Breaking News
Home / ਕੈਨੇਡਾ / ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਸਮਾਗਮ 20 ਅਪ੍ਰੈਲ ਦਿਨ ਸ਼ਨਿਚਰਵਾਰ ਨੂੰ ਮਨਾਇਆ ਜਾਵੇਗਾ

ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਸਮਾਗਮ 20 ਅਪ੍ਰੈਲ ਦਿਨ ਸ਼ਨਿਚਰਵਾਰ ਨੂੰ ਮਨਾਇਆ ਜਾਵੇਗਾ

ਟੋਰਾਂਟੋ : ਭਾਰਤੀ ਸੰਵਿਧਾਨ ਦੇ ਨਿਰਮਾਤਾ, ਅਜ਼ਾਦ ਭਾਰਤ ਦੇ ਪਹਿਲੇ ਕਨੂੰਨ ਮੰਤਰੀ, ਆਪਣਾ ਸਾਰਾ ਜੀਵਨ, ਸੰਘਰਸ਼ ਕਰਕੇ ਸਦੀਆਂ ਤੋਂ ਕਰੋੜਾਂ ਦੱਬੇ ਕੁਚਲੇ ਲੋਕਾਂ ਨੂੰ ਇੱਜ਼ਤ ਨਾਲ ਜ਼ਿੰਦਗ਼ੀ ਜਿਊਣ ਲਈ ਬਰਾਬਰਤਾ ਦੇ ਮੌਕੇ ਦਿਵਾਉਣ ਵਾਲੇ ਉਹਨਾਂ ਦੇ ਮਸੀਹਾ, ਮਹਾਨ ਵਿਦਵਾਨ ਬਾਬਾ ਸਾਹਿਥ ਡਾ: ਭੀਮ ਰਾਓ ਅੰਬੇਡਕਰ ਜੀ ਦਾ 128ਵਾ ਜਨਮ ਦਿਨ Birthday Celebration Committee ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ 20 ਅਪਰੈਲ ਦਿਨ ਸਨਿਚਰਵਾਰ ਨੂੰ ਸ਼ਾਮ 6 ਵਜੇ ਤੋਂ 10 ਵਜੇ ਤੀਕ ઠEros Convention Center 2360 Lucknow Dr. Mississauga ( Dery and Torbram) ਵਿਖੇ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸਮਾਗਮ ਵਿਚ ਬਾਬਾ ਸਾਹਿਬ ਦੀ ਵਿਚਾਰਧਾਰਾ ਅਤੇ ਉਹਨਾਂ ਦੀ ਦੇਣ ‘ਤੇ ਵਿਦਵਾਨ ਬੁਲਾਰੇ ਆਪਣੇ ਵਿਚਾਰ ਪੇਸ਼ ਕਰਨਗੇ। ਮਿਸ਼ਨਰੀ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ ਜਾਣਗੀਆਂ। ਚਾਹ ਪਾਣੀ ਅਤੇ ਡਿਨਰ ਦਾ ਖਾਸ ਪ੍ਰਬੰਧ ਹੋਵੇਗਾ। ਇਸ ਸਮਾਗਮ ਦੀ ਹੋਰ ਜਾਣਕਾਰੀ ਸਬੰਧੀ ਹੇਠ ਲਿਖੇ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।ઠਮਨਜੀਤ ਸਿੰਘ 647 701 5273, ਅਜੀਤ ਲੀਅਰ 416 708 6210 , ਬ੍ਰਹਮ ਦੱਤ ઠ647 781 0004

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …