17.7 C
Toronto
Sunday, October 19, 2025
spot_img
Homeਕੈਨੇਡਾਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਅਪ੍ਰੈਲ ਮਹੀਨੇ ਦੀ ਇਕੱਤਰਤਾ 21 ਨੂੰ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਅਪ੍ਰੈਲ ਮਹੀਨੇ ਦੀ ਇਕੱਤਰਤਾ 21 ਨੂੰ

ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਹਰ ਮਹੀਨੇ ਹੋਣ ਵਾਲੀ ਇਕੱਤਰਤਾ ਇਸ ਵਾਰ 21 ਅਪ੍ਰੈਲ ਦਿਨ ਐਤਵਾਰ ਨੂੰ ਐੱਫ.ਬੀ.ਆਈ. ਸਕੂਲ ਵਿਖੇ ਬਾਅਦ ਦੁਪਹਿਰ ਇਕ ਵਜੇ ਤੋਂ ਚਾਰ ਵਜੇ ਤੱਕ ਹੋਵੇਗੀ। ਇਹ ਸਕੂਲ ਏਅਰਪੋਰਟ ਰੋਡ ਅਤੇ ਕੋਵੈਨਟਰੀ ਰੋਡ ਦੇ ਇੰਟਰਸੈੱਕਸ਼ਨ ‘ਤੇ ਸਥਿਤ ਹੈ।
ਸਭਾ ਦੀ ਕਾਰਜਕਾਰਨੀ ਵੱਲੋਂ ਲਏ ਗਏ ਫ਼ੈਸਲੇ ਅਨੁਸਾਰ ਇਸ ਮੀਟਿੰਗ ਵਿਚ ਪਿਛਲੇ ਸਾਲ ਛਪੀ ਕਰਨ ਅਜਾਇਬ ਸਿੰਘ ਸੰਘਾ ਦੀ ਕਾਵਿ-ਪੁਸਤਕ ਉੱਪਰ ਗੋਸ਼ਟੀ ਦਾ ਆਯੋਜਨ ਕੀਤਾ ਜਾਏਗਾ ਜਿਸ ਵਿਚ ਪੁਸਤਕ ਸਬੰਧੀ ਮੁੱਖ-ਪਰਚਾ ਹਰਜਸਪ੍ਰੀਤ ਕੌਰ ਗਿੱਲ ਦਾ ਹੋਵੇਗਾ। ਇਸ ਦੇ ਨਾਲ ਹੀ ਸਭਾ ਦੇ ਸਰਗ਼ਰਮ ਮੈਂਬਰ ਦਰਸ਼ਨ ਸਿੰਘ ਦਰਸ਼ਨ ਦਾ ਨਵ-ਪ੍ਰਕਾਸ਼ਿਤ ਨਿਬੰਧ-ਸੰਗ੍ਰਹਿ ”ਦੁਸ਼ਵਾਰੀਆਂ ਦੇ ਝਰੋਖੇ ‘ਚੋਂ” ਜੋ ਕਿ ਉਹ ਲੰਘੇ ਮਾਰਚ ਮਹੀਨੇ ਵਿਚ ਛਪਵਾ ਕੇ ਪਿਛਲੇ ਦਿਨੀਂ ਬਰੈਂਪਟਨ ਪਰਤੇ ਹਨ, ਵੀ ਲੋਕ-ਅਰਪਿਤ ਕੀਤਾ ਜਾਏਗਾ। ਮੀਟਿੰਗ ਦੇ ਦੂਸਰੇ ਭਾਗ ਵਿਚ ਕਵੀ ਦਰਬਾਰ ਹੋਵੇਗਾ ਜਿਸ ਵਿਚ ਕਵੀਜਨ ਤੇ ਗਾਇਕ ਆਪਣੀਆਂ ਰਚਨਾਵਾਂ ਪੇਸ਼ ਕਰਨਗੇ। ਸਮੂਹ ਮੈਂਬਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਇਸ ਸਮਾਗ਼ਮ ਵਿਚ ਹਾਜ਼ਰ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਹੋਰ ਜਾਣਕਾਰੀ ਲਈ ਪਰਮਜੀਤ ਸਿੰਘ ਢਿੱਲੋਂ ਨੂੰ 519-709-8586, ਮਲੂਕ ਸਿੰਘ ਕਾਹਲੋਂ ਨੂੰ 905-497-1216 ਜਾਂ ਤਲਵਿੰਦਰ ਮੰਡ ਨੂੰ 416-904-3500 ‘ਤੇ ਸੰਪਰਕ ਕੀਤਾ ਜਾ ਸਕਦਾ।

RELATED ARTICLES

ਗ਼ਜ਼ਲ

POPULAR POSTS