ਮੋਦੀ ਤੇ ਜੇਤਲੀ ਨੂੰ ਲਿਖਿਆ ਖਤ, ਪਰ ਜਵਾਬ ਨਹੀਂ ਮਿਲਿਆ
ਨਵੀਂ ਦਿੱਲੀ/ਬਿਊਰੋ ਨਿਊਜ਼
9 ਹਜ਼ਾਰ ਕਰੋੜ ਰੁਪਏ ਦੇ ਕਰਜ਼ ਡਿਫਾਲਟਰ ਮਾਮਲੇ ਵਿਚ ਵਿਜੇ ਮਾਲਿਆ ਨੇ ਲੰਬੇ ਸਮੇਂ ਬਾਅਦ ਚੁੱਪੀ ਤੋੜੀ ਹੈ। ਮਾਲਿਆ ਨੇ ਅੱਜ ਕਿਹਾ ਕਿ ਬੈਂਕਾਂ ਦਾ ਕਰਜ਼ਾ ਵਾਪਸ ਕਰਨ ਲਈ ਮੈਂ ਹਰ ਕੋਸ਼ਿਸ਼ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਰੁਣ ਜੇਤਲੀ ਨੂੰ ਖਤ ਲਿਖਿਆ, ਪਰ ਦੋਵਾਂ ਵਲੋਂ ਕੋਈ ਵੀ ਜਵਾਬ ਨਹੀਂ ਮਿਲਿਆ। ਮਾਲਿਆ ਨੇ ਕਿਹਾ ਕਿ ਮੈਨੂੰ ਧੋਖਾਧੜੀ ਦਾ ਪੋਸਟਰ ਬੁਆਏ ਬਣਾ ਦਿੱਤਾ ਗਿਆ। ਚੇਤੇ ਰਹੇ ਕਿ ਮਾਲਿਆ ਹਾਲੇ ਤੱਕ ਲੰਡਨ ਵਿਚ ਹੈ ਅਤੇ ਕਈ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ। ਮਾਲਿਆ ਨੇ ਕਿਹਾ ਕਿ ਸਿਆਸਤਦਾਨਾਂ ਤੇ ਮੀਡੀਆ ਨੇ ਉਸ ‘ਤੇ ਇਵੇਂ ਇਲਜ਼ਾਮ ਲਾਏ, ਜਿਵੇਂ ਉਹ 9 ਹਜ਼ਾਰ ਕਰੋੜ ਰੁਪਏ ਚੋਰੀ ਕਰ ਕੇ ਭੱਜ ਗਿਆ ਹੋਵੇ। ਬੈਂਕਾਂ ਨੇ ਵੀ ਉਸ ਨੂੰ ਜਾਣਬੁੱਝ ਕੇ ਕਰਜ਼ ਨਾ ਮੋੜਨ ਵਾਲਾ ਕਰਾਰ ਦੇ ਦਿੱਤਾ।
Check Also
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸੰਗਤ ਲਈ ਖੋਲ੍ਹੇ
ਪਹਿਲੇ ਦਿਨ ਵੱਡੀ ਗਿਣਤੀ ਸਰਧਾਲੂਆਂ ਨੇ ਮੱਥਾ ਟੇਕਿਆ ਅੰਮਿ੍ਰਤਸਰ/ਬਿਊਰੋ ਨਿਊਜ਼ : ਉੱਤਰਾਖੰਡ ’ਚ ਗੁਰਦੁਆਰਾ ਸ੍ਰੀ …