Breaking News
Home / ਕੈਨੇਡਾ / ਪੰਜਾਬ ਚੈਰਿਟੀ ਫਾਊਂਡੇਸ਼ਨ ਵਲੋਂ ਫੂਡ ਡਰਾਈਵ

ਪੰਜਾਬ ਚੈਰਿਟੀ ਫਾਊਂਡੇਸ਼ਨ ਵਲੋਂ ਫੂਡ ਡਰਾਈਵ

logo-2-1-300x105ਸਟੂਡੈਂਟ ਵਾਲੰਟੀਅਰਾਂ ਨੂੰ ਸ਼ਾਮਲ ਹੋਣ ਦਾ ਸੱਦਾ, ਸਰਟੀਫਿਕੇਟ ਦਿੱਤੇ ਜਾਣਗੇ
ਬਰੈਂਪਟਨ/ਬਿਊਰੋ ਨਿਊਜ਼
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬ ਚੈਰਿਟੀ ਫਾੳਂਡੇਸ਼ਨ ਵਲੋਂ ਪੀਲ  ਪੁਲਿਸ, ਨਵਾਂ ਸ਼ਹਿਰ ਸਪੋਰਟਸ ਕਲੱਬ ਅਤੇ ਇਹਨਾਂ ਦੇ ਸਹਿਯੋਗੀਆਂ ਵਲੋਂ 28 ਮਈ ਦਿਨ ਸ਼ਨੀਵਾਰ ਗਰੇਟਰ ਟੋਰਾਂਟੋ ਇਲਾਕੇ ਵਿੱਚ ਸੇਵਾ ਫੂਡ ਬੈਂਕ ਲਈ ਫੂਡ ਇਕੱਤਰ ਕੀਤਾ ਜਾਵੇਗਾ ਜਿਸ ਲਈ ਵਾਲੰਟੀਅਰ ਗਰੌਸਰੀ ਸਟੋਰਾਂ ਤੇ ਡਿਊਟੀ ਦੇ ਕੇ ਫੂਡ ਆਈਟਮਾਂ ਇਕੱਤਰ ਕਰਨਗੇ। ਅੱਤ ਲੋੜੀਦੀਂਆਂ ਵਸਤੂਆਂ ਵਿੱਚ ਚੌਲ, ਆਟਾ, ਚਾਹ, ਕੌਫੀ, ਕੁਕਿੰਗ ਤੇਲ, ਕੈਨ ਫਰੂਟ, ਸਨੈਕਸ, ਬਿਸਕੁਟ ਅਤੇ ਕਰੈਕਰ, ਖੰਡ, ਲੂਣ, ਮਸਾਲੇ, ਜੈਮ, ਮੈਗੀ ਨੂਡਲਜ, ਕੈਚੱਪ, ਦਾਲਾਂ, ਟੁੱਥ ਪੇਸਟ, ਸਾਬਣ ਅਤੇ ਸ਼ੈਂਪੂ, ਅਤੇ ਡਾਈਪਰ (ਵੱਡਾ ਸਾਈਜ਼ 5+) ਸ਼ਾਮਲ ਹਨ। ਇਸ ਫੂਡ ਡਰਾਇਵ ਵਿੱਚ ਹਿੱਸਾ ਪਾਉਣ ਲਈ ਉਪਰੋਕਤ ਚੀਜ਼ਾਂ ਡੋਨੇਟ ਕੀਤੀਆਂ ਜਾ ਸਕਦੀਆਂ ਹਨ। ਸਟੂਡੈਂਟ ਵਾਲੰਟੀਅਰ ਦੇ ਤੌਰ ‘ਤੇ ਆਪਣਾ ਯੋਗਦਾਨ ਪਾ ਸਕਦੇ ਹਨ। ਇਸ ਲਈ ਉਹਨਾਂ ਨੂੰ ਇਸ ਕੰਮ ਲਈ ਲਾਏ ਸਮੇਂ ਦੇ ਵਾਲੰਟੀਅਰ ਘੰਟਿਆਂ ਦੇ ਸਰਟੀਫਿਕੇਟ ਦਿੱਤੇ ਜਾਣਗੇ। ਪ੍ਰਬੰਧਕਾਂ ਵਲੋਂ ਵਾਲੰਟੀਅਰਾਂ ਨੂੰ ਖਾਸ ਤੌਰ ਤੇ ਬੇਨਤੀ ਹੈ ਕਿ ਉਹ ਇਸ ਫੂਡ ਡਰਾਇਵ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਲਈ ਬਲਿਹਾਰ ਸਿੰਘ ਨਵਾਂਸ਼ਹਿਰ (647- 297- 8600), ਮਨਜਿੰਦਰ ਸਿੰਘ ਥਿੰਦ (647-274-5738) , ਗਗਨਦੀਪ ਸਿੰਘ ਮਹਾਲੋਂ (416-558-3966), ਗੁਰਨਾਮ ਸਿੰਘ ਢਿੱਲੋਂ (647-287-2577) , ਗੁਰਜੀਤ ਸਿੰਘ (647-990-6489 ) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …