ਡਿਜੀਟਲ ਸੰਸਾਰ ਵਿਚ ਸਾਈਬਰ ਸਕਿਊਰਿਟੀ ਦੀ ਮਹੱਤਤਾ ਨੂੰ ਸਾਡੀ ਸਰਕਾਰ ਭਲੀ-ਪ੍ਰਕਾਰ ਸਮਝਦੀ ਹੈ : ਸਹੋਤਾ
ਬਰੈਂਪਟਨ : ਬਰੈਂਪਟਨ ਨੌਰਥ ਦੀ ਪਾਰਲੀਮੈਂਟ ਮੈਂਬਰ ਰੂਬੀ ਸਹੋਤਾ ਲੰਘੇ ਹਫ਼ਤੇ ਟੋਰਾਂਟੋ ਡਾਊਨ ਟਾਊਨ ਸਥਿਤ ਰਾਇਰਸਨ ਯੂਨੀਵਰਸਿਟੀ ਗਏ ਜਿੱਥੇ ਉਨ੍ਹਾਂ ਨੇ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਲਾਕੈਮੀ ਨਾਲ ਇਸ ਯੂਨੀਵਰਸਿਟੀ ਦੇ ਬਰੈਂਪਟਨ ਵਿਚ ਭਵਿੱਖਮਈ ਪ੍ਰੋਗਰਾਮਾਂ ਅਤੇ ਇਸ ਦੇ ਸਾਈਬਰ ਸਕਿਓਰ ਕੈਟਾਲਿਸਟ ਉਪਰਾਲੇ ਬਾਰੇ ਵਿਸਥਾਰ-ਪੂਰਵਕ ਗੱਲਬਾਤ ਕੀਤੀ।
ਇਸ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਰੂਬੀ ਸਹੋਤਾ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਤੇਜ਼-ਰਫ਼ਤਾਰ ਡਿਜੀਟਲ ਸੰਸਾਰ ਵਿਚ ਸਾਈਬਰ ਸਕਿਊਰਿਟੀ ਦੀ ਮਹੱਤਤਾ ਨੂੰ ਭਲੀ-ਪ੍ਰਕਾਰ ਸਮਝਦੀ ਹੈ। ਨੈਸ਼ਨਲ ਸਕਿਊਰਿਟੀ ਐਂਡ ਐਮਰਜੈਂਸੀ ਪ੍ਰੀਪੇਅਰਡਨੈੱਸ ਮੰਤਰੀ ਮਾਣਯੋਗ ਰੈਲਫ਼ ਗੁਡੇਲ ਨੇ ਇਸ ਸਬੰਧੀ ਕਿਹਾ ਹੈ, ”ਸਾਡੇ ਸਮਾਜ ਅਤੇ ਦੇਸ਼ ਦੇ ਅਰਥਚਾਰੇ ਨੂੰ ਆਮ ਵਾਂਗ ਚਲਾਉਣ ਲਈ ਕਮੱਰਸ਼ਲ ਚੇਨ ਸਪਲਾਈ ਤੋਂ ਲੈ ਕੇ ਕਰਿਟੀਕਲ ਇਨਫ਼ਰਾਸਟਰੱਕਚਰ ਤੱਕ ਸਾਈਬਲ ਵਰਲਡ ਵਿਚ ਖ਼ਤਰਿਆਂ ਦੀਆਂ ਸੰਭਾਵਨਾਵਾਂ ਬੜੀ ਤੇਜ਼ੀ ਨਾਲ ਵਧੀਆਂ ਹਨ ਅਤੇ ਇਹ ਅੱਗੋਂ ਹੋਰ ਵੀ ਵਧੇਰੇ ਸੰਗੀਨ ਹੋ ਰਹੀਆਂ ਹਨ।” ਇਸੇ ਲਈ ਸਾਡੀ ਸਰਕਾਰ ਨੇ ਪਿਛਲੇ ਪੰਜ ਸਾਲਾਂ ਵਿਚ ਨਵੀਂ ਨੈਸ਼ਨਲ ਸਕਿਊਰਿਟੀ ਸਟਰੈਟਿਜੀ ਅਧੀਨ 500 ਮਿਲੀਅਨ ਡਾਲਰ ਦਾ ਪੂੰਜੀ ਨਿਵੇਸ਼ ਕੀਤਾ ਹੈ। ਐੱਮ.ਪੀ. ਰੂਬੀ ਸਹੋਤਾ ਨੇ ਰਾਇਰਸਨ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਲਾਕੈਮੀ ਨਾਲ ਯੂਨੀਵਰਸਿਟੀ ਦੇ DMZ ਦਾ ਦੌਰਾ ਕੀਤਾ ਅਤੇ ਉਨ੍ਹਾਂ ਕੋਲੋਂ ਇਸ ਦੇ ‘ਸਾਈਬਰ ਸਕਿਓਰ ਇਨੀਸ਼ੀਏਟਿਵ’ ਬਾਰੇ ਤਾਜ਼ਾ ਜਾਣਕਾਰੀ ਹਾਸਲ ਕੀਤੀ। ਇਹ ਰਾਇਰਸਨ ਯੂਨੀਵਰਸਿਟੀ ਦੀ ਨਾਨ-ਪ੍ਰਾਫ਼ਿਟ ਕਾਰਪੋਰੇਸ਼ਨ ਹੈ ਜਿਸ ਦੇ ‘ਕੀ-ਐਲੀਮੈਂਟਸ’ ਬਰੈਂਪਟਨ ਵਿਚ ਸਥਿਤ ਹਨ। ਇਸ ਨੂੰ ਪਬਲਿਕ ਤੇ ਪ੍ਰਾਈਵੇਟ ਦੋਹਾਂ ਸੈੱਕਟਰਾਂ ਦਾ ਸਮੱਰਥਨ ਹਾਸਲ ਹੈ ਅਤੇ ਇਹ ਕੈਨੇਡਾ ਦੀ ਸਾਈਬਰਸਕਿਉਰਿਟੀ ਖੋਜ ਲਈ ਈਕੋਸਿਸਟਮ ਵਿਕਸਿਤ ਕਰਨ ਲਈ ਵਚਨਬੱਧ ਹੈ। ਰੂਬੀ ਸਹੋਤਾ ਨੇ ਕਿਹਾ ਕਿ ਬਰੈਂਪਟਨ ਦੇ ਮੇਰੇ ਸਾਥੀ ਪਾਰਲੀਮੈਂਟ ਮੈਂਬਰ ਤੇ ਮੈਂ ਮਿਲ ਕੇ ਰਾਇਰਸਨ ਯੂਨੀਵਰਸਿਟੀ ਦੇ ਸਾਈਬਰਸਕਿਓਰ ਕੈਟਾਲਿਸਟ ਉਪਰਾਲੇ ਅਤੇ ਇਸ ਨਾਲ ਬਰੈਂਪਟਨ ਨੂੰ ਹੋਣ ਵਾਲੇ ਫ਼ਾਇਦੇ ਲਈ ਲਗਾਤਾਰ ਅਣਥੱਕ ਕੋਸ਼ਿਸ਼ਾਂ ਕਰ ਰਹੇ ਹਾਂ। ਬਰੈਂਪਟਨ ਨੂੰ ਸ਼ਹਿਰੀ ਵਿਕਾਸ ਖ਼ੇਤਰ ਦਾ ਦਰਜਾ ਮਿਲ ਚੁੱਕਾ ਹੈ ਅਤੇ ਇਹ ਕੈਨੇਡਾ ਦਾ ਤੇਜ਼ੀ ਨਾਲ ਵਿਕਾਸ ਕਰ ਰਿਹਾ ਦੂਸਰਾ ਸ਼ਹਿਰ ਹੈ ਜਿੱਥੇ ਪੜ੍ਹੀ-ਲਿਖੀ ਅਤੇ ਉੱਤਮ ਦਰਜੇ ਦੀ ਸਕਿੱਲਡ ਆਬਾਦੀ ਹੈ। ਇਹ ਸ਼ਹਿਰ ਕਿਚਨਰ-ਵਾਟਰਲੂ ਨੂੰ ਟੋਰਾਂਟੋ ਨਾਲ ਜੋੜਨ ਵਾਲੀ ਭਵਿੱਖ-ਮਈ ਖੋਜ ਸੰਭਾਵਨਾਵਾਂ ਵਾਲੀ ਕਾਰੀਡੋਰ ਉੱਪਰ ਸਥਿਤ ਹੈ ਅਤੇ ਕੈਨੇਡਾ ਦੇ ਸੱਭ ਤੋਂ ਵੱਡੇ ਹਵਾਈ-ਅੱਡੇ ਦੇ ਬਿਲਕੁਲ ਗੁਆਂਢ ਵਿਚ ਸਥਿਤ ਹੈ। ਇਹ ਸਾਰੇਵਧੀਆ ਪੁਆਇੰਟ ਮਿਲ ਕੇ ਬਰੈਂਪਟਨ ਨੂੰ ਰਾਇਰਸਨ ਯੂਨੀਵਰਸਿਟੀ ਦੇ ਸਾਈਬਰਸਕਿਓਰ ਕੈਟਾਲਿਸਟ ਲਈ ਸੱਭ ਤੋਂ ਉੱਤਮ ਤੇ ਉਪਯੋਗੀ ਜਗ੍ਹਾ ਬਣਾਉਂਦੇ ਹਨ। ਇਸ ਹੋਰ ਜਾਣਕਾਰੀ ਲਈ [email protected] ‘ਤੇ ਜਾਓ।
Home / ਕੈਨੇਡਾ / ਬਰੈਂਪਟਨ ਦੇ ਭਵਿੱਖਮਈ ਵਿਕਾਸ ਲਈ ਰੂਬੀ ਸਹੋਤਾ ਦੀ ਰਾਇਰਸਨ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਨਾਲ ਮੁਲਾਕਾਤ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …