ਚੰਡੀਗੜ੍ਹ/ਬਿਊਰੋ ਨਿਊਜ਼
ਕ੍ਰਿਕਟਰ ਹਰਭਜਨ ਸਿੰਘ ਭੱਜੀ ਵੀ ਠੱਗੀ ਦਾ ਸ਼ਿਕਾਰ ਹੋ ਗਏ ਹਨ ਅਤੇ ਉਨ੍ਹਾਂ ਨਾਲ 4 ਕਰੋੜ ਰੁਪਏ ਦੀ ਠੱਗੀ ਹੋਈ ਹੈ। ਇਸਦੇ ਚੱਲਦਿਆਂ ਭੱਜੀ ਨੇ ਚੇਨਈ ਦੇ ਉਦਯੋਗਪਤੀ ਖਿਲਾਫ ਉਥੋਂ ਦੀ ਸਿਟੀ ਪੁਲਿਸ ਕੋਲ ਸ਼ਿਕਾਇਤ ਕੀਤੀ ਹੈ। ਹਾਲਾਂਕਿ ਉਦਯੋਗਪਤੀ ਨੇ ਅਗਾਊਂ ਜ਼ਮਾਨਤ ਲਈ ਮਦਰਾਸ ਹਾਈਕੋਰਟ ਦੀ ਸ਼ਰਣ ਲੈ ਲਈ ਹੈ। ਧਿਆਨ ਰਹੇ ਕਿ ਹਰਭਜਨ ਨੇ ਸਾਲ 2015 ਵਿਚ ਇਕ ਦੋਸਤ ਦੇ ਕਹਿਣ ‘ਤੇ ਚੇਨਈ ਦੇ ਇਕ ਵਪਾਰੀ ਜੀ. ਮਹੇਸ਼ ਨੂੰ 4 ਕਰੋੜ ਰੁਪਏ ਉਧਾਰ ਦਿੱਤੇ ਸਨ। ਭੱਜੀ ਦਾ ਆਰੋਪ ਹੈ ਕਿ ਉਸਦੇ ਪੈਸੇ ਵਾਪਸ ਨਹੀਂ ਕੀਤੇ ਗਏ ਅਤੇ ਫਿਰ ਉਨ੍ਹਾਂ ਚੇਨਈ ਪਹੁੰਚ ਕੇ ਪੁਲਿਸ ਨਾਲ ਸੰਪਰਕ ਕੀਤਾ ਅਤੇ ਸ਼ਿਕਾਇਤ ਦਰਜ ਕਰਵਾਈ। ਉਧਰ, ਸੰਮਨ ਮਿਲਣ ਤੋਂ ਬਾਅਦ ਮਹੇਸ਼ ਨੇ ਗ੍ਰਿਫਤਾਰੀ ਤੋਂ ਬਚਣ ਲਈ ਮਦਰਾਸ ਹਾਈਕੋਰਟ ਦੀ ਸ਼ਰਣ ਲਈ ਹੈ। ਮਹੇਸ਼ ਨੇ ਹਰਭਜਨ ਕੋਲੋਂ ਕਰਜ਼ ਦੇ ਤੌਰ ‘ਤੇ ਪੈਸੇ ਲੈਣ ਦੀ ਗੱਲ ਮੰਨੀ ਹੈ, ਪਰ ਉਨ੍ਹਾਂ ਇਹ ਵੀ ਕਹਿ ਦਿੱਤਾ ਕਿ ਉਹ ਸਾਰੇ ਪੈਸਿਆਂ ਦਾ ਭੁਗਤਾਨ ਕਰ ਚੁੱਕਾ ਹੈ।
Check Also
ਸ੍ਰੀ ਅਕਾਲ ਤਖਤ ਸਾਹਿਬ ’ਤੇ ਦੋ ਦਸੰਬਰ ਨੂੰ ਹੋਣ ਵਾਲੀ ਇਕੱਤਰਤਾ ਤੋਂ ਪਹਿਲਾਂ ਬੋਲੇ ਐਡਵੋਕੇਟ ਧਾਮੀ
ਕਿਹਾ : ਫੈਸਲੇ ਤੋਂ ਪਹਿਲਾਂ ਸਿੰਘ ਸਾਹਿਬਾਨਾਂ ਨੂੰ ਨਾ ਦਿੱਤੀਆਂ ਜਾਣ ਨਸੀਹਤਾਂ ਅੰਮਿ੍ਰਤਸਰ/ਬਿਊਰੋ ਨਿਊਜ਼ : …