Breaking News
Home / ਕੈਨੇਡਾ / ਫੈੱਡਰਲ ਸਰਕਾਰ ਨੇ ਨਹੀਂ ਛੱਡਿਆ ਕੈਨੇਡੀਅਨਾਂ ਦਾ ਸਾਥ : ਸੋਨੀਆ ਸਿੱਧੂ

ਫੈੱਡਰਲ ਸਰਕਾਰ ਨੇ ਨਹੀਂ ਛੱਡਿਆ ਕੈਨੇਡੀਅਨਾਂ ਦਾ ਸਾਥ : ਸੋਨੀਆ ਸਿੱਧੂ

ਦੇਸ਼ ਭਰ ‘ਚ ਕੋਵਿਡ-19 ਦੌਰਾਨ ਹੋਏ ਖਰਚੇ ਵਿਚੋਂ 87 ਫੀਸਦੀ ਯੋਗਦਾਨ ਪਾਇਆ
ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੀ ਫੈੱਡਰਲ ਸਰਕਾਰ ਵੱਲੋਂ ਕੋਵਿਡ-19 ਦੀ ਸ਼ੁਰੂਆਤ ਤੋਂ ਹੀ ਕੈਨੇਡੀਅਨਜ਼ ਦੀ ਸਿਹਤ ਅਤੇ ਸੁਰੱਖਿਆ ਲਈ ਮਹੱਤਵਪੂਰਨ ਅਤੇ ਲੋੜੀਂਦੇ ਕਦਮ ਚੁੱਕੇ ਜਾਂਦੇ ਰਹੇ ਹਨ। ਸਰਕਾਰੀ ਅੰਕੜਿਆਂ ਮੁਤਾਬਕ, ਕੋਵਿਡ-19 ਦੌਰਾਨ ਹੋਏ ਕੁੱਲ ਖਰਚਿਆਂ ਦਾ 87 ਫੀਸਦੀ ਹਿੱਸਾ ਫੈੱਡਰਲ ਸਰਕਾਰ ਵੱਲੋਂ ਖਰਚ ਕੀਤਾ ਗਿਆ ਜਦਕਿ ਓਨਟਾਰੀਓ ਵਿਚ ਹੋਏ ਕੁੱਲ ਖਰਚੇ ‘ਚ ਫੈਡਰਲ ਸਰਕਾਰ ਨੇ 97 ਫੀਸਦੀ ਯੋਗਦਾਨ ਪਾਇਆ ਹੈ। ਬੱਚਿਆਂ, ਮਾਪਿਆਂ, ਅਤੇ ਸੀਨੀਅਰਜ਼ ਤੋਂ ਲੈ ਕੇ ਕਾਰੋਬਾਰਾਂ, ਐੱਨ.ਜੀ.ਓਜ਼, ਕਾਮਿਆਂ ਅਤੇ ਸੰਸਥਾਵਾਂ ਦੀ ਸਹਾਇਤਾ ਲਈ ਕੈਨੇਡਾ ਫੈੱਡਰਲ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਤੁਰੰਤ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਰਹੀ ਹੈ। ਇਸ ਸਬੰਧੀ ਗੱਲ ਕਰਦਿਆਂ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਫੈੱਡਰਲ ਲਿਬਰਲ ਸਰਕਾਰ ਵੱਲੋਂ ਸਾਲ ਭਰ ਦੌਰਾਨ ਸਥਾਨਕ ਅਤੇ ਕੌਮੀ ਪੱਧਰ ‘ਤੇ ਕੀਤੇ ਗਏ ਕੰਮਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ।

Check Also

‘ਬੀਵੀਡੀ ਬਰੈਂਪਟਨ ਹਾਫ਼-ਮੈਰਾਥਨ’ ਈਵੈਂਟ 2025 ‘ਚ ਬਣਿਆ ਮੇਲੇ ਵਾਲਾ ਮਾਹੌਲ

1200 ਤੋਂ ਵਧੇਰੇ ਦੌੜਾਕਾਂ ਅਤੇ ਵਾੱਕਰਾਂ ਨੇ ਲਿਆ ਹਿੱਸਾ, ਟੀਪੀਏਆਰ ਕਲੱਬ ਦੇ 90 ਮੈਂਬਰਾਂ ਨੇ …