ਕਿਹਾ, ਬਰਤਾਨੀਆ ਸਰਕਾਰ ਪਹਿਲਾਂ ਹੀ ਕਰ ਚੁੱਕੀ ਹੈ ਨਿਖੇਧੀ
ਲੰਡਨ/ਬਿਊਰੋ ਨਿਊਜ਼
ਲੰਡਨ ਦੇ ਮੇਅਰ ਸਾਦਿਕ ਖ਼ਾਨ ਵੱਲੋਂ 1919 ਦੇ ਜੱਲ੍ਹਿਆਂਵਾਲਾ ਬਾਗ਼ ਸਾਕੇ ਬਾਰੇ ਸਰਕਾਰੀ ਤੌਰ ‘ਤੇ ਮੁਆਫ਼ੀ ਮੰਗਣ ਦੇ ਦਿੱਤੇ ਸੱਦੇ ਨੂੰ ਬਰਤਾਨੀਆ ਨੇ ਟਾਲਦਿਆਂ ਕਿਹਾ ਕਿ ਸਰਕਾਰ ਬਰਤਾਨਵੀ ਇਤਿਹਾਸ ਦੇ ਇਸ ਬੇਹੱਦ ਸ਼ਰਮਨਾਕ ਕਾਰੇ ਦੀ ਪਹਿਲਾਂ ਹੀ ਨਿਖੇਧੀ ਕਰ ਚੁੱਕੀ ਹੈ। ਬਰਤਾਨੀਆ ਦੇ ਵਿਦੇਸ਼ ਮੰਤਰਾਲੇ ਦਾ ਇਹ ਬਿਆਨ ਸਾਦਿਕ ਖ਼ਾਨ ਦੇ ਅੰਮ੍ਰਿਤਸਰ ਦੌਰੇ ਮਗਰੋਂ ਆਇਆ। ਇਸ ਦੌਰੇ ਦੌਰਾਨ ਉਨ੍ਹਾਂ ਕਿਹਾ ਸੀ ਕਿ ਬਰਤਾਨਵੀ ਸਰਕਾਰ ਨੂੰ ਇਸ ਸਮੂਹਿਕ ਕਤਲੇਆਮ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਪਾਕਿ ਮੂਲ ਦੇ ਇਸ ਮੇਅਰ ਦੀ ਮੰਗ ਮਗਰੋਂ ਵਿਦੇਸ਼ ਮੰਤਰਾਲੇ ਨੇ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਦੇ ਇਸ ਮੁੱਦੇ ਉਤੇ ਵਿਚਾਰ ਸਾਹਮਣੇ ਰੱਖੇ। ਕੈਮਰੌਨ ਨੇ 2013 ਵਿੱਚ ਜਲਿਆਂਵਾਲਾ ਬਾਗ਼ ਦੇ ਦੌਰੇ ਸਮੇਂ ਕਿਹਾ ਸੀ ਕਿ ਇਹ ਕਤਲੇਆਮ ਬਰਤਾਨਵੀ ਇਤਿਹਾਸ ਦੀ ਸ਼ਰਮਨਾਕ ਘਟਨਾ ਹੈ ਅਤੇ ਸਾਨੂੰ ਇਸ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …