ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੀ ਸਾਊਥ ਏਸ਼ੀਅਨ ਇਮੀਗਰਾਂਟ ਕਮਿਊਨਿਟੀ ਨਾਲ ਸਬੰਧਤ ਭਾਵਨਾਤਮਕ ਅਤੇ ਪਰਿਵਾਰਕ ਮੁੱਦਿਆਂ ਨੂੰ ਉਠਾਉਣ ਵਿਚ ਅੱਗੇ ਪੰਜਾਬੀ ਆਰਟਸ ਐਸੋਸੀਏਸ਼ਨ ਨੇ ਇਕ ਨਵੀਂ ਸ਼ਾਰਟ ਮੂਵੀ ‘ਆਪਣੇ’ ਨੂੰ ਪੇਸ਼ ਕੀਤਾ ਹੈ। ਇਸ ਮੂਵੀ ਵਿਚ ਗੁਰਵਿੰਦਰਜੀਤ ਸਿੰਘ ਢਿੱਲੋਂ ਅਤੇ ਰੀਤ ਕੌਰ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਹ ਤਿੰਨ ਦਹਾਕਿਆਂ ਤੋਂ ਪੀਏਏ ਮੁਖੀ ਦੇ ਤੌਰ ‘ਤੇ ਥੀਏਟਰ ਦੇ ਮੰਚ ‘ਤੇ ਸਰਗਰਮ ਹਨ ਅਤੇ ਐਸੋਸੀਏਸ਼ਨ ਨੇ ਆਪਣੇ ਲਾਈਵ ਥੀਏਟਰ ਨਾਟਕਾਂ ਦੇ ਮਾਧਿਅਮ ਨਾਲ ਪਰਵਾਸੀ ਭਾਈਚਾਰੇ ਨਾਲ ਸਬੰਧਤ ਕਈ ਮੁੱਦਿਆਂ ਨੂੰ ਸਾਹਮਣੇ ਲਿਆਂਦਾ ਹੈ। ਪੀਏਏ ਦੇ ਕੁਝ ਨੌਜਵਾਨ ਕਲਾਕਾਰਾਂ ਨੇ ਹੀ ਇਸ ਸ਼ਾਰਟ ਮੂਵੀ ‘ਆਪਣੇ’ ਨੂੰ ਤਿਆਰ ਕੀਤਾ ਹੈ, ਜੋ ਕਿ ਸਾਡੇ ਸਾਊਥ ਏਸ਼ੀਅਨ ਕਮਿਊਨਿਟੀਜ਼ ਵਿਚ ਆਮ ਲਿਆ ਜਾਣ ਵਾਲਾ ਸ਼ਬਦ ਹੈ। ‘ਆਪਣੇ’ ਭਾਰਤ ਤੋਂ ਆਏ ਇਕ ਪਰਵਾਸੀ ਪਰਿਵਾਰ ਦੀ ਕਹਾਣੀ ਹੈ, ਜੋ ਕਿ ਬਰੈਂਪਟਨ, ਉਨਟਾਰੀਓ ਵਿਚ ਵਸਿਆ ਹੈ। ਮੂਵੀ ਦੀ ਮੁੱਖ ਕਿਰਦਾਰ ਸੈਂਡੀ ਨੂੰ ਕਾਫੀ ਭਾਵਨਾਤਮਕ ਤਣਾਅ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਹ ਨਸ਼ੇ ਦੀ ਆਦੀ ਬਣ ਜਾਂਦੀ ਹੈ। ਸੈਂਡੀ ਆਪਣੇ ਆਪ ਨੂੰ ਭਾਰਤੀ ਅਤੇ ਕੈਨੇਡੀਅਨ ਕਲਚਰਲ ਸ਼ੌਕ ਵਿਚ ਫਸਾ ਲੈਂਦੀ ਹੈ। ਹਾਲਾਤ ਇਸ ਕਦਰ ਮੁਸ਼ਕਲ ਹੋ ਜਾਂਦੇ ਹਨ ਕਿ ਉਹ ਆਪਣੇ ਪਿਤਾ ਕੋਲੋਂ ਪੁੱਛਦੀ ਹੈ ਕਿ ਆਖਰ ਅਸੀਂ ਕੌਣ ਹਾਂ। ਕੈਨੇਡੀਅਨ ਸੁਸਾਇਟੀ ਅਤੇ ਕੁਝ ਭਾਰਤੀ ਰੂੜ੍ਹੀਵਾਦੀ ਸੋਚ ਸਮਾਨਤਾ ਨੂੰ ਨਹੀਂ ਮੰਨਦੀ ਹੈ। ਫਿਲਮ ਨੂੰ ਪਰਮਿੰਦਰ ਠੇਠੀ ਅਤੇ ਸਿਮਰਤੀ ਠੇਠੀ ਨੇ ਡਾਇਰੈਕਟ ਕੀਤਾ ਹੈ। ਫਿਲਮ ਵਿਚ ਪੰਜਾਬੀ ਸੰਗੀਤ ਵਿਚ ਹਿੰਸਾ ਅਤੇ ਲਾਪਰਵਾਹੀ ਨਾਲ ਡਰਾਈਵਿੰਗ ਆਦਿ ਮੁੱਦਿਆਂ ਨੂੰ ਉਭਾਰਿਆ ਗਿਆ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …