Breaking News
Home / ਕੈਨੇਡਾ / 16 ਜੂਨ ਨੂੰ ਹੋ ਰਹੇ ਅੰਤਰ-ਰਾਸ਼ਟਰੀ ਸੈਮੀਨਾਰ ਵਿਚ ਭਾਰਤ ਤੋਂ ਉੱਘੇ ਕਵੀ ਤੇ ਚਿੰਤਕ ਜਸਵੰਤ ਜ਼ਫ਼ਰ ਅਤੇ ਡਾ.ਦਲਜੀਤ ਸਿੰਘ ਵਾਲੀਆ ਕਰਨਗੇ ਸ਼ਿਰਕਤ

16 ਜੂਨ ਨੂੰ ਹੋ ਰਹੇ ਅੰਤਰ-ਰਾਸ਼ਟਰੀ ਸੈਮੀਨਾਰ ਵਿਚ ਭਾਰਤ ਤੋਂ ਉੱਘੇ ਕਵੀ ਤੇ ਚਿੰਤਕ ਜਸਵੰਤ ਜ਼ਫ਼ਰ ਅਤੇ ਡਾ.ਦਲਜੀਤ ਸਿੰਘ ਵਾਲੀਆ ਕਰਨਗੇ ਸ਼ਿਰਕਤ

ਪਾਕਿਸਤਾਨ ਤੋਂ ਪੰਜਾਬੀ ਲੇਖਕ ਮੁਖ਼ਤਾਰ ਅਹਿਮਦ ਚੀਮਾ ਬਾਬਾ ਨਾਨਕ ਬਾਰੇ ਮੁਸਲਿਮ ਭਰਾਵਾਂ ਦੀਆਂ ਭਾਵਨਾਵਾਂ ਸਾਂਝੀਆਂ ਕਰਨਗੇ
ਬਰੈਂਪਟਨ/ਡਾ. ਝੰਡ : ‘ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਅਜੋਕੇ ਯੁੱਗ ਵਿਚ ਪ੍ਰਸੰਗਕਤਾ’ ਵਿਸ਼ੇ ਉੱਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ઑਪੰਜਾਬੀ ਭਵਨ ਟੋਰਾਂਟੋ਼ ਵੱਲੋਂ 16 ਜੂਨ ਦਿਨ ਐਤਵਾਰ ਨੂੰ 90 ਬਿਸਕੇਨ ਕਰੈੱਸ (ਬਰੈਂਪਟਨ) ਸਥਿਤ ‘ਮੈਰੀਅਟ ਹੋਟਲ’ ਵਿਚ ਸਵੇਰੇ 10.30 ਵਜੇ ਤੋਂ ਸ਼ਾਮ 5.00 ਵਜੇ ਤੱਕ ਅੰਤਰ-ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿਚ ਭਾਰਤ ਤੋਂ ਪ੍ਰਮੁੱਖ ਪੰਜਾਬੀ ਲੇਖਕ ਤੇ ਚਿੰਤਕ ਜਸਵੰਤ ਜ਼ਫ਼ਰ ਅਤੇ ਡਾ. ਦਲਜੀਤ ਸਿੰਘ ਵਾਲੀਆ (ਪੰਜਾਬੀ ਯੂਨੀਵਰਸਿਟੀ ਪਟਿਆਲਾ) ਉਚੇਚੇ ਤੌਰ ‘ਤੇ ਭਾਗ ਲੈਣ ਲਈ ਆ ਰਹੇ ਹਨ। ਸੈਮੀਨਾਰ ਦੇ ਮੁੱਖ-ਆਯੋਜਕ ‘ਮਰੋਕ ਲਾਅ ਆਫ਼ਿਸ’ ਦੇ ਸੰਚਾਲਕ ਵਿਪਨਦੀਪ ਮਰੋਕ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਸੈਮੀਨਾਰ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਜੋ ਕਿ 550 ਸਾਲ ਬਾਅਦ ਅੱਜ ਵੀ ਓਨੀਆਂ ਹੀ ਸਾਰਥਕ ਅਤੇ ਪ੍ਰਸੰਗਕ ਹਨ, ਬਾਰੇ ਵੱਖ-ਵੱਖ ਵਿਦਵਾਨਾਂ ਵੱਲੋਂ ਉਨ੍ਹਾਂ ਲਈ ਨਿਰਧਾਰਿਤ ਕੀਤੇ ਗਏ ਵਿਸ਼ਿਆਂ ਉੱਪਰ ਪੇਪਰ ਪੇਸ਼ ਕੀਤੇ ਜਾਣਗੇ ਉਪਰੰਤ, ਉਨ੍ਹਾਂ ਉੱਪਰ ਭਰਪੂਰ ਚਰਚਾ ਹੋਵੇਗੀ। ਇਸ ਸੈਮੀਨਾਰ ਵਿਚ ‘ਕੀ-ਨੋਟ ਐੱਡਰੈੱਸ’ ਪੰਜਾਬੀ ਦੇ ਪ੍ਰਮੁੱਖ ਲੇਖਕ ਡਾ. ਵਰਿਆਮ ਸਿੰਘ ਸੰਧੂ ਵੱਲੋਂ ਹੋਵੇਗਾ ਅਤੇ ਉਸ ਤੋਂ ਬਾਅਦ ਡਾ. ਦਲਜੀਤ ਸਿੰਘ ਵਾਲੀਆ, ਡਾ. ਗੁਰਨਾਮ ਕੌਰ, ਡਾ.ਡੀ.ਪੀ. ਸਿੰਘ ਅਤੇ ਡਾ. ਕੰਵਲਜੀਤ ਕੌਰ ਢਿੱਲੋਂ ਆਪਣੇ ਵਿਦਵਤਾ ਭਰਪੂਰ ਪੇਪਰ ਪੇਸ਼ ਕੀਤੇ ਜਾਣਗੇ।
ਇਸ ਦੌਰਾਨ ਪੱਛਮੀ ਪੰਜਾਬ (ਪਾਕਿਸਤਾਨ) ਤੋਂ ਮਸ਼ਹੂਰ ਪੰਜਾਬੀ ਲੇਖਕ ਮੁਖ਼ਤਾਰ ਅਹਿਮਦ ਚੀਮਾ ਇਸ ਸੈਮੀਨਾਰ ਵਿਚ ਮੁਸਲਿਮ ਭਰਾਵਾਂ ਦੀਆਂ ਪੀਰ ਬਾਬਾ ਨਾਨਕ ਬਾਰੇ ਭਾਵਨਾਵਾਂ ਸਾਂਝੀਆਂ ਕਰਨਗੇ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਲੰਘੇ ਮਹੀਨੇ ਪ੍ਰਕਾਸ਼ਿਤ ਕੀਤੀ ਗਈ ਪੁਸਤਕ ”ਗੁਰੂ ਨਾਨਕ ਦੇਵ (1469-1539 ਈ.)” ਜਿਸ ਦੇ ਸੰਪਾਦਕ ਡਾ.ਦਲਜੀਤ ਸਿੰਘ ਵਾਲੀਆ, ਇੰਚਾਰਜ ਸ੍ਰੀ ਗੁਰੂ ਤੇਗ਼ ਬਹਾਦਰ ਰਾਸ਼ਟਰੀ-ਏਕਤਾ ਚੇਅਰ ਹਨ, ਵੀ ਲੋਕ-ਅਰਪਿਤ ਕੀਤੀ ਜਾਏਗੀ।
ਲੰਚ-ਬਰੇਕ ਤੋਂ ਬਾਅਦ ਚਾਰ ਵਜੇ ਸ਼ੁਰੂ ਹੋਣ ਵਾਲੇ ਕਵੀ-ਦਰਬਾਰ ਦਾ ਮੁੱਖ-ਆਕਰਸ਼ਣ ਭਾਰਤ ਤੋਂ ਆਏ ਉੱਘੇ ਕਵੀ ਜਸਵੰਤ ਜ਼ਫ਼ਰ ਹੋਣਗੇ। ਇਸ ਸੈਮੀਨਾਰ ਸਬੰਧੀ ਵਧੇਰੇ ਜਾਣਕਾਰੀ ਲਈ ਵਿਪਨਦੀਪ ਮਰੋਕ (416-648-5125), ਡਾ. ਸੁਖਦੇਵ ਸਿੰਘ ਝੰਡ (647-567-9128), ਪ੍ਰੋ. ਜਗੀਰ ਸਿੰਘ ਕਾਹਲੋਂ (647-533-8297) ਅਤੇ ਸੁਰਜੀਤ ਕੌਰ (416-605-3784) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …