Breaking News
Home / ਕੈਨੇਡਾ / ਮਿਸੀਸਾਗਾ ਪੂਰਬੀ-ਕਰੂਕਸਵਿਲੇ ‘ਚ ਲਾਇਸੈਂਸ ਪਲੇਟਾਂ ਤੇ ਲਾਇਸੈਂਸਾਂ ਦਾ ਨਵਾਂ ਰੂਪ

ਮਿਸੀਸਾਗਾ ਪੂਰਬੀ-ਕਰੂਕਸਵਿਲੇ ‘ਚ ਲਾਇਸੈਂਸ ਪਲੇਟਾਂ ਤੇ ਲਾਇਸੈਂਸਾਂ ਦਾ ਨਵਾਂ ਰੂਪ

ਸਰਕਾਰ ਵੱਲੋਂ ਸਾਲਾਨਾ ਲੱਖਾਂ ਡਾਲਰਾਂ ਦੀ ਬੱਚਤ ਹੋਣ ਦਾ ਦਾਅਵਾ
ਬਰੈਂਪਟਨ : ਮਿਸੀਸਾਗਾ ਪੂਰਬੀ-ਕਰੂਕਸਵਿਲੇ ਵਿੱਚ ਪਹਿਲੀ ਫਰਵਰੀ 2020 ਤੋਂ ਸਾਰੀਆਂ ਨਿੱਜੀ ਅਤੇ ਵਪਾਰਕ ਲਾਇਸੈਂਸ ਪਲੇਟਾਂ ਅਤੇ ਡਰਾਇਵਰਾਂ ਦੇ ਲਾਇਸੈਂਸ ਨਵੇਂ ਰੂਪ ਵਿੱਚ ਹੋਣਗੇ। ਉਨਟਾਰੀਓ ਸਰਕਾਰ ਦਾ ਦਾਅਵਾ ਹੈ ਕਿ ਇਨ੍ਹਾਂ ਦੇ ਨਵੀਨੀਕਰਨ ਨਾਲ ਕਰਦਾਤਿਆਂ ਦੇ ਸਾਲਾਨਾ ਲੱਖਾਂ ਡਾਲਰਾਂ ਦੀ ਬੱਚਤ ਹੋਣ ਦੇ ਨਾਲ ਨਾਲ ਉਨ੍ਹਾਂ ਦੀ ਗੁਣਵੱਤਾ, ਡਿਜ਼ਾਇਨ ਅਤੇ ਮਹੱਤਵਪੂਰਨ ਉਤਪਾਦਨ ਵਿੱਚ ਵੀ ਵਾਧਾ ਹੋਵੇਗਾ। ਮਿਸੀਸਾਗਾ ਪੂਰਬੀ-ਕਰੂਕਸਵਿਲੇ ਦੇ ਐੱਮਪੀਪੀ ਕਲੀਦ ਰਸ਼ੀਦ ਨੇ ਕਿਹਾ ਕਿ ਲਾਇਸੈਂਸ ਪਲੇਟ ਅਤੇ ਡਰਾਈਵਰਾਂ ਦਾ ਲਾਇਸੈਂਸਾਂ ਦਾ ਨਵੀਨੀਕਰਨ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਦਰਸਾਉਂਦਾ ਹੈ ਕਿ ਸਾਡੀ ਸਰਕਾਰ ਆਪਣੇ ਸੰਪੂਰਨ ਦ੍ਰਿਸ਼ਟੀਕੋਣ ਦਾ ਕਿਵੇਂ ਨਵੀਨੀਕਰਨ ਕਰ ਰਹੀ ਹੈ ਅਤੇ ਸਰਕਾਰ ਇਹ ਯਕੀਨੀ ਕਰਨਾ ਚਾਹੁੰਦੀ ਹੈ ਕਿ ਸਾਡੇ ਲਈ ਜਨਤਾ ਪਹਿਲਾਂ ਹੈ। ਉਨ੍ਹਾਂ ਕਿਹਾ ਕਿ ਇਹ ਇਸ ਲਈ ਵੀ ਹੈ ਕਿਉਂਕਿ ਕੰਮ ਕਰਨ ਦੇ ਪੁਰਾਣੇ ਤਰੀਕੇ ਜ਼ਿਆਦਾ ਚੰਗੇ ਨਹੀਂ ਹਨ, ਇਸ ਲਈ ਇਨ੍ਹਾਂ ਦਾ ਨਵੀਨੀਕਰਨ ਕਰਨਾ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਸਾਰੀਆਂ ਲਾਇਸੈਂਸ ਪਲੇਟਾਂ ਨਵੀਆਂ ਹੋਣ ਦੇ ਨਾਲ ਨਾਲ ਉਨਟਾਰੀਓ ਦੇ ਨਿਵਾਸੀ ਸਵੈਇਛੁੱਕ ਪੱਧਰ ‘ਤੇ ਨਵੀਂ ਲਾਇਸੈਂਸ ਪਲੇਟ ਨਾਲ ਇੱਕ ਜਾਂ ਦੋ ਸਾਕਾਰਾਤਮਕ ਸਲੋਗਨ ਵੀ ਖਰੀਦ ਸਕਦੇ ਹਨ। ਉਨਟਾਰੀਓ ਪਸੈਂਜਰ ਪਲੇਟਾਂ ‘ਤੇ ‘ਏ ਪਲੇਸ ਟੂ ਗ੍ਰੋ’ ਅਤੇ ‘ਏ ਪਲੇਸ ਟੂ ਸਟੈਂਡ, ਏ ਪਲੇਸ ਟੂ ਗ੍ਰੋ’ ਦੀ ਟੈਗਲਾਈਨ ਹੋਵੇਗੀ। ਉਨਟਾਰੀਓ ਦੀਆਂ ਵਪਾਰਕ ਪਲੇਟਾਂ ‘ਤੇ ‘ਓਪਨ ਫਾਰ ਬਿਜ਼ਨਸ’ ਦੀ ਟੈਗਲਾਈਨ ਹੋਵੇਗੀ ਜੋ ਸੂਬੇ ਦੀ ਆਰਥਿਕ ਵਿਕਾਸ ਅਤੇ ਰੁਜ਼ਗਾਰ ਸਿਰਜਣ ਪ੍ਰਤੀ ਵਚਨਬੱਧਤਾ ਨੂੰ ਦਰਸਾਏਗੀ। ਡਰਾਈਵਰਾਂ ਦਾ ਲਾਇਸੈਂਸ ਡਿਜ਼ਾਇਨ ਪਤਝੜ ਦੇ ਸੀਜ਼ਨ ਵਿੱਚ ਉਪਲੱਬਧ ਹੋ ਜਾਵੇਗਾ ਜਿਸ ਵਿੱਚ ਉਨਟਾਰੀਓ ਦਾ ਨਵਾਂ ਲੋਗੋ ਵੀ ਹੋਵੇਗਾ। ਸਰਕਾਰ ਇਹ ਵੀ ਯਕੀਨੀ ਕਰ ਰਹੀ ਹੈ ਕਿ ਪੁਲਿਸ ਕੋਲ ਅਜਿਹੇ ਉਪਕਰਨ ਹੋਣ ਜੋ ਉਨਟਾਰੀਓ ਦੀਆਂ ਲਾਇਸੈਂਸ ਪਲੇਟਾਂ ਦੀ ਗੁਣਵੱਤਾ ਵਿੱਚ ਸੁਧਾਰ ਦੇ ਨਾਲ ਨਾਲ ਵਾਹਨਾਂ ਦੇ ਅੱਗੇ ਅਤੇ ਪਿੱਛੇ ਲਾਇਸੈਂਸ ਪਲੇਟਾਂ ਸਮੇਤ ਹੋਣ। ਆਵਾਜਾਈ ਮੰਤਰੀ ਜੈੱਫ ਯੁਰੇਕ ਨੇ ਕਿਹਾ, ‘ਡਰਾਈਵਰ ਲਾਇਸੈਂਸ ਨਾਗਰਿਕਾਂ ਅਤੇ ਸਰਕਾਰ ਵਿਚਕਾਰ ਇੱਕ ਸੰਪਰਕ ਬਿੰਦੂ ਹੋਵੇਗਾ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …