7.7 C
Toronto
Friday, October 9, 2026
spot_img
Homeਭਾਰਤਪਾਕਿ ਦੀ ਜੇਲ੍ਹ 'ਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨਾਲ 25 ਦਸੰਬਰ...

ਪਾਕਿ ਦੀ ਜੇਲ੍ਹ ‘ਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨਾਲ 25 ਦਸੰਬਰ ਨੂੰ ਮੁਲਾਕਾਤ ਕਰੇਗੀ ਉਸਦੀ ਮਾਂ ਅਤੇ ਪਤਨੀ

ਪਾਕਿ ਦੀ ਜੇਲ੍ਹ ‘ਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨਾਲ 25 ਦਸੰਬਰ ਨੂੰ ਮੁਲਾਕਾਤ ਕਰੇਗੀ ਉਸਦੀ ਮਾਂ ਅਤੇ ਪਤਨੀਜਾਧਵ ਨੂੰ ਸੁਣਵਾਈ ਗਈ ਹੈ ਫਾਂਸੀ ਦੀ ਸਜ਼ਾ
ਨਵੀਂ ਦਿੱਲੀ/ਬਿਊਰੋ ਨਿਊਜ਼
ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨਾਲ ਉਸਦੀ ਮਾਂ ਅਤੇ ਪਤਨੀ 25 ਦਸੰਬਰ ਨੂੰ ਮੁਲਾਕਾਤ ਕਰੇਗੀ। ਇਹ ਜਾਣਕਾਰੀ ਪਾਕਿਸਤਾਨ ਮੀਡੀਆ ਦੇ ਹਵਾਲੇ ਤੋਂ ਮਿਲੀ ਹੈ। ਚੇਤੇ ਰਹੇ ਕਿ ਜਾਧਵ ਭਾਰਤੀ ਨੇਵੀ ਦਾ ਇਕ ਰਿਟਾਇਰਡ ਅਫਸਰ ਹੈ। ਪਾਕਿ ਦਾ ਦਾਅਵਾ ਹੈ ਕਿ ਜਾਧਵ ਨੂੰ ਬਲੋਚਿਸਤਾਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਪਾਕਿ ਫੌਜ ਨੇ ਉਸ ਨੂੰ ਅਸ਼ਾਂਤੀ ਫੈਲਾਉਣ ਅਤੇ ਜਾਸੂਸੀ ਕਰਨ ਦੇ ਆਰੋਪ ਵਿਚ ਫਾਂਸੀ ਦੀ ਸਜ਼ਾ ਵੀ ਸੁਣਾਈ ਹੋਈ ਹੈ। ਹਾਲਾਂਕਿ ਆਈਸੀਜੇ ਨੇ ਫਾਂਸੀ ਦੀ ਸਜ਼ਾ ‘ਤੇ ਰੋਕ ਲਗਾ ਦਿੱਤੀ ਸੀ।
ਅੰਤਰਰਾਸ਼ਟਰੀ ਕੋਰਟ ਆਫ ਜਸਟਿਸ ਨੇ ਪਾਕਿ ਕੋਲੋਂ 13 ਦਸੰਬਰ ਤੱਕ ਲਿਖਤੀ ਜਵਾਬ ਵੀ ਮੰਗਿਆ ਹੈ ਤਾਂ ਜੋ ਇਸ ਮਾਮਲੇ ਵਿਚ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾ ਸਕੇ।

RELATED ARTICLES

POPULAR POSTS