17.7 C
Toronto
Sunday, October 19, 2025
spot_img
HomeਕੈਨੇਡਾFrontਭਾਰਤ ’ਚ ਰਾਜ ਸਭਾ ਦੀਆਂ 56 ਸੀਟਾਂ ਦੇ ਲਈ 27 ਫਰਵਰੀ ਨੂੰ...

ਭਾਰਤ ’ਚ ਰਾਜ ਸਭਾ ਦੀਆਂ 56 ਸੀਟਾਂ ਦੇ ਲਈ 27 ਫਰਵਰੀ ਨੂੰ ਹੋਵੇਗੀ ਵੋਟਿੰਗ 

ਚੋਣ ਕਮਿਸ਼ਨ ਨੇ ਕੀਤਾ ਐਲਾਨ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਵੱਖ-ਵੱਖ ਸੂਬਿਆਂ ਦੀਆਂ 56 ਰਾਜ ਸਭਾ ਸੀਟਾਂ ਲਈ ਆਉਂਦੀ 27 ਫਰਵਰੀ ਨੂੰ ਵੋਟਾਂ ਪੈਣਗੀਆਂ। ਇਸ ਸਬੰਧੀ ਚੋਣ ਕਮਿਸ਼ਨ ਨੇ ਐਲਾਨ ਵੀ ਕਰ ਦਿੱਤਾ ਹੈ। ਚੋਣ ਕਮਿਸ਼ਨ ਨੇ ਐਲਾਨ ਕੀਤਾ ਕਿ ਰਾਜ ਸਭਾ ਦੀਆਂ 15 ਸੂਬਿਆਂ ਦੀਆਂ 56 ਸੀਟਾਂ ਲਈ 27 ਫਰਵਰੀ ਨੂੰ ਵੋਟਾਂ ਪੈਣਗੀਆਂ। ਦੱਸਣਯੋਗ ਹੈ ਕਿ 50 ਰਾਜ ਸਭਾ ਮੈਂਬਰਾਂ ਦਾ ਕਾਰਜਕਾਲ 2 ਅਪ੍ਰੈਲ ਨੂੰ ਪੂਰਾ ਹੋਣ ਵਾਲਾ ਹੈ, ਜਦੋਂ ਕਿ ਦੋ ਰਾਜਾਂ ਦੇ ਬਾਕੀ ਛੇ ਮੈਂਬਰ 3 ਅਪ੍ਰੈਲ ਨੂੰ ਸੇਵਾਮੁਕਤ ਹੋਣ ਵਾਲੇ ਹਨ। ਖਾਲੀ ਹੋਣ ਵਾਲੀਆਂ ਸਭ ਤੋਂ ਜ਼ਿਆਦਾ ਰਾਜ ਸਭਾ ਸੀਟਾਂ ਉਤਰ ਪ੍ਰਦੇਸ਼ ਵਿਚ 10 ਸੀਟਾਂ ਹਨ। ਬਿਹਾਰ ਅਤੇ ਮਹਾਰਾਸ਼ਟਰ ਵਿਚ 6-6 ਸੀਟਾਂ ਹਨ। ਇਸੇ ਤਰ੍ਹਾਂ ਪੱਛਮੀ ਬੰਗਾਲ ਅਤੇ ਮੱਧ ਪ੍ਰਦੇਸ਼ ’ਚ 5-5, ਗੁਜਰਾਤ ਅਤੇ ਕਰਨਾਟਕ ਵਿਚ 4-4, ਆਂਧਰਾ ਪ੍ਰਦੇਸ਼, ਤੇਲੰਗਾਨਾ, ਰਾਜਸਥਾਨ ਅਤੇ ਉੜੀਸਾ ’ਚ 3-3, ਛੱਤੀਗੜ੍ਹ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਉਤਰਾਖੰਡ ’ਚ 1-1 ਰਾਜ ਸਭਾ ਦੀ ਸੀਟ ਖਾਲੀ ਹੋ ਰਹੀ ਹੈ, ਜਿੱਥੇ 27 ਫਰਵਰੀ ਨੂੰ ਵੋਟਿੰਗ ਹੋਵੇਗੀ।
RELATED ARTICLES
POPULAR POSTS