13.5 C
Toronto
Friday, October 16, 2026
spot_img
Homeਕੈਨੇਡਾਪਾਕਿਸਤਾਨੀ ਮੂਲ ਦੇ ਕੈਨੇਡੀਅਨਾਂ ਵਲੋਂ ਹਸਪਤਾਲ ਨੂੰ ਦਾਨ ਦੇਣ ਲਈ ਕਰਵਾਇਆ ਸਮਾਗਮ

ਪਾਕਿਸਤਾਨੀ ਮੂਲ ਦੇ ਕੈਨੇਡੀਅਨਾਂ ਵਲੋਂ ਹਸਪਤਾਲ ਨੂੰ ਦਾਨ ਦੇਣ ਲਈ ਕਰਵਾਇਆ ਸਮਾਗਮ

ਪਾਕਿਸਤਾਨੀ ਮੂਲ ਦੇ ਕੈਨੇਡੀਅਨਾਂ ਵਲੋਂ ਹਸਪਤਾਲ ਨੂੰ ਦਾਨ ਦੇਣ ਲਈ ਕਰਵਾਇਆ ਸਮਾਗਮਬਰੈਂਪਟਨ/ਬਿਊਰੋ ਨਿਊਜ਼ : ਪਾਕਿਸਤਾਨੀ ਮੂਲ ਦੇ ਕੈਨੇਡੀਅਨਾਂ ਨੇ ਇੱਥੇ ਦਾਨ ਇਕੱਤਰ ਕਰਨ ਦੇ ਮਕਸਦ ਨਾਲ ਇੱਕ ਰੰਗਾਰੰਗ ਪ੍ਰੋਗਰਾਮ ਕਰਵਾਇਆ।
ਇਸ ਮੌਕੇ ਕੈਨੇਡਾ ਅਤੇ ਪਾਕਿਸਤਾਨ ਦੇ ਰਾਸ਼ਟਰੀ ਗੀਤ ਗਾਏ ਗਏ। ਸਮਾਗਮ ਨੂੰ ਮਰਖਮ ਦੇ ਮੇਅਰ ਫਰੈਂਕ ਸਕਾਰਪਿਟੀ, ਪਾਕਿਸਤਾਨ ਦੇ ਕੌਂਸਲ ਜਨਰਲ ਇਮਰਾਨ ਅਹਿਮਦ ਸਿਦੀਕੀ ਅਤੇ ਮੰਤਰੀ ਮੇਰੀ ਐੱਨਜੀ ਨੇ ਸੰਬੋਧਨ ਕੀਤਾ। ਇਸ ਦੌਰਾਨ ਅਲ-ਹੁਸੈਨ ਫਾਊਂਡੇਸ਼ਨ ਵੱਲੋਂ ਅਤਾ ਹੁਸੈਨ ਨੇ ਆਪਣੀ ਵਿਸ਼ੇਸ਼ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਸਮਾਗਮ ਵਿੱਚ ਲਗਪਗ 800 ਵਿਅਕਤੀਆਂ ਨੇ ਹਿੱਸਾ ਲਿਆ ਅਤੇ ਦਿਲ ਖੋਲ੍ਹ ਕੇ ਦਾਨ ਕੀਤਾ। ਇਸ ਦੌਰਾਨ ਮਰਖਾਮ ਸਟੂਫਵਿਲੀ ਹਸਪਤਾਲ ਲਈ 200,000 ਡਾਲਰ ਦਾ ਦਾਨ ਇਕੱਤਰ ਹੋਇਆ।

RELATED ARTICLES
POPULAR POSTS