8.9 C
Toronto
Monday, November 3, 2025
spot_img
Homeਕੈਨੇਡਾਪਰਮ ਸਰਾਂ ਦਾ ਕਾਵਿ ਸੰਗ੍ਰਹਿ 'ਤੂੰ ਕੀ ਜਾਣੇ' ਕੀਤਾ ਗਿਆ ਲੋਕ ਅਰਪਣ

ਪਰਮ ਸਰਾਂ ਦਾ ਕਾਵਿ ਸੰਗ੍ਰਹਿ ‘ਤੂੰ ਕੀ ਜਾਣੇ’ ਕੀਤਾ ਗਿਆ ਲੋਕ ਅਰਪਣ

logo-2-1-300x105-3-300x105ਬਰੈਂਪਟਨ/ਬਿਊਰੋ ਨਿਊਜ਼
‘ਤੂੰ ਕੀ ਜਾਣੇ’ ਨਵੰਬਰ 5 ਨੂੂੰ ‘ਗਰੀਨਬਰਾਇਰ ਰੀਕਰਿਏਸ਼ਨ ਸੈੰਟਰ’ ਵਿੱਚ ਲੋਕ ਅਰਪਣ ਕੀਤਾ ਗਿਆ ਜਿਸ ਵਿੱਚ ਬਹੁਤ ਸਾਰੀਆਂ ਸਾਹਿਤਕ ਹਸਤੀਆਂ ਨੇ ਸ਼ਮੂਲੀਅਤ ਕੀਤੀ । ਪ੍ਰੋਗਰਾਮ ਦੀ ਸ਼ੁਰੂਆਤ ਪਰਮ ਸਰਾਂ ਦੇ ਹਸਬੈਂਡ ਤਰਸੇਮ ਸਿੰਘ ਨੇ ਸਭ ਨੂੰ ਜੀ ਆਇਆਂ ਆਖ ਕੇ ਕੀਤੀ । ਸਟੇਜ ਦੀ ਜਿੰਮੇਵਾਰੀ ਪਰਮਜੀਤ ਸਿੰਘ ਢਿੱਲੋਂ ਨੇ ਬਹੁਤ ਹੀ ਸੁੱਚਜੇ ਢੰਗ ਨਾਲ ਨਿਭਾਈ।
ਸੁਰਜੀਤ ਕੌਰ, ਪ੍ਰੋ: ਜਗੀਰ ਸਿੰਘ ਕਾਹਲੋਂ, ਪਰਮਜੀਤ ਦਿਓਲ ਨੇ ਪੇਪਰ ਪੜਿਆ । ਕੁਲਜੀਤ ਮਾਨ, ਮਲੂਕ ਸਿੰਘ ਕਾਹਲੋਂ, ਪਿਆਰਾ ਸਿੰਘ ਕੁੱਦੋ, ਨਾਹਰ ਸਿੰਘ ਔਜਲਾ, ਹਰਜਿੰਦਰ ਸਿੰਘ ਭਸੀਨ, ਜਤਿੰਦਰ ਰੰਧਾਵਾ, ਸੈੰਡੀ ਗਿੱਲ, ਵਿੰਨੀ ਹੁੰਦਲ, ਸ਼ਿੰਦ ਸ਼ਿੰਦਰ ਅਤੇ ਕਮਲਜੀਤ ਨੱਤ ਨੇ ਪਰਮ ਸਰਾਂ ਦੀਆਂ ਰਚਨਾਵਾਂ ਬਾਰੇ ਆਪਣੇ ਵਿਚਾਰ ਰੱਖੇ ਅਤੇ ਮੁਬਾਰਕਬਾਦ ਦਿੱਤੀ । ਰਸ਼ਪਾਲ ਕੌਰ ਅਤੇ ਪਿਆਰਾ ਸਿੰਘ ਕੁੱਦੋ ਨੇ ਪਰਮ ਸਰਾਂ ਨੂੰ ‘ਕਵਿਤਾ ਵਰਗੀ ਕੁੜੀ’ ਕਹਿ ਕੇ ਅਸ਼ੀਰਵਾਦ ਦਿੱਤਾ। ਇਸ ਤੋਂ ਇਲਾਵਾ ਬਲਰਾਜ ਧਾਲੀਵਾਲ, ਰਿੰਟੂ ਭਾਟੀਆ, ਮਨਪ੍ਰੀਤ ਸਿੱਧੂ ਨੇ ਪਰਮ ਸਰਾੰ ਦੀਆਂ ਰਚਨਾਵਾਂ ਪੇਸ਼ ਕੀਤੀਆਂ । ਇੰਡੀਆ ਤੋਂ ਆਏ ਹੋਏ ਸ਼ਿੰਦਰ ਕੌਰ ਅਤੇ ਕੈਲਾਸ਼ ਠਾਕੁਰ ਨੇ ਵੀ ਪਰਮ ਸਰਾਂ ਨੂੰ ਮੁਬਾਰਕਬਾਦ ਦਿੱਤੀ । ਪਰਮ ਸਰਾਂ ਦੇ ਬੇਟੇ ਗੈਰੀ ਦੀ ਸਪੀਚ ਵਿੱਚ ਆਪਣੀ ਮਾਂ ਪ੍ਰਤੀ ਸਨੇਹ ਅਤੇ ਮਿਠਾਸ ਨੇ ਸਭ ਨੂੰ ਭਾਵੁਕ ਕਰ ਦਿੱਤਾ। ਸੈਂਡੀ ਗਿੱਲ ਦੀ ਛੋਟੀ ਜਿਹੀ ਬੇਟੀ ‘ਕਾਯਾ’ ਨੇ ਆਪਣੀ ਕਵਿਤਾ ਪੇਸ਼ ਕਰਕੇ ਸਭ ਦਾ ਦਿਲ ਜਿੱਤ ਲਿਆ। ਪਰਮ ਸਰਾੰ ਨੇ ‘ਤੂੰ ਕੀ ਜਾਣੇ’ ਵਿੱਚੋਂ ਆਪਣੀਆਂ ਕੁਝ ਨਜ਼ਮਾਂ ਪੇਸ਼ ਕੀਤੀਆਂ । ਰਿੰਟੂ ਭਾਟੀਆ ਅਤੇ ਪਰਮਜੀਤ ਢਿੱਲੋਂ ਨੇ ਪਰਮ ਸਰਾਂ ਦੀ ਨਜ਼ਮ ਨੂੰ ਗਾ ਕੇ ਪੇਸ਼ ਕੀਤਾ ਅਤੇ ਬਹੁਤ ਸੋਹਣਾ ਰੰਗ ਬੰਨਿਆ। ਤਰਸੇਮ ਸਿੰਘ ਅਤੇ ਗੈਰੀ ਦੀਆਂ ਬਣਾਈਆਂ ਪੇੰਟਿੰਗਜ਼ ਵੀ ਆਕਰਸ਼ਨ ਦਾ ਹਿੱਸਾ ਬਣੀਆਂ । ਪਰਮ ਸਰਾਂ ਦੇ ਬੇਟੇ ਗੈਰੀ ਨੇ ਕਿਤਾਬ ਦੀ ਘੁੰਢ ਚੁਕਾਈ ਦੀ ਰਸਮ ਅਦਾ ਕੀਤੀ ।

RELATED ARTICLES
POPULAR POSTS