22 ਵਿਅਕਤੀਆਂ ‘ਤੇ ਹੋਇਆ ਕੇਸ ਦਰਜ
ਚੰਡੀਗੜ੍ਹ/ਬਿਊਰੋ ਨਿਊਜ਼
ਗੁਰਦੁਆਰਾ ਛੋਟਾ ਘੱਲੂਘਾਰਾ ਦੀ ਕਮੇਟੀ ਦੇ ਮੁਖੀ ਮਾਸਟਰ ਜੌਹਰ ਸਿੰਘ ਨੂੰ ਪਿਛਲੇ ਦਿਨੀਂ ਅਕਾਲ ਤਖਤ ਸਾਹਿਬ ਵੱਲੋਂ ਪੰਥ ‘ਚੋਂ ਛੇਕਿਆ ਗਿਆ ਸੀ। ਇਸ ਮਾਮਲੇ ‘ਤੇ ਸਿਆਸਤ ਵੀ ਚੱਲ ਰਹੀ ਹੈ। ਸਰਬੱਤ ਖਾਲਸਾ ਵਲੋਂ ਥਾਪੇ ਜਥੇਦਾਰਾਂ ਨੇ ਵੀ ਜੌਹਰ ਸਿੰਘ ਨੂੰ ਤਨਖਾਹ ਲਗਾਈ ਸੀ, ਅਤੇ ਜੌਹਰ ਸਿੰਘ ਨੇ ਉਹ ਤਨਖਾਹ ਵੀ ਪੂਰੀ ਕਰ ਲਈ ਹੈ। ਉਸੇ ਮਾਸਟਰ ਜੌਹਰ ਸਿੰਘ ਦੀ ਕੁੱਟਮਾਰ ਦੀ ਇਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਕੁਝ ਮਰਦ ਤੇ ਔਰਤਾਂ ਜੌਹਰ ਸਿੰਘ ਨੂੰ ਪੌੜੀਆਂ ਤੋਂ ਘੜੀਸ ਕੇ ਲਿਆ ਰਹੇ ਹਨ ਤੇ ਬਾਅਦ ਵਿੱਚ ਉਸਦੀ ਕੁੱਟਮਾਰ ਕਰਦੇ ਹਨ ।ઠਮਾਸਟਰ ਜੌਹਰ ਸਿੰਘ ਦੀ ਕੁੱਟਮਾਰ ਕਰਨ ਵਾਲੇ 22 ਵਿਅਕਤੀਆਂ ‘ਤੇ ਕੇਸ ਦਰਜ ਕਰ ਲਿਆ ਹੈ। ਜੌਹਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ‘ਤੇ ਹਮਲਾ ਅਕਾਲੀ ਦਲ ਦੀ ਸ਼ਹਿ ‘ਤੇ ਕੀਤਾ ਗਿਆ ਸੀ।