ਬਰੈਂਪਟਨ : ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਲੁਧਿਆਣੇ ਦੇ ਮਸ਼ਹੂਰ ਪਿੰਡ ਮੋਹੀ ਦੇ ਨਿਵਾਸੀਆਂ ਵਲੋਂ ਮੋਹੀ ਪਿਕਨਿਕ 1 ਸਤੰਬਰ ਸ਼ਨੀਵਾਰ ਮਿਡੋਵੇਲ ਕਨਜਰਵੇਸ਼ਨ ਏਰੀਆ 1081 ਓਲਡ ਡੈਰੀ ਰੋਡ ਵਿਖੇ (ਏ) ਪਾਰਕ ਵਿੱਚ ਮਨਾਈ ਜਾ ਰਹੀ ਹੈ। ਇਸ ਪਿਆਰ ਭਰੀ ਆਪਸੀ ਮਿਲਣੀ ਵਿੱਚ ਮੋਹੀ ਪਿੰਡ ਦੇ ਕੈਨੇਡਾ ਤੇ ਅਮਰੀਕਾ ਵਿੱਚ ਰਹਿ ਰਹੇ ਸਾਰੇ ਪਿੰਡ ਵਾਸੀਆਂ ਤੇ ਮੋਹੀ ਪਿੰਡ ਦੀਆਂ ਜੰਮਪਲ ਲੜਕੀਆਂ ਨੂੰ ਪਰਿਵਾਰਾਂ ਸਮੇਤ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ । ਇਹ ਪਿਕਨਿਕ ਗਦਰੀ ਬਾਬਾ ਕਪੂਰ ਸਿੰਘ ਮੋਹੀ ਨੂੰ ਸਮਰਪਤ ਹੋਵੇਗੀ ਜੋ1907 ਵਿੱਚ ਵੈਨਕੂਵਰ ਆਏ ਸਨ ।ਗਦਰ ਪਾਰਟੀ ਵਿੱਚ ਸ਼ਾਮਲ ਹੋਣ ‘ਤੇ 1914 ਵਿੱਚ ਭਾਰਤ ਨੂੰ ਅਜ਼ਾਦ ਕਰਾਉਣ ਲਈ ਸਾਥੀਆਂ ਸਮੇਤ ਕੈਨੇਡਾ ਤੋਂ ਚਲ ਪਏ। ਬਰਮਾ ਦੇ ਬਾਰਡਰ ‘ਤੇ ਫੜੇ ਜਾਣ ‘ਤੇ ਉਹਨਾਂ ਨੂੰ ਕਾਲੇ ਪਾਣੀ ਦੀ ਸਜ਼ਾ ਦੇਕੇ ਅੰਡੇਮਾਨ ਦੀ ਸੈਲੂਲਰ ਜੇਲ੍ਹ ਭੇਜ ਦਿੱਤਾ ਗਿਆ ਜਿਥੇ ਕਪੂਰ ਸਿੰਘ ਮੋਹੀ ਨੇ ਵੀਹ ਸਾਲ ਬਹਾਦਰੀ ਨਾਲ ਜੇਲ੍ਹ ਦੀਆਂ ਸਖਤੀਆਂ ਤੇ ਤਸੀਹੇ ਝੱਲੇ । ਮੋਹੀ ਪਿਕਨਿਕ ਵਿੱਚ ਪਿੰਡ ਦੇ ਗਰੈਜੂਏਟ ਹੋਏ ਬੱਚਿਆਂ ਦਾ ਅਤੇ ਟੋਰਾਂਟੋ ਤੋਂ ਬਾਹਰੋਂ ਆਏ ਪਿੰਡ ਵਾਸੀਆਂ ਦਾ ਸਨਮਾਨ ਕੀਤਾ ਜਾਵੇਗਾ। ਬੱਚਿਆਂ ਦੀਆਂ ਖੇਡਾਂ ਕਰਾ ਕੇ ਵਧੀਆ ਇਨਾਮ ਦਿੱਤੇ ਜਾਣਗੇ। ਰੱਸਾਕਸ਼ੀ ਵਾਲੀਬਾਲ ਦੇ ਮੁਕਾਬਲੇ ਹੋਣਗੇ। ਲੇਡੀਜ਼ ਦੀ ਮਿਊਜ਼ਿਕ ਚੇਅਰ ਗੇਮ ਦਾ ਆਪਣਾ ਹੀ ਫੰਨ ਹੋਵੇਗਾ । ਸਵੇਰੇ ਦਸ ਵਜੇ ਤੋਂ ਸ਼ਾਮ ਦੇ ਸਤ ਵੱਜੇ ਤਕ ਖਾਣ ਪੀਣ ਦਾ ਵਧੀਆ ਪ੍ਰਬੰਧ ਕੀਤਾ ਗਿਆ ਹੈ। ਹੋਰ ਜਾਣਕਾਰੀ ਲਈ ਮਹਿੰਦਰ ਸਿੰਘ ਮੋਹੀ ਨੂੰ 416 659 1232 ਜਾਂ ਬਲਰਾਜ ਸਿੰਘ (ਰਾਜੂ ਮੋਹੀ) ਨੂੰ 416 566 9094 ਜਾਂ ਹਰਪ੍ਰੀਤ ਸਿੰਘ (ਬੰਟੀ) ਮੋਹੀ ਨੂੰ 905 379 9789 ‘ਤੇ ਕਾਲ ਕੀਤਾ ਜਾ ਸਕਦਾ ਹੈ ।
Check Also
‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ
ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …