22.9 C
Toronto
Wednesday, September 2, 2026
spot_img
Homeਕੈਨੇਡਾਫਲਾਵਰ ਸਿਟੀ ਸੀਨੀਅਰ ਸੈਂਟਰ ਵਿੱਚ ਐਸੋਸੀਏਸ਼ਨ ਵਲੋਂ ਨਾਮਜ਼ਦ ਸੁਲੱਖਣ ਸਿੰਘ ਔਜਲਾ ਡਾਇਰੈਕਟਰ...

ਫਲਾਵਰ ਸਿਟੀ ਸੀਨੀਅਰ ਸੈਂਟਰ ਵਿੱਚ ਐਸੋਸੀਏਸ਼ਨ ਵਲੋਂ ਨਾਮਜ਼ਦ ਸੁਲੱਖਣ ਸਿੰਘ ਔਜਲਾ ਡਾਇਰੈਕਟਰ ਚੁਣੇ ਗਏ

ਫਲਾਵਰ ਸਿਟੀ ਸੀਨੀਅਰ ਸੈਂਟਰ ਵਿੱਚ ਐਸੋਸੀਏਸ਼ਨ ਵਲੋਂ ਨਾਮਜ਼ਦ ਸੁਲੱਖਣ ਸਿੰਘ ਔਜਲਾ ਡਾਇਰੈਕਟਰ ਚੁਣੇ ਗਏਬਰੈਂਪਟਨ/ਬਿਊਰੋ ਨਿਊਜ਼ : ਮਿਤੀ 5 ਦਸੰਬਰ 2017 ਨੂੰ ਫਲਾਵਰ ਸਿਟੀ ਰੀਕਰੀਏਸ਼ਨ ਸੈਂਟਰ ਵਿੱਚ ਤਿੰਨ ਡਾਇਰੈਕਟਰਾਂ ਦੀ ਚੋਣ ਹੋਈ ਜਿਸ ਵਿੱਚ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ ਆਫ ਬਰੈਂਪਟਨ ਵਲੋਂ ਨਾਮਜਦ ਸੁਲੱਖਣ ਸਿੰਘ ਔਜਲਾ ਡਾਇਰੈਕਟਰ ਚੁਣੇ ਗਏ। ਪੰਜਾਬੀ ਕਮਿਊਨਿਟੀ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਜਿੱਥੇ ਹੋਰ ਬਹੁਤ ਸਾੀਆਂ ਸਾਂਝੀਆਂ ਜਨਤਕ ਸੰਸਥਾਵਾਂ ਵਿੱਚ ਸਾਡੀ ਕਮਿਊਨਿਟੀ ਦੇ ਮੈਂਬਰ ਜਿੱਤਾਂ ਪਰਾਪਤ ਕਰਦੇ ਹਨ ਉੱਥੇ ਸੁਲੱਖਣ ਸਿੰਘ ਦੀ ਜਿੱਤ ਨੇ ਫਲਾਵਰ ਸਿਟੀ ਵਿੱਚ ਵੀ ਨੁਮਾਇੰਦਗੀ ਪਰਾਪਤ ਕਰ ਲਈ ਹੈ। ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਬੜਿੰਗ ਨੇ ਐਗਜੈਕਟਿਵ ਕਮੇਟੀ ਅਤੇ ਸਮੂਹ ਕਲੱਬਾਂ ਵਲੋਂ ਔਜਲਾ ਸਾਹਿਬ ਨੂੰ ਜਿੱਤ ਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਜਿੱਤ ਅਸਲ ਵਿੱਚ ਉਹਨਾਂ ਸਾਰੇ ਲੋਕਾਂ ਦੀ ਜਿੱਤ ਹੈ ਜੋ ਸੁਹਿਰਦਤਾ ਨਾਲ ਕਮਿਊਨਿਟੀ ਦੀ ਸੇਵਾ ਕਰਦੇ ਹਨ। ਮਜਬੂਤ ਸੰਸਥਾ ਅਤੇ ਦਿਆਨਤਦਾਰੀ ਬਿਨਾਂ ਜਿਆਦਾ ਦੇਰ ਤੱਕ ਲੋਕਾਂ ਦੀ ਹਮਾਇਤ ਨਹੀਂ ਜਿੱਤੀ ਜਾ ਸਕਦੀ। ਡਾਇਰੈਕਟਰ ਸੁਲੱਖਣ ਸਿੰਘ ਦੀ ਜਿੱਤ ਦੀ ਖੁਸ਼ੀ ਵਿੱਚ ਐਸੋਸੀਏਸ਼ਨ ਨਾਲ ਸਬੰਧਤ ਕਲੱਬਾਂ ਨੇ ਸਾਝਾਂ ਲੰਚ ਕਰ ਕੇ ਮਨਾਈ। ਚੋਣ ਤੋਂ ਬਾਅਦ ਕੁੱਝ ਹੋਰ ਕਲੱਬਾਂ ਐਸੋਸੀਏਸ਼ਨ ਦੀਆਂ ਮੈਂਬਰ ਬਣ ਗਈਆਂ ਅਤੇ ਕਾਰਜਕਾਰਣੀ ਕਮੇਟੀ ਵਲੋਂ ਉਹਨਾਂ ਸੀਨੀਅਰ ਕਲੱਬਾਂ ਜੋ ਅਜੇ ਤੱਕ ਐਸੋਸੀਏਸ਼ਨ ਦੀਆਂ ਮੈਂਬਰ ਬਣਨ ਤੋਂ ਰਹਿ ਗਈਆਂ ਹਨ ਨੂੰ ਬੇਨਤੀ ਹੈ ਕਿ ਇਸ ਸੰਸਥਾਂ ਦੀਆਂ ਮੈਂਬਰ ਬਣਨ ਤਾਂ ਜੋ ਸੰਸਥਾਂ ਹੋਰ ਮਜ਼ਬੂਤ ਹੋਵੇ ਤੇ ਸੀਨੀਅਰਾਂ ਨਾਲ ਸਬੰਧਤ ਮਸਲੇ ਹੋਰ ਵਧੀਆ ਢੰਗ ਨਾਲ ਹੱਲ ਕਰਨ ਦੇ ਸਮਰੱਥ ਬਣੇ।

RELATED ARTICLES
POPULAR POSTS