧੀ ਕਰਵਾਈ ਗਈ ਵਰਕਸ਼ਾਪ ਨੂੰ ਸਮਾਜ ਲਈ ਲਾਭਕਾਰੀ ਦੱਸਿਆ ਅਤੇ ਕਿਹਾ ਕਿ ਅਜਿਹੇ ਪ੍ਰੋਗਰਾਮ ਲਗਾਤਾਰ ਹੁੰਦੇ ਰਹਿਣੇ ਚਾਹੀਦੇ ਹਨ। ਬਰੈਂਪਟਨ ਵੈੱਸਟ ਤੋਂ ਮੈਂਬਰ ਪਾਰਲੀਮੈਂਟ ਕਮਲ ਖਹਿਰਾ ਵੱਲੋਂ ਆਪਣੇ ਨੁਮਾਇੰਦੇ ਰਾਹੀਂ ਐਸੋਸੀਏਸ਼ਨ ਨੂੰ ਇਸ ਵਰਕਸ਼ਾਪ ਦੇ ਆਯੋਜਨ ਲਈ ਸ਼ੁਭ-ਸੰਦੇਸ਼ ਭੇਜਿਆ ਗਿਆ। ਵਰਕਸ਼ਾਪ ਦੇ ਅਗਲੇ ਮੁੱਖ-ਬੁਲਾਰੇ ਡਾ. ਮਾਹੇਰ ਹੁਸੈਨ ਵੱਲੋਂ ਪ੍ਰਾਜੈੱਕਰ ਉੱਪਰ ਵਿਖਾਈਆਂ ਗਈਆਂ ਵੱਖ-ਵੱਖ ਸਲਾਈਡਾਂ ਦੀ ਸਹਾਇਤਾ ਨਾਲ ਮੈਂਟਲ-ਹੈੱਲਥ ਬਾਰੇ ਵੱਡਮੁੱਲੀ ਜਾਣਕਾਰੀ ਦਿੱਤੀ ਗਈ। ਨਿਰਮਲ ਸਿੰਘ ਸੰਧੂ ਵੱਲੋਂ ਵੀ ਮੈਂਟਲ-ਹੈੱਲਥ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਉੱਘੇ-ਪੱਤਰਕਾਰ ਸਤਪਾਲ ਸਿੰਘ ਜੌਹਲ ਵੱਲੋਂ ਵਰਕਸ਼ਾਪ ਵਿਚ ਵਿਚਾਰ ਪੇਸ਼ ਕਰਦਿਆਂ ਹੋਇਆਂ ਆਮ ਲੋਕਾਂ ਨੂੰ ਸਿਹਤ ਸਬੰਧੀ ਹੋਰ ਜਾਗਰੂਕ ਹੋਣ ਲਈ ਬੇਨਤੀ ਕੀਤੀ ਗਈ। ਬਰੈਂਪਟਨ ਦੇ ਸਿਟੀ ਕਾਂਊਂਸਲਰ ਹਰਕੀਰਤ ਸਿੰਘ ਨੇ ਸੀਨੀਅਲਜ਼ ਕਲੱਬਾਂ ਦੀ ਇਸ ਐਸੋਸੀਏਸ਼ਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਤਾੜੀਆਂ ਦੀ ਗੂੰਜ ਦੌਰਾਨ ਦੱਸਿਆ ਕਿ ਇਸ ਸਾਲ ਸਤੰਬਰ ਮਹੀਨੇ ਸੀਨੀਅਰਜ਼ ਲਈ ਫ਼ਰੀ ਬੱਸ ਸੇਵਾ ਆਰੰਭ ਹੋ ਜਾਏਗੀ ਅਤੇ ਮੇਅਰ ਪੈਟ੍ਰਿਕ ਬਰਾਊਨ ਦੇ ਨੁਮਾਇੰਦੇ ਕੁਲਦੀਪ ਸਿੰਘ ਗੋਲੀ ਵੱਲੋਂ ਹਰਕੀਰਤ ਸਿੰਘ ਦੇ ਇਸ ਐਲਾਨ ਦੀ ਤਾਈਦ ਕੀਤੀ ਗਈ। ਬਰੈਂਪਟਨ ਸੈਂਟਰ ਤੋਂ ਐੱਮ.ਪੀ.ਪੀ. ਸਾਰਾ ਸਿੰਘ ਵੱਲੋਂ ਪ੍ਰੋਵਿੰਸ਼ੀਅਲ ਪਾਰਲੀਮੈਂਟ ਵਿਚ ਲੋਕਾਂ ਦੀ ਆਵਾਜ਼ ਬਣਨ ਦੀ ਪ੍ਰਤੀਬੱਧਤਾ ਦੁਹਰਾਈ ਗਈ। ਇਸ ਵਰਕਸ਼ਾਪ ਸਬੰਧੀ ਜਾਂ ਸੰਸਥਾ ਦੇ ਕੰਮ-ਕਾਜ ਸਬੰਧੀ ਵਧੇਰੇ ਜਾਣਕਾਰੀ ਲਈ ਹੇਠ-ਲਿਖੇ ਫ਼ੋਨ ਨੰਬਰਾਂ ઑਤੇ ਸੰਪਰਕ ਕੀਤਾ ਜਾ ਸਕਦਾ ਹੈ: ਜੰਗੀਰ ਸਿੰਘ ਸੈਂਹਬੀ 416-409-0126, ਪ੍ਰੀਤਮ ਸਿੰਘ ਸਰਾਂ 416-833-0567, ਬਲਵਿੰਦਰ ਸਿੰਘ ਬਰਾੜ 647-262-4026, ਕਰਤਾਰ ਸਿੰਘ ਚਾਹਲ 647-854-8746, ਨਿਰਮਲ ਸਿੰਘ ਧਾਰਨੀ 416-670-5874, ਪਰਮਜੀਤ ਸਿੰਘ ਬੜਿੰਗ 647-963-0331, ਦੇਵ ਸੂਦ 416-553-0722, ਹਰਦਿਆਲ ਸਿੰਘ ਸੰਧੂ 647-686-4201

Check Also

ਵੈਨਕੂਵਰ ‘ਚ ਪੁਲਿਸ ਸਟ੍ਰੀਟ ਚੈਕਿੰਗ ਬੰਦ ਕਰਵਾਉਣ ਲਈ ਦਰਜਨਾਂ ਸੰਸਥਾਵਾਂ ਵੱਲੋਂ ਖੁੱਲ੍ਹਾ ਖ਼ਤ

ਸਰੀ/ਬਿਊਰੋ ਨਿਊਜ਼ : ਬੀ.ਸੀ. ਦੀਆਂ ਦਰਜਨਾਂ ਸੰਸਥਾਵਾਂ ਨੇ ਵੈਨਕੂਵਰ ਪੁਲਿਸ ਬੋਰਡ ਅਤੇ ਸੂਬਾਈ ਸਰਕਾਰ ਨੂੰ …