1.1 C
Toronto
Saturday, April 11, 2026
spot_img
Homeਕੈਨੇਡਾਸ਼ੂਗਰਕੇਨ ਸੀਨੀਅਰਜ਼ ਕਲੱਬ ਵੱਲੋਂ ਸਤਪਾਲ ਜੌਹਲ ਦੀ ਹਮਾਇਤ ਦਾ ਐਲਾਨ

ਸ਼ੂਗਰਕੇਨ ਸੀਨੀਅਰਜ਼ ਕਲੱਬ ਵੱਲੋਂ ਸਤਪਾਲ ਜੌਹਲ ਦੀ ਹਮਾਇਤ ਦਾ ਐਲਾਨ

ਬਰੈਂਪਟਨ/ਡਾ. ਝੰਡ : ਬਰੈਂਪਟਨ ‘ਚ ਵਾਰਡ 9-10 ਤੋਂ ਸਕੂਲ ਟਰੱਸਟੀ ਉਮੀਦਵਾਰ ਸਤਪਾਲ ਸਿੰਘ ਜੌਹਲ ਦੀ ਕੰਪੇਨ ਨੂੰ ਸ਼ੂਗਰਕੇਨ ਸੀਨੀਅਰਜ਼ ਕਲੱਬ ਦੀ ਕਾਰਜਕਾਰਨੀ ਅਤੇ ਮੈਂਬਰਾਂ ਨੇ ਪੂਰਨ ਹਿਮਾਇਤ ਦੇਣ ਦਾ ਫੈਸਲਾ ਕੀਤਾ ਹੈ। ਕਲੱਬ ਦੇ ਪ੍ਰਧਾਨ ਹਰਬੰਸ ਸਿੰਘ ਪੁਰੇਵਾਲ ਨੇ ਆਖਿਆ ਹੈ ਕਿ ਸਤਪਾਲ ਸਿੰਘ ਜੌਹਲ ਨੂੰ ਸਕੂਲਾਂ ਦੇ ਸਿਸਟਮ ਅਤੇ ਕਮਿਊਨਟੀ ਦੀਆਂ ਮੁਸ਼ਕਿਲਾਂ ਬਾਰੇ ਡੂੰਘਾਈ ਤੱਕ ਸਮਝ ਹੈ ਜਿਸ ਕਰਕੇ ਸ਼ੂਗਰਕੇਨ ਕਲੱਬ ਉਨ੍ਹਾਂ ਦੇ ਨਾਲ਼ ਹੈ। ਕਲੱਬ ਦੇ ਸਕੱਤਰ ਕਰਨੈਲ ਸਿੰਘ ਸੰਧੂ ਨੇ ਕਿਹਾ ਕਿ ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਵਿਚਕਾਰ ਕੜੀ ਵਜੋਂ ਕੰਮ ਕਰਨ ਲਈ ਸਤਪਾਲ ਸਿੰਘ ਜੌਹਲ ਸਮਰੱਥ ਸ਼ਖਸੀਅਤ ਹੈ। ਪ੍ਰਧਾਨ ਪੁਰੇਵਾਲ ਨੇ ਕਿਹਾ ਕਿ 13 ਅਕਤੂਬਰ ਨੂੰ ਹੋਣ ਵਾਲ਼ੀ ਐਂਡਵਾਂਸ ਵੋਟਿੰਗ ਵਿੱਚ ਲੋਕਾਂ ਨੂੰ ਪਰਿਵਾਰਾਂ ਸਮੇਤ ਵੋਟਾਂ ਪਾਉਣ ਅਤੇ ਸਤਪਾਲ ਸਿੰਘ ਜੌਹਲ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਸੰਧੂ ਨੇ ਦੱਸਿਆ ਕਿ ਸ਼ੂਗਰਕੇਨ ਸੀਨੀਅਰਜ਼ ਕੱਲਬ ਵਲੋਂ ਸਾਰੇ ਸਾਲ ਦੌਰਾਨ ਕਮਿਊਨਿਟੀ ਐਜੂਕੇਸ਼ਨ ਵਾਸਤੇ ਕਈ ਸਮਾਗਮ ਕਰਵਾਏ ਜਾਂਦੇ ਹਨ ਜਿਨ੍ਹਾਂ ਦਾ ਮੁੱਖ ਮਕਸਦ ਵੱਖ-ਵੱਖ ਭਾਈਚਾਰਿਆਂ ਵਿੱਚ ਮਿਲਵਰਤਣ ਵਧਾਉਣਾ ਹੁੰਦਾ ਹੈ। ਇਸ ਮੌਕੇ ‘ਤੇ ਕਲੱਬ ਦੇ ਚੇਅਰਮੈਨ ਚਰਨਜੀਤ ਸਿੰਘ ਗਿੱਲ, ਖਜਾਨਚੀ ਜੀਤ ਸਿੰਘ ਕੁਲਾਰ ਅਤੇ ਡਾਇਰੈਕਟਰ ਸ਼ਿੰਦਰ ਸਿੰਘ ਭੁੱਲਰ ਵੀ ਹਾਜ਼ਿਰ ਸਨ।

RELATED ARTICLES
POPULAR POSTS