0.2 C
Toronto
Wednesday, December 3, 2025
spot_img
Homeਕੈਨੇਡਾਰਾਇਲ ਲਿੰਕਸ ਸਰਕਲ ਦੇ ਪਰਿਵਾਰਾਂ ਵੱਲੋਂ ਸਾਲਾਨਾ ਪ੍ਰੀਤ ਮਿਲਣੀ

ਰਾਇਲ ਲਿੰਕਸ ਸਰਕਲ ਦੇ ਪਰਿਵਾਰਾਂ ਵੱਲੋਂ ਸਾਲਾਨਾ ਪ੍ਰੀਤ ਮਿਲਣੀ

ਬਰੈਂਪਟਨ : ‘ਰਾਇਲ ਲਿੰਕਸ ਸਰਕਲ ਬਰੈਂਪਟਨ’ ਦੇ ਪਰਿਵਾਰਾਂ ਵੱਲੋਂ ਹਰ ਸਾਲ ਵਾਂਗ ਇਸ ਵਾਰ 6 ਸਤੰਬਰ ਦਿਨ ਐਤਵਾਰ ਸਰਕਲ ਦੇ ਸਾਰੇ ਪਰਿਵਾਰ ਇਕੱਠੇ ਹੋਏ ਅਤੇ ਆਪਸੀ ਮੋਹ ਮੁਹੱਬਤ ਦੀਆਂ ਸਾਝਾਂ ਗੂੜ੍ਹੀਆਂ ਕੀਤੀਆਂ। ਇਸ ਪ੍ਰੀਤ ਮਿਲਣੀ ਦੇ ਮਾਨਯੋਗ ਆਗੂ ਸਨ: ਮਨੁੱਖ ਮਾਰੂ ਨਸ਼ਿਆਂ ਖਿਲਾਫ ਸੰਸਥਾ ਦੇ ਬਾਨੀ ਧਰਮਪਾਲ ਸਿੰਘ ਸੰਧੂ, ਪ੍ਰਫੈਸਰ ਬਲਵਿੰਦਰ ਸਿੰਘ ਵਿਰਕ ਅਤੇ ਹਰਿੰਦਰ ਸਿੰਘ; ਇਨ੍ਹਾਂ ਦੀ ਮਿਹਨਤ ਤੇ ਪ੍ਰੇਰਨਾ ਦੁਆਰਾ ਸਾਰੇ ਪਰਿਵਾਰ ਇਸ ਸਟਰੀਟ ਵਿਚ ਹਰ ਸਾਲ ਜੁੜਦੇ ਹਨ। ਇਸ ਵਾਰ ਇਨ੍ਹਾਂ ਨੇ ਬਾਰ ਬੀ ਕਿਊ ਦਾ ਬਹੁਤ ਸੁਚੱਜਾ ਪ੍ਰਬੰਧ ਕੀਤਾ। ਗਰਮਾ ਗਰਮ ਚਿਕਨ, ਬਰਗਰ, ਪਕੌੜੇ, ਜਲੇਬੀਆਂ ਅਤੇ ਹੋਰ ਕਈ ਪ੍ਰਕਾਰ ਦੇ ਖਾਦ ਪਦਾਰਥ, ਜੂਸ ਤੇ ਚਾਹ ਦਾ ਖੁੱਲ੍ਹਾ ਲੰਗਰ ਵਰਤਾਇਆ। ਬੀਬੀ ਕਿਰਨਦੀਪ ਦੇ ਸਤਿਕਾਰਯੋਗ ਪਰਿਵਾਰ ਨੇ ਵੱਡਾ ਖਰਚ ਕਰ ਕੇ ਬੱਚਿਆਂ ਦੇ ਮਨੋਰੰਜਨ ਲਈ ਇੱਕ ਵਿਸ਼ਾਲ ਜੰਪਰ ਅਤੇ ਝੂਲਾ ਲੁਆ ਕੇ ਰੌਣਕ ਵਿਚ ਵਾਧਾ ਕੀਤਾ।
ਦੂਜੇ ਪਾਸੇ ਪ੍ਰਸਿੱਧ ਸਾਹਿਤਕਾਰ ਪੂਰਨ ਸਿੰਘ ਪਾਂਧੀ ਦੇ ਉੱਦਮ ਦੁਆਰਾ ਸਟੇਜ ਸਜਾਈ ਗਈ: ਜਿਸ ਵਿਚ ਇਸ ਪਰਿਵਾਰਕ ਮਿਲਣੀ ਬਾਰੇ ਤੇ ਪੰਜਾਬੀ ਸਭਿਆਚਾਰ ਦੀ ਮਹਾਨਤਾ, ਮਿਲਣੀ ਦੀ ਰੀਤ ਤੇ ਗੀਤ ਸੰਗੀਤ ਬਾਰੇ ਵਿਚਾਰ ਪਰਗਟ ਕੀਤੇ। ਪਾਂਧੀ ਦੇ ਪਰਮ ਸਨੇਹੀ ਇਸ ਯੁਗ ਦੇ ਲੋਕ ਨਾਇਕ ਸੁਰਜੀਤ ਪਾਤਰ ਦੇ ਭਾਈ ਪ੍ਰੋਫੈਸਰ ਉਪਕਾਰ ਸਿੰਘ ਨੇ ਆਪਣੀ ਮਧੁਰ ਤੇ ਮਨਮੋਹਕ ਅਵਾਜ਼ ਦੁਆਰਾ ਗੀਤ, ਗਜ਼ਲ ਤੇ ਪੱਟੇ ਸੁਣਾ ਕੇ ਸਰਬੱਤ ਮਾਈ ਭਾਈ ਨੂੰ ਝੂੰਮਣ ਲਾ ਦਿੱਤਾ। ਪ੍ਰਸਿੱਧ ਲੇਖਕ, ਕਵੀ ਤੇ ਪੱਤਰਕਾਰ ਹਰਚੰਦ ਬਾਸੀ ਨੇ ਕਵਿਤਾਵਾਂ ਦੁਆਰਾ ਰੰਗ ਬੰਨ੍ਹਿਆਂ, ਇੰਟਰਨੈਸ਼ਨਲ ਸਿੰਘ ਸਭਾ ਦੇ ਪ੍ਰਧਾਨ ਗੁਰਚਰਨ ਸਿੰਘ ਬਰਾੜ ਜਿਉਣਵਾਲਾ ਨੇ ਸਿੱਖੀ ਨੂੰ ਢਾਹ ਲਾ ਰਹੇ ਸੰਤ ਬਾਬਿਆਂ ਦੇ ਪੋਲ ਖੋਲ੍ਹੇ ਅਤੇ ਅੰਧਵਿਸਵਾਸ਼ੀ ਕੁਰੀਤੀਆਂ ਤੋਂ ਬਚਣ ਦੀ ਪ੍ਰੇਰਨਾ ਕੀਤੀ। ਬਰੈਂਪਟਨ ਦੇ ਵਾਰਡ 9, 10 ਸਕੂਲ ਟਰਸਟੀ ਉਮੀਦਵਾਰ ਸਤਪਾਲ ਸਿੰਘ ਜੌਹਲ ਨੇ ਸਰਕਲ ਦੇ ਪਰਿਵਾਰਾਂ ਨੂੰ ਇਸ ਮਿਲਣੀ ਦੀ ਵਧਾਈ ਦਿੱਤੀ ਅਤੇ ਸਕੂਲ ਟਰਸਟੀ ਲਈ ਵੋਟ ਦੀ ਯੋਗ ਵਰਤੋਂ ਬਾਰੇ ਸੰਦੇਸ਼ ਦਿੱਤਾ। ਸਰਕਲ ਦੀਆਂ ਦੀਆਂ ਬੀਬੀਆਂ ਨੇ ਗਿੱਧਾ ਪਾ ਕੇ ਰੰਗ ਬੰਨ੍ਹਿਆਂ।

RELATED ARTICLES
POPULAR POSTS