ਬਰੈਂਪਟਨ/ਬਾਸੀ ਹਰਚੰਦ : ਪੰਜਾਬੀ ਸੱਭਿਆਚਾਰ ਮੰਚ ਦੇ ਪ੍ਰਧਾਨ ਬਲਦੇਵ ਸਿੰਘ ਸੂਚਨਾ ਦਿੰਦੇ ਹਨ ਕਿ ਭਾਰਤ ਦੇ ਜੰਗ ਏ ਅਜ਼ਾਦੀ ਦੇ ਮਹਾਨ ਸ਼ਹੀਦ ਸਰਦਾਰ ਊਧਮ ਸਿੰਘ ਦਾ ਚੌਰਾਸੀਵਾਂ ਸ਼ਹੀਦੀ ਦਿਵਸ ਪੰਜਾਬੀ ਸੱਭਿਆਚਾਰ ਮੰਚ ਅਤੇ ਕਲੀਵ ਵਿਊ ਸੀਨੀਅਰਜ਼ ਕਲੱਬ ਵੱਲੋਂ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਪੰਜ ਅਗੱਸਤ ਦਿਨ ਸੋਮਵਾਰ ਨੂੰ 12-30 ਤੋਂ 3-30 ਤੱਕ ਕਲੀਵ ਵਿਊ ਪਾਰਕ (ਡੇਅਰੀ ਮੇਡ ਰੋਡ) ਵਿਖੇ ਮਨਾਇਆ ਜਾਏਗਾ। ਯਾਦ ਰਹੇ ਇਸ ਮਹਾਨ ਸੂਰਬੀਰ ਨੇ ਜੱਲਿਆਂਵਾਲੇ ਬਾਗ ਦੇ ਨਿਰਦੋਸੇ ਲੋਕਾਂ ਦੇ ਕਤਲੇਆਮ ਦਾ ਬਦਲਾ (ਲੰਡਨ) ਇੰਗਲੈਂਡ ਜਾ ਕੇ 13 ਅਪਰੈਲ 1940 ਨੂੰ ਮਾਈਕਲ ਓਡਾਵਾਇਰ ਨੂੰ ਮਾਰ ਕੇ ਲਿਆ ਸੀ। ਅਜਿਹੇ ਸੂਰਬੀਰ ਕੌਮਾਂ ਦਾ ਸਰਮਾਇਆ ਹੁੰਦੇ ਹਨ। ਮਨੁੱਖੀ ਹੱਕਾਂ ਦੇ ਸੰਘਰਸ਼ਾਂ ਲਈ ਪ੍ਰੇਰਨਾਦਾਇਕ ਹੁੰਦੇ ਹਨ। ਪ੍ਰਗਤੀਸ਼ੀਲ ਅਤੇ ਬੁੱਧੀਜੀਵੀ ਸੱਜਣਾਂ ਨੂੰ ਅਪੀਲ ਹੈ ਕਿ ਆਉ ਰਲ ਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਸਕੀਏ ਅਤੇ ਅਜੋਕੇ ਹਾਲਤਾਂ ਬਾਰੇ ਵਿਚਾਰ ਚਰਚਾ ਕਰ ਸਕੀਏ। ਚਾਹ ਪਾਣੀ ਦਾ ਪ੍ਰਬੰਧ ਹੋਵੇਗਾ। ਹੋਰ ਜਾਣਕਾਰੀ ਲਈ ਫੋਨ ਨੰਬਰ ਬਲਦੇਵ ਸਿੰਘ ਪ੍ਰਧਾਨ 647-233-1527, ਕਾ ਸੁਖਦੇਵ ਸਿੰਘ ਸਕੱਤਰ 647-642-5446, ਹਰਚੰਦ ਸਿੰਘ ਬਾਸੀ 437-772-3854, ਕਾ- ਜਗਜੀਤ ਸਿੰਘ ਜੋਗਾ 289-975-1234
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …