Breaking News
Home / ਕੈਨੇਡਾ / ਬ੍ਰਿਟਿਸ਼ ਕੋਲੰਬੀਆ ਵਿੱਚ ਪੁਰਾਣੇ ਰੈਜ਼ੀਡੈਂਸ਼ੀਅਲ ਸਕੂਲ ਤੋਂ ਮਿਲੀਆਂ 215 ਬੱਚਿਆਂ ਦੀਆਂ ਅਸਥੀਆਂ

ਬ੍ਰਿਟਿਸ਼ ਕੋਲੰਬੀਆ ਵਿੱਚ ਪੁਰਾਣੇ ਰੈਜ਼ੀਡੈਂਸ਼ੀਅਲ ਸਕੂਲ ਤੋਂ ਮਿਲੀਆਂ 215 ਬੱਚਿਆਂ ਦੀਆਂ ਅਸਥੀਆਂ

ਕੈਮਾਲੂਪਸ : ਬ੍ਰਿਟਿਸ਼ ਕੋਲੰਬੀਆ ਦੇ ਇੱਕ ਸਾਬਕਾ ਰੈਜ਼ੀਡੈਂਸ਼ੀਅਲ ਸਕੂਲ ਦੀ ਸਾਈਟ ਉੱਤੇ 215 ਬੱਚਿਆਂ ਦੀਆਂ ਅਸਥੀਆਂ ਮਿਲੀਆਂ ਹਨ। ਕੇਮਾਲੂਪਸ ਤੇ ਸੈਕਵੈਪਮੈਕ ਫਰਸਟ ਨੇਸ਼ਨ ਦੇ ਚੀਫ ਰੋਜੇਨ ਕੈਸੀਮੀਰ ਨੇ ਆਖਿਆ ਕਿ ਇਨ੍ਹਾਂ ਅਸਥੀਆਂ ਦਾ ਪਿਛਲੇ ਵੀਕੈਂਡ ਜ਼ਮੀਨ ਨੂੰ ਭੇਦਣ ਵਾਲੇ ਰਡਾਰ ਸਪੈਸ਼ਲਿਸਟ ਰਾਹੀਂ ਪਤਾ ਲਾਇਆ ਗਿਆ। ਕੈਸੀਮੀਰ ਨੇ ਆਖਿਆ ਕਿ ਇਸ ਤਰ੍ਹਾਂ ਦੇ ਨੁਕਸਾਨ ਬਾਰੇ ਕਦੇ ਸੋਚਿਆ ਵੀ ਨਹੀਂ ਜਾ ਸਕਦਾ। ਇਸ ਬਾਰੇ ਚਰਚਾ ਤਾਂ ਬਹੁਤ ਹੋਈ ਪਰ ਕੈਮਾਲੂਪਸ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਦੇ ਇਸ ਪੱਖ ਦੇ ਦਸਤਾਵੇਜ਼ ਕਦੇ ਤਿਆਰ ਨਹੀਂ ਕੀਤੇ ਗਏ। ਕੈਸੀਮੀਰ ਨੇ ਆਖਿਆ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਇਨ੍ਹਾਂ ਮੌਤਾਂ ਦਾ ਕੋਈ ਰਿਕਾਰਡ ਨਹੀਂ ਰੱਖਿਆ ਗਿਆ ਹੋਵੇਗਾ। ਉਨ੍ਹਾਂ ਦੱਸਿਆ ਕਿ ਲੋਕਲ ਮਿਊਜ਼ੀਅਮ ਦਾ ਅਧਿਕਾਰੀ ਰੌਇਲ ਬ੍ਰਿਟਿਸ਼ ਕੋਲੰਬੀਆ ਮਿਊਜ਼ੀਅਮ ਨਾਲ ਰਲ ਕੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਜੇ ਕਿਤੇ ਇਨ੍ਹਾਂ ਮੌਤਾਂ ਦਾ ਕੋਈ ਰਿਕਾਰਡ ਮਿਲ ਸਕੇ। ਇਨ੍ਹਾਂ ਵਿੱਚੋਂ ਕਈ ਬੱਚਿਆਂ ਦੀ ਉਮਰ ਤਿੰਨ ਸਾਲ ਸੀ। ਇਹ ਸਕੂਲ ਕਦੇ ਕੈਨੇਡਾ ਦੇ ਰੈਜ਼ੀਡੈਂਸ਼ੀਅਲ ਸਕੂਲ ਸਿਸਟਮ ਵਿੱਚ ਸਭ ਤੋਂ ਵੱਡਾ ਸੀ।
ਕੈਸੀਮੀਰ ਨੇ ਆਖਿਆ ਕਿ ਸਕੂਲ ਦੇ ਸਾਈਜ਼ ਦੇ ਹਿਸਾਬ ਨਾਲ 500 ਵਿਦਿਆਰਥੀ ਇੱਥੇ ਰਜਿਸਟਰਡ ਸਨ। ਉਨ੍ਹਾਂ ਆਖਿਆ ਕਿ ਅਸੀਂ ਸਮਝ ਸਕਦੇ ਹਾਂ ਕਿ ਇਸ ਨਾਲ ਬ੍ਰਿਟਿਸ਼ ਕੋਲੰਬੀਆ ਤੇ ਹੋਰਨਾਂ ਥਾਵਾਂ ਉੱਤੇ ਫਰਸਟ ਨੇਸ਼ਨਜ਼ ਕਮਿਊਨਿਟੀਜ਼ ਉੱਤੇ ਕੀ ਅਸਰ ਪਵੇਗਾ।

Check Also

ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ

ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …