ਕਰੋਨਾ ਨੂੰ ਮਹਾਂਮਾਰੀ ਐਲਾਨੇ ਨੂੰ ਹੋਏ ਛੇ ਮਹੀਨੇ
ਡਬਲਿਊ.ਐਚ.ਓ. ਨੇ ਕਿਹਾ – ਦੇਸ਼ਾਂ ਵਿਚ ਲੀਡਰਸ਼ਿਪ ਦੀ ਕਮੀ ਵੱਡੀ ਚਿੰਤਾ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਅਮਰੀਕਾ ਦੇ ਮੁਕਾਬਲੇ ਕਰੋਨਾ ਮਾਮਲਿਆਂ ਦੀ ਰਫਤਾਰ ਵਧਦੀ ਜਾ ਰਹੀ ਹੈ ਅਤੇ ਲੰਘੇ 24 ਘੰਟਿਆਂ ਦੌਰਾਨ ਵੀ 97 ਹਜ਼ਾਰ ਤੋਂ ਜ਼ਿਆਦਾ ਕਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਅਮਰੀਕਾ ਸਭ ਤੋਂ ਜ਼ਿਆਦਾ ਕਰੋਨਾ ਪ੍ਰਭਾਵਿਤ ਦੇਸ਼ ਹੈ। ਜੇਕਰ ਭਾਰਤ ਦੀ ਤੁਲਨਾ ਅਮਰੀਕਾ ਨਾਲ ਕੀਤੀ ਜਾਵੇ ਤਾਂ ਪਿਛਲੇ ਪੰਜ ਦਿਨਾਂ ਦੌਰਾਨ ਭਾਰਤ ਵਿਚ ਕਰੋਨਾ ਮਰੀਜ਼ਾਂ ਦੀ ਸੰਖਿਆ ਅਮਰੀਕਾ ਨਾਲੋਂ ਕਰੀਬ ਤਿੰਨ ਗੁਣਾ ਜ਼ਿਆਦਾ ਵਧੀ ਹੈ। ਇਸਦੇ ਚੱਲਦਿਆਂ ਭਾਰਤ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ 46 ਲੱਖ ਵੱਲ ਨੂੰ ਵਧਦਿਆਂ 45 ਲੱਖ 67 ਹਜ਼ਾਰ ਤੋਂ ਜ਼ਿਆਦਾ ਹੋ ਚੁੱਕੀ ਹੈ। ਭਾਰਤ ਵਿਚ 36 ਲੱਖ ਤੋਂ ਜ਼ਿਆਦਾ ਕਰੋਨਾ ਪੀੜਤ ਸਿਹਤਯਾਬ ਹੋ ਚੁੱਕੇ ਹਨ ਅਤੇ ਮੌਤਾਂ ਦਾ ਅੰਕੜਾ ਵੀ 77 ਹਜ਼ਾਰ ਦੇ ਕਰੀਬ ਹੋ ਚੁੱਕਾ ਹੈ। ਉਧਰ ਦੂਜੇ ਪਾਸੇ ਦੁਨੀਆ ਭਰ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ 2 ਕਰੋੜ 83 ਲੱਖ ਤੋਂ ਟੱਪ ਗਈ ਹੈ ਅਤੇ 2 ਕਰੋੜ 4 ਲੱਖ ਤੋਂ ਜ਼ਿਆਦਾ ਕਰੋਨਾ ਪੀੜਤ ਤੰਦਰੁਸਤ ਵੀ ਹੋਏ ਹਨ। ਧਿਆਨ ਰਹੇ ਕਿ ਸੰਸਾਰ ਭਰ ਵਿਚ ਹੁਣ ਤੱਕ ਕਰੋਨਾ ਕਰਕੇ 9 ਲੱਖ 14 ਹਜ਼ਾਰ ਤੋਂ ਵੱਧ ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕਰੋਨਾ ਨੂੰ ਮਹਾਂਮਾਰੀ ਐਲਾਨ ਕੀਤੇ ਹੋਏ ਨੂੰ ਛੇ ਮਹੀਨੇ ਪੂਰੇ ਹੋ ਚੁੱਕੇ ਹਨ। ਡਬਲਿਊ.ਐਚ.ਓ. ਨੇ 11 ਮਾਰਚ ਨੂੰ ਕਰੋਨਾ ਵਾਇਰਸ ਨੂੰ ਮਹਾਂਮਾਰੀ ਐਲਾਨਿਆ ਸੀ। ਇਸਦੇ ਚੱਲਦਿਆਂ ਡਬਲਿਊ.ਐਚ.ਓ. ਦੇ ਨਿਰਦੇਸ਼ਕ ਟੈਡਰੋਸ ਨੇ ਕਿਹਾ ਕਿ ਦੁਨੀਆ ਦੇ ਦੇਸ਼ਾਂ ਵਿਚ ਲੀਡਰਸ਼ਿਪ ਅਤੇ ਇਕਜੁੱਟਤਾ ਦੀ ਘਾਟ ਹੈ, ਜੋ ਸਭ ਤੋਂ ਵੱਡੀ ਚਿੰਤਾ ਵਾਲੀ ਗੱਲ ਹੈ।
Check Also
ਸੰਵਿਧਾਨ ਦੇਸ਼ ਦਾ ਸਭ ਤੋਂ ਪਵਿੱਤਰ ਗ੍ਰੰਥ : ਦਰੋਪਦੀ ਮੁਰਮੂ
ਰਾਸ਼ਟਰਪਤੀ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ‘ਤੇ ਦਿੱਤਾ ਜ਼ੋਰ ਉਪ ਰਾਸ਼ਟਰਪਤੀ ਨੇ …