ਬਰੈਂਪਟਨ : ਲਿਬਰਲ ਐਮਪੀ ਰੂਬੀ ਸਹੋਤਾ ਨੇ ਕਿਹਾ ਕਿ ਕੰਸਰਵੇਟਿਵ ਪਾਰਟੀ ਦੇ ਸੈਨੇਟਰ ਮਾਰੂ-ਹਥਿਆਰਾਂ ਦੀ ਤਾਕਤ ਨੂੰ ਅਣਗੌਲਿਆਂ ਕਰਦੇ ਹੋਏ ਕੈਨੇਡਾ-ਵਾਸੀਆਂ ਦੀ ਸੁਰੱਖਿਆ ਨੂੰ ਖ਼ਤਰੇ ਵਿਚ ਪਾਉਣ ਦੀ ਲਗਾਤਾਰ ਕੋਸ਼ਿਸ਼ ਕਰਦੇ ਰਹੇ ਹਨ। ਬਿੱਲ ਸੀ-71 ਦੀ ਆਮ ਸਧਾਰਨ ਸਮਝ ਵਾਲੀ ਸਬਦਾਵਲੀ ਵਿੱਚੋਂ ਉਨ੍ਹਾਂ ਵੱਲੋਂ ਬਾਹਰ ਕੱਢੇ ਗਏ ਸ਼ਬਦ ਅਗਨੀ ਹਥਿਆਰਾਂ ਲਈ ਅਰਜ਼ੀ-ਕਰਤਾਵਾਂ ਦੇ ਪਿਛੋਕੜ ਦਾ ਜੀਵਨ-ਭਰ ਚੈੱਕ ਰੱਖਣਾ ਅਤੇ ਇਨ੍ਹਾਂ ਦੇ ਲਾਇਸੈਂਸ ਨਵਿਆਉਣਾ, ਬੰਦੂਕਾਂ ਦੀ ਖ਼ਰੀਦ-ਵੇਚ ਦਾ ਬਾਕਾਇਦਾ ਰਿਕਾਰਡ ਰੱਖਣਾ ਅਤੇ ਇਨ੍ਹਾਂ ਹਥਿਆਰਾਂ ਦੀ ਸ਼੍ਰੇਣੀ-ਵੰਡ ਕਰਨ ਸਮੇਂ ਰਾਜਸੀ ਦਖ਼ਲ ਦਾ ਪ੍ਰਹੇਜ਼ ਕਰਨਾ, ਆਦਿ ਸ਼ਾਮਲ ਹਨ।
ਸਪਰਿੰਗ 2018 ਵਿਚ ਲਿਬਰਲ ਸਰਕਾਰ ਵੱਲੋਂ ਪੇਸ਼ ਕੀਤੇ ਗਏ ਸਧਾਰਨ ਸਮਝ ਵਾਲੇ ਬਿੱਲ ਸੀ-71 ਵਿਚ ਅਗਨੀ-ਹਥਿਆਰਾਂ ਸਬੰਧੀ ਕਾਨੂੰਨ ਸ਼ਾਮਲ ਹੈ ਜਿਸ ਰਾਹੀਂ ਪਬਲਿਕ ਸੇਫ਼ਟੀ ਅਤੇ ਪੁਲਿਸ ਦੇ ਕੰਮ-ਕਾਜ ਨੂੰ ਚੁਸਤ-ਦਰੁਸਤ ਰੱਖਣ ਦੀ ਵਿਵਸਥਾ ਕੀਤੀ ਗਈ ਹੈ। ਇਸ ਦੇ ਨਾਲ ਹੀ ਕਾਨੂੰਨੀ ਦਾਇਰੇ ਵਿਚ ਰਹਿਣ ਵਾਲੇ ਇਨ੍ਹਾਂ ਹਥਿਆਰਾਂ ਦੇ ਮਾਲਕ ਕੈਨੇਡਾ-ਵਾਸੀਆਂ ਨੂੰ ਸਹੀ ਮੰਨਿਆ ਗਿਆ ਸੀ। ਐਂਡਰਿਊ ਸ਼ੀਅਰ ਦੀ ਕੰਸਰਵੇਟਿਵ ਪਾਰਟੀ ਸੈਨੇਟ ਵਿਚ ਇਸ ਦੇ ਲਈ ਰੋੜੇ ਅਟਕਾ ਰਹੀ ਹੈ। ਉਨ੍ਹਾਂ ਵੱਲੋਂ ਖੇਡੀ ਜਾ ਰਹੀ ਇਸ ਖ਼ਚਰ-ਖੇਡ ਦੇ ਬਾਵਜੂਦ ਅਸੀਂ ਆਪਣੀ ਜਗ੍ਹਾ ਸਥਿਰ ਹਾਂ ਅਤੇ ਅਸੀਂ ਕੈਨੇਡਾ-ਵਾਸੀਆਂ ਦੀ ਸੁਰੱਖਿਅਤਾ ਲਈ ਆਪਣਾ ਕੰਮ ਲਗਾਤਾਰ ਜਾਰੀ ਰੱਖਾਂਗੇ।
ਇਸ ਸਬੰਧੀ ਰੂਬੀ ਸਹੋਤਾ ਨੇ ਕਿਹਾ, ”ਮੇਰੀ ਕੰਸਟੀਚੂਐਂਸੀ ਦੇ ਲੋਕ ਮੈਨੂੰ ਬੰਦੂਕੀ-ਸੱਭਿਆਚਾਰ ਦੇ ਖ਼ਤਰੇ ਅਤੇ ਗੈਂਗ-ਹਿੰਸਾ ਬਾਰੇ ਅਕਸਰ ਦੱਸਦੇ ਰਹਿੰਦੇ ਹਨ ਕਿ ਕਿਵੇਂ ਉਹ ਆਪਣੇ ਆਂਢ-ਗੁਆਂਢ ਵਿਚ ਅਸੁਰੱਖ਼ਿਅਤ ਮਹਿਸੂਸ ਕਰਦੇ ਹਨ। ਮੈਨੂੰ ਅਫ਼ਸੋਸ ਹੈ ਕਿ ਕੰਸਰਵੇਟਿਵ ਪਾਰਟੀ ਵਾਲੇ ਇਸ ਵੱਲ ਕਿਉਂ ਅੱਖਾਂ ਮੀਟੀ ਸੋਚ ਰਹੇ ਹਨ। ਮੈਨੂੰ ਮਾਣ ਹੈ ਕਿ ਮੈਂ ਉਸ ਸਰਕਾਰ ਦਾ ਹਿੱਸਾ ਹਾਂ ਜਿਹੜੀ ਮੇਰੀ ਰਾਈਡਿੰਗ ਦੇ ਲੋਕਾਂ ਦੀਆਂ ਲੋੜਾਂ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਵੱਲ ਪੂਰੀ ਤਵੱਜੋਂ ਦੇ ਰਹੀ ਹੈ।”
Check Also
‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ
ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …